ਪੰਨਾ:Dulla Bhatti.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੫

ਏ। ਤਿੰਨ ਦਿਨ ਨਾ ਦੁਲਿਆ ਜੰਗ ਕਰਨਾ ਹੋਣੀ ਕਾਜ਼ੀ ਦੇ ਮੂੰਹੋਂ ਕਢਾਂਵਦੀ ਏ। ਫਿਰ ਚਲਿਆ ਦੁਲਾ ਨਜੂਮੀਆਂ ਕੋਲ ਹੋਣੀ ਕਾਜੀ ਨੂੰ ਅਗੋਂ ਪੁਚਾਂਵਦੀ ਏ। ਕਾਜ਼ੀ ਜੋ ਭੀ ਨਜੂਮੀ ਨੂੰ ਆਖਿਆ ਸੀ ਹੋਣੀ ਉਸ ਨੂੰ ਖੁਬ ਪਕਾਂਵਦੀ ਏ। ਜਦੋਂ ਦੁਲਿਆਨੋਆਕੇ ਪੁਛਿਆ ਸੀ ਪੰਡਤ ਆਖਦਾ ਪੋਥੀ ਬਤਲਾਵਦੀ ਏ। ਤਿੰਨ ਰੋਜ ਸੇ ਦੁਲਿਆ ਟਾਲ ਦੇਵੇਂ ਕਿਸ਼ਨ ਸਿੰਘ ਤਾਈਂ ਆਂਵਦੀ ਏ।

ਰਵਾਨ ਹੋਣਾ ਦੁਲੇ ਦਾ ਚੰਦੜਾ ਨੂੰ ਤਿੰਨ ਰੋਜ ਟਾਲਣ ਵਾਸਤੇ ਅਤੇ ਰਸਤੇ 'ਚ ਲਧੀ ਨੇ ਰੋਕਣਾ

ਦੁਲਾ ਪੰਜ ਸੌ ਸੰਗ ਸਵਾਰ ਲੈਕੇ ਤਰਫ ਨਾਨਕੇ ਦੇ ਪਿੰਡ ਚਲਿਆ ਈ। ਖਬਰ ਲਧੀ ਨੂੰ ਕਿਸੇ ਨੇ ਆਨ ਦਸੀ ਤੁਰਤ ਉਸ ਨੇ ਰਾਹ ਆ ਮਲਿਆ ਈ। ਮਥਾ ਜੋੜਕੇ ਸ਼ਾਹ ਦੇ ਨਾਲ ਬੱਚਾ ਹੁਣ ਕਾਸ ਨੂੰ ਜਾਂਦਾ ਟਲਿਆ ਈ। ਟਬਰ ਤੇਰਾ ਬੰਨ੍ਹ ਲੈ ਜਾਵਣੀਗੇ ਅਕਬਰ ਸ਼ਾਹ ਨੇ ਮਿਰਜੇ ਨੂੰ ਘਲਿਆ ਈ। ਤੇ ਤਾਂ ਸੂਰਮਾ ਨਾਮ ਸਦਾਂਵਦਾ ਸੀ ਦੁਧ ਦਹੀਂ ਦੇ ਨਾਲ ਪਲਿਆ ਈ। ਨਾਮ ਕੈਰਾਂ ਵਿਚ ਮਸ਼ਹੂਰ ਹੋਵੇ ਜੇ ਤੂ ਛਡ ਮੈਦਾਨ ਨੂੰ ਚਲਿਆ ਈ। ਜੇ ਤੂ ਦੁਲਿਆ ਪੁਤ ਫਰੀਦ ਦਾ ਏਂ ਨਹੀਂ ਜਾਵੇਗਾ ਇਥੋਂ ਅਥੱਲਿਆ ਈ। ਯਾ ਜਾਨ ਮੈਦਾਨ ਦੇ ਵਿਚ ਦੇਵੇਂ ਤੈਨੂੰ ਮਾਉਂ ਨੇ ਆਖ ਅਠਾਲਿਆ ਈ। ਸਿਧਾ ਹੋਇਕੇ ਜੰਗ ਵਿਚ ਜਾਨ ਦੇਵੇਂ ਨਾਮ ਓਸਦਾ ਸੂਰਮਾ ਰਲਿਆ ਈ। ਲਧੀ ਜ਼ੋਰ ਲਗਾਂਵਦੀ ਕਿਸ਼ਨ ਸਿੰਘਾ ਐਪਰ ਪਿਛਾਂ ਨੂੰ ਮੂਲ ਨਾ ਵਲਿਆ ਈ।

ਜਾਣਾ ਭੁਲਰਾਂ ਦੁਲੇ ਦੀ ਔਰਤ ਦਾ ਵਾਸਤੇ ਮੋੜਨ ਦੇ ਤੇ ਵਾਪਸ ਨਾ ਔਣਾ ਦੁਲੇ ਦਾ

ਲਧੀ ਜਾਇਕੇ ਆਖਦੀ ਭੁਲਰਾਂ ਨੂੰ ਆਖਾ ਮਾਂ ਦਾ ਪੁੱਤ ਨਾ ਮੰਨਦਾ ਈ। ਜੇਤਿਆ ਅਜ ਦੁਲਾ ਏਥੋਂ ਉਠ ਜਾਏ ਕਲ ਮੁਗ਼ਲ ਬਾਂਧੀ ਸਾਨੂੰ ਬੰਨਦਾਈ। ਜਿੜੇਂ ਵਸ ਉਹਨੂੰ ਹੁਣ ਮੋੜ ਲੈ ਤੂੰ ਕੋਈ ਲਾਕੇ ਵਿਚ ਨੰਗਦਾ ਨੀ। ਜਾ ਕੇ ਭੁਲਰਾਂ ਲਖੀ ਦੀ ਬਾਗ ਪਕੜੋ ਬੋਲੀ ਘਾਰਦੀ ਹੈ ਵਿਚ ਤਨ ਦੇ ਨੀ। ਭਲਾ ਉਹਨਾਂ ਕੀ