ਪੰਨਾ:Dulla Bhatti.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੧

ਬੀਰਬਲ ਬਨਤ ਬਤਾਂਵਦਾ। ਮਲਵੋ ਖਬਿਓਂ ਤੁਰਤ ਨਿਕਾਲ ਸੰਦਲ ਉੱਤੇ ਇੱਟ ਦੇ ਹੈਸੀ ਘਸਾਂਵਦਾ ਈ। ਝਟ ਪਟ ਹੀ ਤਿਲਕ ਲਗਾਇਕੇ ਤੇ ਰੁਪ ਭੰਡ ਦਾ ਚਾ ਬਨਾਂਵਦਾ ਈ। ਦੁਲਾ ਬਾਗ ਦੇ ਵਿਚ ਆਨ ਵੜਿਆ ਬੀਰਬਲ ਸੀਸ ਨਵਾਂਵਦਾ ਈ। ਦੁਲਾ ਆਖਦਾ ਬੋਲੋ ਕਬਿਤ ਮੇਰਾ ਬੀਰਬਲ ਸੁਤੀ ਮਟਾਂਵਦਾ ਈ। ਧਨਾਂ ਧੰਨ ਹੀ ਧੰਨ ਹਲਾਇ ਕੇ ਤੇ ਛੰਦ ਬਿੰਦਿਓ ਖੂਬ ਸੁਣਾਂਵਦਾ ਈ। ਨਾਲ ਗਏ ਸੀ ਦੁਲੇ ਦੇ ਬਾਪ ਦਾਦੇ ਸਿਫਤੇ ਉਹਨਾਂ ਦੀ ਬਹੁਤ ਦੁਰਾਂਵਦਾ ਈ। ਦੁਲੇ ਸੁਣੀ ਤਾਰੀਫ ਆਨੰਦ ਹੋਇਆ ਤੁਰਤ ਜਾ ਕੇ ਦਾਨ ਦਲਾਂਵਦਾ ਈ। ਦੋਨੋਂ ਪਾਕੇ ਦਾਨ ਰਵਾਂ ਹੋਏ ਸਚ ਸਦ ਕੇ ਸਾਂਹ ਠਹਿਰਾਂਵਦਾ ਈ। ਕਰਕੇ ਨਾਲ ਵਜ਼ੀਰ ਸਲਾਹ ਏਥੇ ਫਿਰ ਘੋੜੇ ਦੀ ਦੁਮ ਕਟਾਂਵਦਾ ਈ। ਨਾਲੇ ਕੰਨ ਭੀ ਉਸ ਦੇ ਕੱਟ ਦਿਤੇ ਫਿਰ ਪਿਛਾਂਹ ਨੂੰ ਮੋੜ ਬੁਲਾਂਵਦਾ ਈ। ਇਕੀ ਪਲ ਦੇ ਵਿਚ ਪਲੰਗ ਵਾਂਗ ਹਾਲ ਦੁਲੇ ਨੂੰ ਜਾ ਦੁਖਾਂਵਦਾ ਈ। ਦੁਲਾ ਦੇਖਕੇ ਘੋੜੇ ਦਾ ਹਾਲ ਐਸਾ ਨਾਲ ਗੁਸੇ ਦੇ ਲਾਲ ਹੋ ਜਾਂਵਦਾ ਈ। ਝਟ ਲਖੀ ਤੇ ਤਾਂਪਰਾ ਪਾਇਕੇ ਤੇ ਉਹਨੂੰ ਹਵਾ ਦੇ ਵਾਂਗ ਉਡਾਂਵਦਾ ਈ। ਹੱਦ ਪੈਸੇ ਖੁਸ਼ੀ ਦੇ ਨਾਲ ਜਾਂਦੇ ਦੁਲਾ ਸ਼ੇਰ ਦੇ ਵਾਂਗ ਘੇਰਾ ਪਾਂਵਦਾ ਈ। ਮਾਰੇ ਖੌਫ ਦੇ ਦੋਨੋਂ ਖਲੋ ਗਏ, ਅਗੋਂ ਸ਼ਾਂਗ ਨੂੰ ਚਮਕਾਂਵਦਾ ਈ। ਤੁਰਤ ਕਟ ਦੋਹਾਂ ਦੀ ਮੁਛ ਦਾਹੜੀ ਮੂੰਹ ਬੋਲਕੇ ਸਾਂਨ ਲਗਾਂਵਦਾ ਈ। ਕਿਸ਼ਨ ਸਿੰਘ ਮੈਂ ਆਖ ਸੁਣਾਂਵਦਾ ਹਾਂ ਚਾੜ ਫੌਜ ਹਯਾ ਜੇ ਆਂਵਦੀ ਏ।

ਬਾਦਸ਼ਾਹ ਨੂੰ ਲਾਹੌਰ ਜਾ ਕੇ ਦੀਵਾਨ ਕਰਨਾ ਤੇ ਸੇਖੋਂ ਨੂੰ ਬੁਲਾ ਕੇ ਮਾਰਨਾ

ਬਾਦਸ਼ਾਹ ਨੂੰ ਜ਼ਿਮੀਂ ਨ ਵੇਹਲ ਦੇਵੇ ਘੋੜਾ ਛੇੜ ਲਾਹੌਰ ਵਿਚ ਆਇਆ ਈ। ਦੇਵੇ ਹੁਕਮ ਦਰਬਾਰ ਦੇ ਨਾਲ ਗੁਸੇ ਨਾਲੇ ਸੇਖੋਂ ਨੂੰ ਪਾਸ ਬਲਾਇਆ ਈ। ਚਾਬਕ ਆਪਣੇ ਹੱਥ ਵਿਚ ਪਕੜ ਕੇ ਤੇ ਸਾੜ ਸਾੜ ਹੀ ਸਾੜ ਘਨਘਾਰ ਪਾਈ। ਪੰਜ ਸਤ ਜਾਂ ਸੇਖੋਂ ਨੂੰ ਮਾਰੀਆਂ ਨੇ ਓਨਾਂ ਨਾਲ ਹੀ ਨਾਲ ਪੁਕਾਰ ਪਾਈ।