ਸਮੱਗਰੀ 'ਤੇ ਜਾਓ

ਪੰਨਾ:Dulla Bhatti.pdf/3

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਨਵਾਂ ਕਿਸਾ ਦੁਲਾ ਭੱਟੀ
(ਕ੍ਰਿਤ ਕਵੀ-ਸ: ਕਿਸ਼ਨ ਸਿੰਘ ਆਰਫ)

ਇਕ ਜ਼ਿਲਾ ਲਾਹੌਰ, ਪੰਜਾਬ ਅੰਦਰ ਮਸ਼ਾਹੂਰ ਹੈ ਚੰਦ ਮਿਸਾਲ ਯਾਰੋ। ਬਾਰਾਂ ਕੋਸ ਉਸ ਤੋਂ ਇਕ ਸ਼ਹਿਰ ਆਹਾ ਨਾਂ ਉਸਦਾ ਦੁਲੇ ਦੀ ਬਾਰ ਯਾਰੋ। ਸਾਂਦਲ ਬਾਰ ਭੀ ਉਸਨੂੰ ਆਖਦੇ ਸੀ ਭੱਟੀ ਲੋਕ ਉਸ ਦੇ ਖੁਸ਼ੀ ਨਾਲ ਯਾਰੋ। ਦੁਲਾ ਨਾਮ ਸੀ ਪੁਤ ਫਰੀਦ ਸੰਦਾ ਕੁਛ ਉਸਦਾ ਲਿਖਾ ਮੈਂ ਹਾਲ ਯਾਰੋ। ਕਿੱਸਾ ਉਸਦਾ ਨਾਂ ਕੋਈ ਵੇਖਿਆ ਮੈਂ ਢਾਡੀ ਗਾਂਵਦੇ ਖੂਬ ਸੰਭਾਲ ਯਾਰੋ। ਬਾਪ ਉਹਦਾ ਸੀ ਦੁਲੇ ਦਾ ਰਾਠ ਭਾਰੀ ਨਾਂ ਸੀ ਸ਼ਾਹ ਨੂੰ ਕੁਝ ਦਵਾਲ ਯਾਰੋ। ਆਖਰ ਜ਼ਿਦ ਹੋ ਕੇ ਅਕਬਰ ਬਾਦਸ਼ਾਹ ਨੇ ਫ਼ੌਜ ਚਾਹੜ ਦਿਤੀ ਨੇਕ ਫਾਲ ਯਾਰੋ। ਪਕੜ ਸਾਂਹ ਦੇ ਸਾਹਮਣੇ ਆਨ ਕੀਤੇ ਅਕਬਰ ਪੁਛਦਾ ਰੋਕੀ ਕਿਉਂ ਢਾਲ ਯਾਰੋ। ਬਾਦਸ਼ਾਹ ਤੋਂ ਖੌਫ ਨਾ ਮੂਲ ਕੀਤਾ ਸਖਤ ਸੁਸਤ ਕੀਤੀ ਕੀਲ ਕਾਲ ਯਾਰੋ। ਸੁਣਕੇ ਬਾਦਸ਼ਾਹ ਅੱਗ ਦੇ ਵਾਂਗ ਹੋਇਆ ਗੁਸੇ ਨਾਲ ਚਿਹਰਾ ਲਾਲੋ ਲਾਲ ਯਾਰੋ। ਦਿਤਾ ਤੁਰਤ ਜਲਾਦਾਂ ਨੂੰ ਹੁਕਮ ਉਸ ਨੇ ਨਹੀਂ ਸਮਝਦੇ ਇਹ ਕੋਈ ਚਾਲ ਯਾਰੋ। ਸਿਰ ਕਟਕੇ ਤਨ ਤੋਂ ਦੂਰ ਕੀਤਾ ਪੁਠੀ ਲਾਹਵਣੀ ਇਹਨਾਂ ਦੀ ਖੱਲ ਯਾਰੋ। ਸਿਰ ਨਾਲ ਦਰਵਾਜ਼ੇ ਦੇ ਟੰਗ ਦੇ ਨੇ ਨਾਲੇ ਖਲ ਭਰਕੇ ਭੂਸੇ ਨਾਲ ਯਾਰੋ। ਕਿਸ਼ਨ ਸਿੰਘ ਨਾਂ ਹੁਕਮ ਵਿਚ ਦੇਰ ਲਗੀ ਐਸਾ ਕੌਣ ਜੋ ਦੇਵ ਸੀ ਟਾਲ ਯਾਰੋ।

ਦੁਲੇ ਭੱਟੀ ਦਾ ਪੈਦਾ ਹੋਣਾ

ਜਦੋਂ ਮੋਏ ਸੀ ਦੁਲੇ ਦੇ ਬਾਪ ਚਾਚਾ ਮਾਂ ਦੁਲੇ ਦੀ ਸੀ ਹਮਲਦਾਰ[1] ਪਿਆਰੇ। ਲੜਕਾ ਖੂਬਸੂਰਤ ਪਿਛੋਂ ਹੋਇਆ ਪੈਦਾ ਜਦੋਂ ਬੀਤ ਚੁਕੇ ਮਾਂਹ ਚਾਰ ਪਿਆਰੇ। ਘਰ ਰਾਠਾਂ ਦੇ ਰਾਠ ਹੀ ਹੋਣ ਪੈਦਾ ਇਹ ਤਾਂ ਜੰਮਿਆ ਵਾਰ ਐਤਵਾਰ ਪਿਆਰੇ। ਚਿਹਰਾ ਚਮਕਦਾ ਦਮਕਦਾ ਅੱਗ ਵਾਂਗੂ ਅੱਖੀ ਲਾਲ ਹੈਸਨ ਨਸ਼ੇਦਾਰ

  1. ਫ਼ਾਰਸੀ ਵਿੱਚ ਗਰਭਵਤੀ ਲਈ ਸ਼ਬਦ 'ਹਾਮਲਾ' ਤੇ ਕਿਰਿਆ ਦਾਸ਼ਤਨ ਦੇ ਵਰਤਮਾਨ ਰੂਪ 'ਦਾਰ' ਦੇ ਮੇਲ ਤੋਂ ਬਣਿਆ ਸ਼ਬਦ