ਪੰਨਾ:Dulla Bhatti.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੬)

ਪੂਰੀਆਂ ਪਾਈਆਂ ਸੀ ਜੇਹੜੇ ਔਰਤਾਂ ਦੇ ਘੜੇ ਭੰਨਦੇ ਨੀ। ਜੇਤਿਆਂ ਮਰਦ ਹੈ ਮੁੜ ਕੇ ਡਾਹ ਮੱਥਾ ਜਿਵੇਂ ਟਲੇ ਨਾ ਚੋਰ ਵਿਚ ਸੰਨ੍ਹ ਦੇ ਨੀ। ਕੈਰ ਹੋਕੇ ਪਿਠ ਨਾਂ ਦੇ ਪਿਆਰੇ ਚਾਹ ਸਲਾ ਜੋਵਨ ਛਨੇ ਦੇ। ਜੇ ਤਾਂ ਦੂਜਨਾ ਦੇ ਸੁਵਾਰ ਮੈਨੂੰ ਦੇਖ ਹੱਥ ਤੂੰ ਭੁਲਰ ਰੰਨ ਦੇ ਨੀ। ਖਾਲੀ ਹਥ ਜੇ ਸਾਨੂੰ ਛੱਡ ਜਾਵੇਂ ਕੌਣ ਰਹਿਣ ਦੇਵੇ ਵਿਚ ਛੰਦ ਦੇ ਨੀ। ਗਲਾਂ ਸੱਚੀਆਂ ਤੈਨੂੰ ਸੁਣਾਈਆਂ ਮੈਂ ਕਰੇ ਸੋਚ ਜਰਾ ਵਿਚ ਮਨ ਦੇ ਨੀ। ਜਤਿਆ ਸੁਰਮਾ ਹਥ ਦਿਖਾਈ ਬੇਲੀ ਮੁਲਲ ਹੋਣ ਦੁਰੇ ਵਾਂਗ ਰੰਨਦੇ ਨੀ। ਡਰਦਾ ਮੁਗਲਾਂ ਤੋਂ ਭੱਜਿਆ ਜਾਂਵਦਾ ਏ ਜਿਵੇਂ 'ਜਾਨ ਲਾਗੇ ਮੇਰੀ ਭੰਨਦਾ ਨੀ। ਕਿਸ਼ਨ ਸਿੰਘ ਨੂੰ ਭੁਲਰਾਂ ਆਖਦੀ ਸੀ ਅਸੀਂ ਮਰਾਂਗੇ ਬਾਜ ਨਾ ਹਿੰਦ ਦੇ ਨੀ।

ਜਾਣਾ ਦੁਲੇ ਦਾ ਵਿਚ ਨਾਨਕੇ ਪਿੰਡ ਦੇ

ਦੁਲਾ ਭੁਲਰਾਂ ਨੂੰ ਮੋੜਕੇ ਤੇ ਵਿਚ ਚੰਡਰਾਂਦਾਜਾਕੇ ਵੜਦਾ ਏ। ਜਦੋਂ ਪੰਜ ਸੌ ਨਾਲ ਸਵਾਰਲੈਕੇ ਪਾਸ ਮਾਮੇ ਦੇ ਜਾਕੇ ਛਡਦਾ ਏ। ਆਓ ਭਾਨਜੇ ਕਿਥੇ ਨੂੰ ਦੌੜ ਕੀਤੀ ਅਜ ਕਟਕ ਕਿਸਦੇ ਸਿਰ ' ਚੜ੍ਹਦਾ ਏ। ਅਸੀਂ ਆਏ ਸੀ ਅਜ ਸ਼ਕਾਰ ਕਰਨੇ ਦੇਖੇ ਬਾਤ ਕੈਸੀ ਦੁਲਾ ਸੜਦਾ ਏ। ਮੈਂ ਤਾਂ ਘਨਦਾ ਲਗਿਆ ਸੀ ਚੰਡਰਾਂ ਦਾ ਮੇਰਾ ਕਾਲਜਾ ਤਦੋਂ ਦਾ ਸੜਦਾ ਏ। ਦਿਲ ਆਈ ਦਲੀਲ ਬਖਸ਼ਾਂਵਦੀ ਹੈ ਦੇਖੋ ਮਨੀਆਂ ਠੰਢੀਆਂ ਜੜਦਾ ਹੈ। ਮਾਮਾ ਦਲੇ ਦੀ ਇਤਨੀ ਗਲ ਸੁਣਕੇ ਖੂਬ ਜਫੇ ਵਿਚ ਘਟਕੇ ਫੜਦਾ ਹੈ। ਨਾਲੇ ਖੂਬ ਸੀ ਏਹਨਾਂ ਦੀ ਟੈਹਲ ਕੀਤੀ ਐਪਰ ਦੁਲੇ ਨੇ ਰਖਿਆ ਪੜਦਾ ਹੈ ਹੁਣ ਪਿਛੇ ਦਾ ਸੁਣੋ ਸਵਾਲ ਯਾਰੋ ਮਿਰਜਾਂ ਨੌਕਰੀ ਦੇ ਨਾਲ ਲੜਦਾ ਹੈ। ਕਿਸ਼ਨ ਸਿੰਘ ਲਟਕੇ ਸ਼ੇਰ ਜਾਵੇ ਕੇਹੜਾ ਫਿਰ ਮੈਦਾਨ ਵਿਚ ਵੜਦਾ ਹੈ।

ਮਿਰਜੇ ਨੇ ਡਰੋਣ ਵਾਸਤੇ ਫੋਕੀਆਂ ਵਾਰਾਂ ਕਰਨੀਆਂ

ਮਿਰਜਾ ਪਿੰਡ ਵਿਚ ਫੌਜ ਨੂੰ ਭੇਜਕੇ ਤੇ ਸ਼ਭਕਾਂ ਫੋਕੀਆਂ ਪਹਿਲੇ ਚਲਾਂਵਦਾਈ। ਨਾਲੇ ਸਭ ਸਰਦਾਰਾਂ ਨੂੰ ਆਖ ਮੂੰਹੋ ਦਿਲ ਓਨ੍ਹਾਂ