(੩)
ਜਦੋਂ ਹੋਇਆ ਪੈਦਾ ਲਖਤੇ ਜਾਨ ਸ਼ਾਹਾ। ਕਿਸ਼ਨ ਸਿੰਘ ਖੁਸ਼ੀ ਦੇ ਹਾਲ ਲਿਖੇ ਘਰ ਘਰ ਸਜਦੇ ਸੀਸ ਨਿਵਾਨ ਸ਼ਾਹਾ।
ਬਾਦਸ਼ਾਹ ਨੇ ਸੂਰਮੇ ਦਾ ਪਤਾ ਕਰਨਾ ਅਤੇ ਲੱਧੀ ਦਾ ਪਤਾ ਲਗਣਾ
ਜਦੋਂ ਸ਼ਾਹ ਨੇ ਖੂਬ ਪੜਤਾਲ ਕੀਤੀ ਤੁਰਤ ਦਸਦੇ ਨੇ ਕੋਲ ਆ ਸਾਈਂ। ਤੁਸਾਂ ਮਾਰਿਆ ਭਟੀ ਫਰੀਦ ਜੇਹੜਾ ਬੜਾ ਸੂਰਮਾ ਦਿਆਂ ਸੁਣਾ ਸਾਈਂ। ਲੱਧੀ ਇਸਤ੍ਰੀ ਮਰਦ ਮਾਨਿੰਦ ਸ਼ਾਹਾ ਬਲਵਾਨ ਤੇ ਨੇਕ ਸਦਾ ਸਾਈਂ। ਇਸੀ ਵਾਰ ਇਤਵਾਰ ਨੂੰ ਹੋਇਆ ਪੈਦਾ ਲੜਕਾ ਉਸਨੂੰ ਦੇਵਾਂ ਬਤਾ ਸਾਈਂ। ਜਦੋਂ ਦੋਹਾਂ ਦੀ ਇਕ ਪੈਦਾਇਸ਼ ਹੋਈ ਜਾਮੇ ਵਿਚ ਨ ਸ਼ਾਹ ਸਮਾ ਸਾਈਂ। ਏਥੇ ਸਦਨਾ ਹੁਕਮ ਬੇਗਾਨੜਾ ਨਾ ਓਥੇ ਸੇਖੋਂ ਨੂੰ ਦਿਓ ਪੁਚਾ ਸਾਈਂ। ਤੁਰਤ ਪਿੰਡੀ ਲੈ ਚਲੇ ਸੇਖੋਂ ਨੂੰ ਥਾਨੇ ਲੱਧੀ ਦੇ ਦੇਂਵਦੇ ਪਾ ਸਾਈਂ। ਪਿੰਡ ਬਾਦਸ਼ਾਹੀ ਵਾਂਗ ਧਾਮ ਹੋਵੇ ਤੇ ਦਿਤਾ ਸ਼ਾਹ ਨੇ ਇਹ ਫੁਰਮਾ ਸਾਈਂ। ਤੁਰਤ ਸਾਜ ਸਮਾਨ ਗੁਲਾਮ ਜਾਓ ਪਾਓ ਪਿੰਡੀ ਦੇ ਵਿਚ ਠਰਾ ਸਾਈਂ। ਦੋਵੇਂ ਛੋਕਰੇ ਲੱਧੀ ਦਾ ਦੁਧ ਪੀਵਨ ਨਾਲੇ ਦਿਸਦੇ ਵਾਂਗ ਭਰਾ ਸਾਈਂ। ਇਕ ਸਾਲ ਅੰਦਰ ਲਗੇ ਟੁਰਨ ਦੋਵੇਂ ਪਈ ਪਿੰਡੀ ਦੇ ਵਿਚ ਕੁਹਾ ਸਾਈਂ। ਦੂਜੇ ਸਾਲ ਖੇਲਦੇ ਖੇਲ ਦੋਵੇਂ ਖੇਤ ਮਿਟੀ ਦੇ ਲੈਣ ਬਣਾ ਸਾਈਂ। ਦੁਲਾ ਸੇਖੋਂ ਦੀ ਬਣ ਧਕੇਲ ਦੇਵੇ ਦੇਵੇ ਉਸਦੇ ਖੇਤ ਵਿਚ ਪਾ ਸਾਈਂ। ਤੀਜੇ ਸਾਲ ਨੂੰ ਘੋੜੇ ਬਨਾ ਖੇਲਨ ਦੁਲਾ ਸੇਖੋਂ ਨੂੰ ਲਵੇ ਚੜ੍ਹਾ ਸਾਈਂ। ਚੌਥੇ ਸਾਲ ਨੂੰ ਖੇਡਦੇ ਗੇਂਦ ਬੱਲਾ ਦੁਲਾ ਸੇਖੋਂ ਨੂੰ ਲਵੇ ਹਰਾ ਸਾਈਂ। ਵਰੇ ਪੰਜਵੇਂ ਵਿਚ ਮੈਦਾਨ ਦੌੜਨ ਦੁਲਾ ਸੇਖੋਂ ਅਗੇ ਨਿਕਲ ਜਾ ਸਾਈਂ। ਛੇਵੇਂ ਸਾਲ ਨੂੰ ਹੋਏ ਹੁਸ਼ਿਆਰ ਦੋਵੇਂ ਹੋਏ ਮੁੰਡਿਆਂ ਵਿਚ ਸੁਹਾ ਸਾਈਂ। ਸਾਲ ਸਤਵੇਂ ਨੂੰ ਕੁਸ਼ਤੀ ਕਰਨ ਦੋਵੇਂ ਐਪਰ ਸੇਖੋਂ ਨੂੰ ਲਵੇ ਗਰਾ ਸ਼ਾਈਂ। ਸਾਲ ਅਠਵੇਂ ਪਕੜ ਕਮਾਨ ਸੁੰਦਰ ਰਹੇ ਖੂਬ ਹੀ ਤੀਰ ਚਲਾ ਸਾਈਂ। ਪਹਿਲੇ ਤੀਰ ਜੋ ਸੇਖੋਂ ਚਲਾ ਦੇਵੇ ਦੁਲਾ ਉਸ ਥੀਂ ਪਾਰ ਲੰਘਾ ਸਾਈਂ। ਨੌਵੇਂ ਸਾਲ