ਪੰਨਾ:Dulla Bhatti.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੨

ਫਿਰ ਸ਼ਾਹ ਨੇ ਆਖਿਆ ਨਾਲ ਗੁਸੇ ਤੈਨੂੰ ਸ਼ਰਮ ਹਯਾ ਨਾ ਮੂਲ ਆਈ। ਪਹਿਲਾਂ ਲੁਟਿਆ ਅਲੀ ਸੌਦਾਗਰਾਂ ਨੂੰ ਲੁਟ ਪੁਟਕੇ ਪਿਛਾ ਲਾਇਆ ਈ। ਸ਼ਾਹੂਕਾਰ ਮੈਂਦਾ ਗਿਆ ਵਣਜ ਕਾਰਨ ਪਿੰਡੀ ਉਸ ਦਾ ਧਨ ਖਪਾਇਆ ਈ। ਇਹਨਾਂ ਆਇਕੇ ਜਾਂ ਫਰਿਆਦ ਕੀਤੀ ਤੂੰ ਦੋਹਾਂ ਨੂੰ ਝੂਠਾ ਠਹਿਰਾਇਆ ਈ। ਤੇਰੀ ਮਾਂ ਦੀ ਉਸਨੇ ਗੁਤ ਮੁਨੀ ਤਾਂ ਭੀ ਸ਼ਰਮ ਤੈਂ ਦਿਲੋਂ ਭੁਲਾਇਆ ਈ। ਬਦੀਆਂ ਸਾਰੀਆਂ ਦਿਲ ਦੀਆਂ ਮੇਨਿਆਂ ਤੇ ਫੇਰ ਉਸ ਨੂੰ ਏਥੇ ਲਿਆਇਆ ਈ। ਆ ਕੇ ਖੜਾ ਦਰਬਾਰ ਵਿਚ ਮਸਤ ਹੋ ਕੇ ਉਸ ਜ਼ਰਾ ਨਾਂ ਸਿਰ ਝੁਕਾਇਆ ਈ। ਜਦੋਂ ਟੋਰਿਆ ਫਿਰ ਦਰਬਾਰ ਵਿਚੋਂ ਸ਼ੋਰ ਵਿਚ ਹਲਵਾਈਆਂ ਪਾਇਆ ਈ। ਫਿਰ ਜਾਇਕੇ ਘਰੇ ਕਸਾਈਆਂ ਦੇ ਘੋੜਾ ਦੁਲੇ ਨੇ ਖੂਬ ਫਰਾਇਆਈ। ਤੁਰਤੇ ਛਵੀ ਕਸਾਈਆਂ ਨੂੰ ਕਤਲ ਕਰਕੇ ਸਾਂਦਲ ਬਾਰ ਨੂੰ ਮੁੱਖ ਫਰਾਇਆਈ। ਹੋਰ ਹੁਣ ਸੋਚ ਬਹਾਨਾ ਕੋਈ ਜੇ ਕਰ ਜਾਨ ਦਾ ਖੌਫ ਤੈਂ ਪਾਇਆ ਈ। ਕਿਸ਼ਨ ਸਿੰਘ ਨੇ ਫਿਰ ਕਰਕੇ ਵਿਦਾ ਮੈਨੂੰ ਮੁਖੋਂ ਬੋਲਕੇ ਇਹ ਫੁਰਮਾਇਆ ਈ।

ਬਾਦਸ਼ਾਹ ਦਾ ਹੁਕਮ ਜੇਹੜਾ ਦੁਲੇ ਨੂੰ ਪਕੜੇਗਾ ਉਸ ਨੂੰ ਇਨਾਮ ਮਿਲੇਗਾ

ਪੀੜਾ ਪਾਨ ਦਾ ਵਿਚ ਦਰਬਾਰ ਧਰਕੇ ਅਕਬਰ ਬਾਦਸ਼ਾਹ ਮੁਖ ਥੀਂ ਬੋਲਦਾ ਹੈ। ਤੇਰਾ ਕਢ ਮਿਆਨੋਂ ਰਖ ਉਤੋਂ ਬੋਲ ਬੋਲਕੇ ਮੁਖ ਥਾਂ ਫੋਲਦਾ ਹੈ। ਕੋਈ ਬੰਨ੍ਹਕੇ ਦੁਲੇ ਨੂੰ ਕਰੋ ਹਾਜਰ ਮਿਲੇ ਖੂਬ ਇਨਾਮ ਅਨਤੋਲ ਦਾ ਹੈ। ਜਿਸ ਨੇ ਦੁਲੇ ਦੀ ਸ਼ਕਲ ਇਕ ਵਾਰ ਡਿਠੀ ਨੀਂਵੀ ਧੋਣ ਕਰਕੇ ਜ਼ਿਮੀਂ ਫੋਲਦਾ ਹੈ। ਜਿਨਾਂ ਦਲੇ ਨੂੰ ਵਿਚ ਬਾਜ਼ਾਰ ਡਿਠਾ ਅਜ ਕਾਲਜਾ ਉਹਨਾਂ ਦਾ ਡੋਲਦਾ ਹੈ। ਕਿਸ਼ਨ ਸਿੰਘ ਨਾ ਤੇਗ ਮਿਆਨ ਕਰੇ ਮੁਖ ਤੇਰਾ ਨਾ ਕੋਈ ਚਿਆਲ ਦਾ ਹੈ।

ਚੜ੍ਹਾਈ ਕਰਨੀ ਮਿਰਜ਼ਾ ਨਿਜ਼ਾਮਅਲੁਦੀਨ ਨੇ ਦੁਲੇ ਤੇ

ਜਦੋਂ ਦੁਲਾ ਸੀ ਵਿਚ ਲਾਹੌਰ ਆਇਆ ਮਿਰਜਾ ਨਹੀ, ਸੀ ਵਿੱਚ ਦਰਬਾਰ ਬੇਲੀ। ਧਾਵਾ ਗਜਨਵੀ ਦੇ ਉਤੇ ਉਸ ਕੀਤਾ ਲੈ ਕੇ ਫੌਜ