ਪੰਨਾ:Dulla Bhatti.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੪

ਚੇਹਰੇ ਚਿਟੇ ਵਾਂਗ ਬਲੌਰ ਦੇ ਦੰਦ ਜਾਨੀ। ਵਿਚ ਫੌਜ ਦੇ ਜਾ ਅਵਾਜ ਦਿਤੀ ਲਏ ਦੁਧ ਤਾਜਾ ਮਿਠਾ ਕੰਦ ਜਾਨੀ। ਮਿਰਜਾ ਹੋਯਾ ਆਸ਼ਕ ਦੇਖੇ ਉਸਨੂੰ ਸ਼ਕਲ ਸੋਹਣੀ ਹੋਈ ਪਸੰਦ ਜਾਨੀ। ਲਵੇ ਤੰਬੂ ਦੇ ਵਿਚ ਬੁਲਾ ਉਸਨੂੰ ਮੂੰਹੋਂ ਆਖਦਾ ਦਿਲ ਬੰਦ ਜਾਨੀ। ਐਪਰ ਅੱਕਲਾਂ ਔਰਤਾਂ ਚਾਤਰਾਂ ਨੂੰ ਮੇਰੇ ਯਾਰ ਨਾ ਸਕਦੇ ਨਿੰਦ ਜਾਨੀ। ਅੰਦਰ ਤੌਕ ਜੰਜੀਰ ਜੋ ਰਖਿਆ ਸੀ ਪੁਛੇ ਮਿਰਜੇ ਕੋਲੋਂ ਇਹ ਕੀ ਫੰਦ ਜਾਨੀ। ਮਿਰਜਾ ਆਖਦਾ ਦੁਲੇ ਨੂੰ ਪਕੜਕੇ ਤੇ ਵਿਚ ਇਸਦੇ ਕਰਾਂਗੇ ਬੰਦ ਜਾਨੀ। ਇਸ ਤੌਰ ਹੋਸੀ ਬੰਦ ਵਿਚ ਉਸਦੇ ਪੁਛੇ ਸੁੰਦਰੀ ਮੁਖ ਥੀਂ ਜਿੰਦ ਜਾਨੀ। ਮਿਰਜਾ ਦਸਦਾ ਸਿਰ ਤੇ ਪੈਰ ਤਾਕੇ ਉਤੋਂ ਸੁੰਦਰੀ ਮਾਰਦੀ ਜਿੰਦ ਜਾਨੀ। ਪਕੜ ਮਿਰਜੇ ਨੂੰ ਤੰਬੂਓਂ ਬਾਹਰ ਆਈ ਐਸੀ ਗੁਜਰੀ ਸੀ ਅਕਲਮੰਦ ਜਾਨੀ। ਫਿਰ ਲੱਧੀ ਨੂੰ ਦਸਿਆ ਹਾਲ ਸਾਰਾ ਆਏ ਪਕੜਨੇ ਤੇਰਾ ਫਰਜੰਦ ਜਾਨੀ। ਪੁਛ ਮਿਰਜੇ ਦਾ ਓਸ ਤੋਂ ਹਾਲ ਸਾਰਾ ਵੇਲਾ ਸ਼ਾਮ ਦਾ ਲੁਟਕੇ ਚੰਦ ਜਾਨੀ। ਮਿਰਜਾ ਫਜ਼ਰ ਦਾ ਬਾਹਰ ਨਾ ਨਿਕਲਿਆ ਹੈ ਕਰਨ ਸੋਚ ਲਗੇ ਤੇ ਹੋਸ਼ਮੰਦ ਜ਼ਾਨੀ! ਜਦੋਂ ਜਾਕੇ ਵੇਖਿਆ ਵਿਚ ਤੰਬੂ ਮਿਰਜ਼ਾ ਹੋਇਆ ਬਹੁਤ ਸ਼ਰਮਿੰਦਾ ਜਾਨੀ। ਕਿਸ਼ਨ ਸਿੰਘ ਹੋਯਾ ਪਰੇਸ਼ਾਨ ਮਿਰਜਾ ਜਿਵੇਂ ਭਾਲਿਆ ਮ੍ਰਿਗ ਕਮੰਦ ਜਾਨੀ।

ਖਬਰ ਕਰਨੀ ਲਧੀ ਨੇ ਦੁਲੇ ਨੇ ਕਾਜ਼ੀ ਤੇ ਨਜੂਮੀਆਂ ਪਾਸ ਜਾਵਨਾ

ਲਧੀ ਹਾਲ ਸੁਣਕੇ ਗੁਜਰੀ ਤੋਂ ਤੁਰਤ ਦੁਲੇ ਨੂੰ ਜਾ ਜਗਾਂਵਦੀ ਏ। ਆਖੇ ਬਚਿਆ ਸੁੱਤਿਆਂ ਹੋਸ਼ ਕਰ ਲੌ ਚੜ੍ਹੀ ਫੌਜ ਲਾਹੌਰ ਤੋਂ ਆਂਵਦੀ ਏ। ਤੂ ਜੇ ਬੱਚਿਆ ਬਦੀ ਸੀ ਨਿਤ ਕਰਦਾ ਅਜ ਜਾਨ ਪਈ ਤੇਰੀ ਜਾਂਵਦੀ ਏ। ਹੁਣ ਲਾ ਲੈ ਜੋਰ ਜੇ ਲਗਦਾ ਈ ਮਾਂ ਪੁਤ ਨੂੰ ਆਖ ਸੁਣਾਂਵਦੀ ਏ। ਜਦੋਂ ਉਠ ਕੇ ਦੁਲੇ ਨੇ ਨਜਰ ਕੀਤੀ ਫੌਜ ਉਸਦੀ ਨਜ਼ਰ ਵਿਚ ਆਂਵਦੀ ਏ। ਚਲੋ ਕਾਜੀ ਤੋਂ ਪੁਛੀਏ ਨੇਕ ਸਾਹਤ ਦਿਲ ਦੁਲੇ ਦੇ ਬਾਤ ਇਹ ਭਾਂਵਦੀ ਏ। ਕਾਜੀ ਦੁਲੇ ਤੋਂ ਬਹੁਤ ਬੇਜ਼ਾਰ ਹੋਇਆ ਐਪਰ ਹੋਣੀ ਸਭ ਕੰਮ ਕਰਾਂਵਦੀ