(੪੫)
ਆਈ ਲਾਹੌਰ ਫਿਲਹਾਲ ਪਿਆਰੇ। ਮਿਰਜਾ ਬਾਜੀਗਰ ਨਾ ਜਾਂਵਦਾ ਸੀ ਕਿਸ਼ਨ ਸਿੰਘ ਇਹ ਕੀਤੀ ਹੈ ਚਾਲ ਪਿਆਰੇ।
ਪਹਿਲਾਂ ਜੰਗ ਸ਼ੇਰ ਖਾਂ ਦੁਲੇ ਭਾਣਜੇ ਦਾ
ਵੇਲਾ ਸੁਬਾ ਦੇ ਉਠ ਕੇ ਵਜੂ ਸਾਜ ਨਮਾਜ ਗੁਜਾਰਦਾ ਹੈ। ਹੇ ਦੁਲੇ ਨੂੰ ਅਜ ਮੈਂ ਜੰਗ ਕਰਸਾਂ ਲੈਂਦਾ ਨਾਮ ਮੈਂ ਪਾਕ ਗੁਫਾਰ ਦਾ ਹੈ। ਦੁਲਾ ਆਖਦਾ ਵਸਨ ਭਾਨਜੇ ਨੂੰ ਖੁਸ਼ੀ ਰਹੇ ਜੇਹੜਾ ਜੰਗ ਧਾਰਦਾ ਹੈ। ਐਪਰ ਸੰਗ ਨ ਜਾਏ ਕੋਈ ਤੇਰੇ ਹੁਕਮ ਮੁਗਲਾਂ ਦਾ ਜੰਗ ਵਿਚਾਰਦਾ ਹੈ। ਹੇ ਸ਼ੇਰ ਖਾਂ ਫਿਕਰ ਨਾ ਇਕ ਰਤੀ ਜੰਗ ਹੋਵਨਾ ਅਜ ਤਲਵਾਰ ਦਾ ਹੈ। ਛੇੜੇ ਲਤ ਤੇ ਹਨੇ ਹਥ ਰਖੇ ਨਾਲੇ ਰਬ ਦਾ ਨਾਮ ਚਿਤਾਰਦਾ ਹੈ ਘੋੜਾ ਵੜਿਆ ਹਵਾ ਦੇ ਵਾਂਗ ਲੈਕੇ ਜਾਏ ਫੌਜ ਅਗੇ ਲਲਕਾਰਦਾ ਹੈ। ਆਏ ਚਾਰ ਜੁਵਾਨ ਤਿਆਰ ਹੋ ਕੇ ਸ਼ੋਰ ਮਚਦਾ ਮਾਰ ਹੀ ਮਾਰ ਦਾ ਹੈ ਜਦੋਂ ਸ਼ੇਰ ਖਾਂ ਘੋੜੇ ਨੂੰ ਛੇੜਦਾ ਸੀ ਵਾਂਗ ਪਲੰਘ ਪਲੰਘ ਉਹ ਮਾਰਦਾ ਹੈ। ਕਿਸ਼ਨ ਸਿੰਘ ਸ਼ੇਰ ਖਾਂ ਸ਼ੇਰ ਬੱਚਾ ਸਿਰ ਚੌਹਾਂਦੇ ਉਹ ਉਤਾਰਦਾ ਹੈ।
ਦੂਜਾ ਜੰਗ ਦੁਲੇ ਦੇ ਮਾਮੇ ਦਾ
ਫਿਰ ਜੰਗ ਨੂੰ ਖਾਂ ਰਵਾਂ ਹੋਏ ਹੋ ਕੇ ਦੇਖ ਤੂ ਭਾਨਜਿਆ ਵਾਰ ਮੇਰਾ। ਖੜਾ ਹੋਵੇ ਤਾਂ ਸਾਹਮਣੇ ਸ਼ੇਰ ਮੇਰੇ ਜਦੋਂ ਦੇਖਸੀ ਜੋਰ ਤੇ ਸ਼ੋਰ ਮੇਰਾ। ਘੋੜਾ ਛੇੜਦਾ ਤੁਰਤ ਜਵਾਨ ਬਾਂਕਾ ਦੇਖੋ ਜੰਗ ਵਿਚ ਕੀਤਾ ਹੈ ਪੂਰ ਮੇਰਾ। ਭੇਜ ਛਾਂਟ ਕੇ ਮਰਦ ਤੂੰ ਕਿਸ਼ਨ ਸਿੰਘਾ ਜਿਹੜਾ ਝਲਦਾ ਗਰਜ ਤੇ ਘੋਰ ਮੇਰਾ। ਜਦੋਂ ਜੰਗ ਖਾਂ ਜਾਇ ਪੁਕਾਰਿਆ ਸੀ ਮਿਰਜਾ ਭੇਜਦਾ ਚਾਰ ਜੁਵਾਨ ਬੇਲੀ। ਤੁਸੀਂ ਚਾਰ ਤੇ ਉਹ ਅਕੱਲੜਾ ਹੈ ਕਰੋ ਪਲ ਦੇ ਵਿਚ ਬੇਜਾਨ ਬੇਲੀ। ਚਾਰ ਕਸ ਹਥਿਆਰ ਤਿਆਰ ਹੋਏ ਤਰਫ ਮੈਦਾਨ ਰਵਾਨ ਬੇਲੀ। ਇਕ ਜੰਗ ਖਾਂ ਚਾਰੇ ਜੰਗ ਕਰਦੇ ਲਵੇ ਚੌਹਾਂ ਨੂੰ ਪਲ ਵਿਚ ਰਾਨ ਬੋਲੀ। ਥੋੜੀ ਦੇਰ ਅੰਦਰ ਡਿਗੇ ਘੋੜਿਆਂ ਤੋਂ ਜਦੋਂ ਲਾ ਬੈਠੇ