ਸਮੱਗਰੀ 'ਤੇ ਜਾਓ

ਪੰਨਾ:Dulla Bhatti.pdf/32

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੩੦)

ਕੀਤਾ ਏਹਨਾਂ ਬਾਕੀ ਬਚੇ ਜੋ ਸੋਚ ਵਿਚਾਰ ਹੋਇਆ। ਆਖਦੇ ਫਿਰ ਜਾਂ ਸ਼ਾਹ ਨੂੰ ਸੁਣੋ ਭਾਈ ਸਾਡੇ ਵਾਸਤੇ ਵਾਰ ਤਿਆਰ ਹੋਇਆ। ਕਿਸ਼ਨ ਸਿੰਘ ਅਜ ਦੁਲੇ ਦੀ ਖਬਰ ਹੋਈ ਪੂਰਾ ਦੋਹਾਂ ਦਾ ਜਿਹਾ ਇਕਰਾਰ ਹੋਇਆ।

ਯਕੀਨ ਹੋਣਾ ਬਾਦਸ਼ਾਹ ਨੂੰ ਸੇਖੋਂ ਤੇ ਜਮਾਂ ਕਰਨੇ ਹਥਿਆਰ ਕਾਜੀਆਂ ਦੇ ਬੰਦ
ਕਰਨੀਆਂ ਦੁਕਾਨਾਂ ਹਲਵਾਈਆਂ ਦੀਆਂ

ਦਿਲ ਸ਼ਾਹ ਦੇ ਵਿਚ ਯਕੀਨ ਆਇਆ ਸੁਣਕੇ ਸੇਖੋਂ ਦਾ ਕੁਲ ਬਿਆਨ ਯਾਰੋ। ਝਟ ਸਦ ਕੇ ਫੌਜ ਪੁਲੀਸ ਵਾਲੀ ਦਿਤਾ ਸ਼ਾਹ ਨੇ ਇਹ ਫੁਰਮਾਨ ਯਾਰੋ। ਜਾਕੇ ਵਿਚ ਬਜ਼ਾਰ ਕਸਾਈਆਂ ਦੇ ਜਮਾਂ ਕਰੋ ਹਥਿਆਰ ਇਕ ਥਾਂ ਯਾਰੋ। ਚਾਕੁ ਛੁਰੀ ਭੀ ਇਕ ਨਾ ਰਹਿਣ ਦਿਤੀ ਏਹ ਏਹ ਲੋਕ ਸਾਰੇ ਬੇਈਮਾਨ ਯਾਰੋ। ਨਾਲੇ ਕੁਲ ਬਜ਼ਾਰ ਹਲਵਾਈਆਂ ਦੇ ਬੰਦ ਕਰੇ ਮਹੀਨਾ ਦੁਕਾਨ ਯਾਰੋ। ਹੋਆ ਜ਼ੁਲਮ ਤੇ ਜ਼ੁਲਮ ਹਜ਼ਾਰ ਸ਼ਾਹਾ ਢਾਈਂ ਮਾਰਦੇ ਘਰਾਂ ਨੂੰ ਜਾਣ ਯਾਰੋ। ਜੋਰਾਵਰਾਂ ਦੇ ਅਗੇ ਨਾ ਪੇਸ਼ ਜਾਵੇ ਝੂਠੇ ਸਚਿਆਂ ਤੁਰਤ ਕਰਾਨ ਯਾਰੋ। ਕਿਸ਼ਨ ਸਿੰਘ ਨਾ ਦੋਸ਼ ਸਿਰ ਸੇਖੋਂ ਦੇ ਐਪਰ ਡਾਢੇ ਦੇ ਵਲ ਧਿਆਨ ਯਾਰੋ।

ਬਾਦਸ਼ਾਹ ਨੇ ਬੀਰਬਲ ਨੂੰ ਲੈਕੇ ਆਪ ਪਿੰਡੀ ਜਾਣਾ ਤੇ ਦੁਲੇ ਦਾ ਹਾਲ ਦੇਖਣਾ
ਤੇ ਦਾੜੀ ਮੁਛ ਕਟ ਕੇ ਲਾਹੌਰ ਜਾਣਾ

ਇਕ ਰੋਜ਼ ਬਹਾਨੇ ਸ਼ਕਾਰ ਕਰਕੇ ਸੰਦਲ ਬਾਰ ਨੂੰ ਬਾਦਸ਼ਾਹ ਧਾਂਵਦਾ ਈ। ਬੀਰਬਲ ਵਜੀਰ ਨੂੰ ਨਾਲ ਲੈਕੇ ਹੋਰ ਕਿਸੇ ਨੂੰ ਨਹੀਂ ਸੁਣਾਂਵਦਾ ਈ। ਜਦੋਂ ਪਿੰਡੀ ਦੀ ਹੱਦ ਵਿਚ ਜਾ ਵੜਿਆ ਜੋੜਾ ਹਰਨ ਦਾ ਨਜ਼ਰ ਵਿਚ ਆਂਵਦਾ ਈ। ਸਿਰ ਏਹਨਾ ਦੇ ਸੋਹਣ ਲੰਗੋਟੀਆਂ ਸਨ ਘੋੜੇ ਇਹਨਾਂ ਦੇ ਮਗਰ ਲਗਾਂਵਦਾ ਈ। ਪਿਛੇ ਹਰਨਾਂ ਦੇ ਸਣੇ ਵਜੀਰ ਲਗਾ ਵਿਚ ਦੁਲੇ ਦੇ ਬਾਗਏ ਜਾਂਵਦਾ ਈ। ਅਗੋਂ ਦੇਖਕੇ ਮਾਲੀ ਅਵਾਜ ਕਰਦਾ ਮਿਰਗ ਦੁਲੇ ਦਾ ਆਖ ਬਤਾਂਵਦਾ ਈ। ਮਾਲੀ ਦਸਕੇ ਤੈਹ ਨਰ ਨੋਟੀਆਂ ਦਾ ਦੇਖ ਆਬਰੂ ਸੀਸ ਨਿਵਾਂਵਦਾ ਈ। ਏਨੇ ਚਿਰ ਨੂੰ ਦੁਲਾ ਭੀ ਛੇੜ ਘੋੜਾ ਪਿੰਡੋਂ ਤਰਫ ਬਗੀਚੇ ਸਦਾਂਵਦਾ ਈ। ਦੇਖ ਉਸਨੂੰ ਬਾਦਸ਼ਾਹ ਕੰਬ ਗਿਆ ਐਪਰ