ਸਮੱਗਰੀ 'ਤੇ ਜਾਓ

ਪੰਨਾ:Dulla Bhatti.pdf/45

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੪੩)

ਨਹੀਂ ਸ਼ਤਾਬ ਦਸਾਂ ਬਾਝ ਨਸ਼ੇ ਮੈਂ ਤਾਂ ਧਾਇਆ ਈ। ਦੁਲਾ ਪੁਛਦਾ ਪਿੰਡੀ ਦਾ ਹਾਲ ਕੀ ਏ ਮੇਹਰੂ ਆਖਦਾ ਖੂਬ ਸੁਹਾਇਆ ਈ। ਨਸ਼ੇ ਸਜਰੀ ਲਈ ਸ਼ਰਾਬ ਦੁਲੇ ਨਾਲੇ ਬਕਰਾ ਤੁਰਤ ਕਟਾਇਆ ਈ। ਦੋਨੋਂ ਭਾਈ ਹੀ ਬੈਠਦੇ ਇਕ ਜਗਾ ਨਸ਼ਾ ਮੇਹਰੂ ਨੂੰ ਖੂਬ ਪਲਾਇਆ ਈ। ਜਦੋਂ ਮੇਹਰੂ ਨੂੰ ਨਸ਼ੇ ਨੇ ਜ਼ੋਰ ਕੀਤਾ ਫਿਰ ਦੁਲੇ ਨੂੰ ਤੁਰਤ ਜਗਾਇਆ ਈ। ਪਾਜੀ ਹੋਇ ਕੇ ਦੁਲਿਆ ਭਜ ਆਇਓਂ ਏਥੇ ਆਇਕੇ ਆਪ ਲੁਕਾਇਆ ਈ। ਪਹਿਲੇ ਦੂਸਰੇ ਰੋਜ ਮੈਂ ਜੰਗ ਕੀਤਾ ਬਹੁਤ ਮੁਗਲਾਂ ਨੂੰ ਮਾਰ ਮੁਕਾਇਆ ਈ। ਰੋਜ ਤੀਸਰੇ ਨੂਰ ਖਾਂ ਪੁਤ ਤੇਰਾ ਮੂੰਹ ਮੁਗਲਾਂ ਦਾ ਖੂਬ ਭਵਾਇਆ ਈ। ਐਪਰ ਨੂੰ ਖਾਂ ਬੰਨ੍ਹਿਆ ਸਣੇ ਡੇਰੇ ਨਾਲੇ ਸ਼ਹਿਰ ਭੀ ਕੁਲ ਲੁਟਾਇਆ ਈ। ਕਿਸ਼ਨ ਸਿੰਘ ਇਕ ਹੱਲਾ ਮੈਂ ਅਜ ਕੀਤਾ ਬਾਰਾਂ ਵਢਕੇ ਏਥੇ ਮੈਂ ਆਇਆ ਈ।

ਦੁਲੇ ਨੇ ਪਿੰਡੀ ਦੀ ਤਰਫ ਰਵਾਨਾ ਹੋਣਾ।

ਹਾਲ ਮੇਹਰੂ ਦੁਲੇ ਨੂੰ ਦਸਿਆ ਜਾਂ ਤੁਰਤ ਬਕੀ ਤੇ ਚੀਨ ਕਸਾਂਵਦਾ ਈ ਮਾਮਾ ਉਸਦਾ ਜੰਗ ਨੂੰ ਨਾਲ ਟੁਰਿਆ ਸੰਗ ਕਈ ਅਸਵਾਰ ਝੜਾਂਵਦਾ ਈ। ਨਾਲ ਕਰੋਧ ਦੇ ਚਲਿਆ ਚਡਰਾਂ ਤੋਂ ਇਕ ਪਲ ਅੰਦਰ ਪਿੰਡੀ ਆਂਵਦਾ ਈ। ਦੇਖ ਪਿੰਡੀ ਦਾ ਹਾਲ ਬਰਬਾਦ ਨਾਲੇ ਲੋਕਾਂ ਨੂੰ ਆਖ ਸੁਨਾਂਵਦਾ ਈ। ਮੈਂ ਤਾਂ ਧਾਵਾ ਲਾਹੌਰ ਤੇ ਅਜ ਕਰਨਾ ਚਲੋ ਸੰਗ ਜਿਸਦਾ ਦਿਲ ਚਾਂਹਵਦਾ ਈ। ਸਭੇ ਪਹਿਨ ਹਥਿਆਰ ਤਿਆਰ ਹੋਏ ਦੁਲਾ ਰਾਹ ਦੇ ਵਿਚ ਠਹਿਰਾਂਵਦਾ ਈ। ਫੌਜ ਉਤਰੀ ਹੋਈ ਮਲੂਮ ਹੋਈ ਦੁਲਾਂ ਲੀਕ ਜਮੀਨ ਤੇ ਪਾਂਵਦਾ ਈ। ਜਿਸ ਨੂੰ ਜਾਨ ਪਿਆਰੀ ਹੈ ਹੋ ਪਿਛੇ ਧਾਵੇ ਮੌਤ ਜੋ ਕਦਮ ਉਠਾਂਵਦਾ ਈ। ਕੰਬ ਦਿਲ ਸਭੇ ਪਿਛਾਂਹ ਹਟ ਜਾਂਦੇ ਲੜਨ ਵਾਲਿਆਂ ਸਾਬ ਲਿਜਾਂਵਦਾ ਈ। ਦਸਾਂ ਹੋਣੀ ਦਾ ਹਾਲ ਮੈਂ ਕਿਸ਼ਨ ਸਿੰਘ ਇਹ ਦਿਲ ਮੇਰੇ ਵਿਚ