ਸਮੱਗਰੀ 'ਤੇ ਜਾਓ

ਪੰਨਾ:Dulla Bhatti.pdf/41

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

(੩੯)

ਮੇਹਰੂ ਨੇ ਵਾਪਸ ਜਾਕੇ ਹਾਲ ਦਸਣਾ ਚਾਰ ਪੋਸਤੀ ਦੇ ਮਰਨ ਦਾ ਤੇ
ਕਹਿਣਾ ਕਿ ਮੈਂ ਕਲ ਜੰਗ ਕਰਨ ਜਾਣਾ ਹੈ।

ਮੇਹਰੂ ਜਾਇਕੇ ਲਧੀ ਨੂੰ ਦਸਦਾ ਹੈ ਸੁਣੀ ਅਜ ਦਾ ਮੇਰਾ ਬਿਆਨ ਮਾਤਾ। ਮੁਗਲ ਅਜ ਭੀ ਜੰਗ ਵਿਚ ਕਈ ਮਾਰੇ ਪਰ ਮੇਰਾ ਭੀ ਹੋਇਆ ਨੁਕਸਾਨ ਮਾਤਾ। ਅਜ ਵਿਚ ਮੈਦਾਨ ਦੇ ਜੰਗ ਕਰਕੇ ਗਈ ਪੋਸਤੀ ਚਾਰ ਦੀ ਜਾਨ ਮਾਤਾ। ਇਸ ਵਾਸਤੇ ਅਜ ਉਦਾਸ ਹਾਂ ਮੈਂ ਚੇਹਰਾ ਹੋ ਗਿਆ ਪਰੇਸ਼ਾਨ ਮਾਤਾ। ਕਲ ਜਾਇਕੇ ਜੰਗ ਨਾ ਮੂਲ ਕਰਸਾਂ ਮੈਨੂੰ ਲਭਦਾ ਨਹੀਂ ਪੀਣ ਖਾਣ ਮਾਤਾ। ਦੂਏ ਰੋਜ਼ ਮੈਂ ਮੁਗਲਾਂ ਨੂੰ ਠਗਿਆ ਸੀ ਸਾਰਾ ਲਾਕੇ ਜ਼ੋਰ ਤੇ ਤਾਣ ਮਾਤਾ। ਇਕ ਗਲ ਤੈਨੂੰ ਅਜ ਆਖਦਾ ਹਾਂ ਸੁਣੀ ਇਸਨੂੰ ਲਾਇਕੇ ਕਾਨ ਮਾਤਾ। ਜੰਗ ਵਾਸਤੇ ਕਰੀਂ ਤਿਆਰ ਜਾਕੇ ਬੇਟਾ ਦੁਲੇ ਦਾ ਜੋ ਨੂਰ ਖਾਂ ਮਾਤਾ। ਕਲ ਮੂਲ ਨਾ ਪੈਰ ਰਕਾਬ ਪਾਵਾਂ ਮੇਰੀ ਗਲ ਨੂੰ ਤੂੰ ਸੁਣੀ ਜਾਣ ਮਾਤਾ। ਕਿਸ਼ਨ ਸਿੰਘ ਤੈਨੂੰ ਖਬਰਦਾਰ ਕੀਤਾ ਮਤਾਂ ਕਲ ਨੂੰ ਹੋਵੇਂ ਹੈਰਾਨ ਮਾਤਾ।

ਨੂਰ ਖਾਂ ਦਾ ਰਵਾਨਾ ਹੋਣਾ ਵਸਤੇ ਜੰਗ ਦੇ

ਦਸ ਸਾਲ ਦੀ ਉਮਰ ਸੀ ਨੂਰ ਖਾਂ ਦੀ ਜਦੋਂ ਜੰਗ ਨੂੰ ਕੀਤਾ ਤਿਆਰ ਯਾਰੋ। ਲਕ ਕੱਸਕੇ ਪਹਿਨ ਹਥਿਆਰ ਸਾਰੇ ਜਾਵੇ ਲਧੀ ਦੇ ਵਲੋਂ ਸਵਾਰ ਯਾਰੋ। ਅੰਮਾਂ ਦਸ ਮੈਨੂੰ ਕਿਹੜੇ ਤਰਫ ਜਾਵਾਂ ਮੁਗਲ ਮਲਿਆ ਹੈ ਕੇਹੜਾ ਬਾਰ ਯਾਰੋ। ਬਚਾ ਸਦਕੇ ਜਾਵਾਂ ਮੈਂ ਜਾਹ ਵਾਰੀ ਜਾਣਾ ਹੋਇਕੇ ਖੂਬ ਹੁਸ਼ਿਆਰ ਯਾਰੋ। ਡੇਰਾ ਮੁਗਲਾਂ ਤਰਫ ਲਾਹੌਰ ਦੀ ਹੈ ਜਾਵੀਂ ਕਿਤੋਂ ਦੂਸਰੇ ਪਾਰ ਯਾਰੋ। ਤੁਰਤ ਲਧੀ ਨੂੰ ਆਣ ਸਲਾਮ ਕੀਤਾ ਨਾਲੇ ਅੱਲਾ ਮਨ ਚਿਤਾਰ ਯਾਰੋ। ਘੋੜਾ ਛੇੜ ਮੈਦਾਨ ਦੇ ਵਿਚ ਵੜਿਆ ਦੂਰੋਂ ਕਰਦਾ ਸੀ ਮਾਰ ਹੀ ਮਾਰ ਯਾਰੋ। ਕੰਬ ਗਏ ਸੀ ਮੁਗਲ ਸਰਦਾਰ ਸਾਰੇ ਜਦੋਂ ਗਜਿਆ ਖੂਬ ਲਲਕਾਰ ਯਾਰੋ। ਸਾਰੇ ਆਖਦੇ ਸੀ ਦੁਲਾ ਆਇ ਗਿਆ ਖੂਨ ਇਸ ਕੀਤੇ ਬੇਸ਼ੁਮਾਰ ਯਾਰੋ। ਮੁਗਲ ਜਾਨ ਬਚਾਂਵਦੇ ਇਕ ਦੂਜੀ ਕਠੇ