(੪੮)
ਖਾਤਰ ਹੋਏ ਹੁਸ਼ਿਆਰ ਯਾਰੋ। ਇਕ ਖਾਸ ਹੈ ਜੋਰ ਆਂਦਾ ਰਲ ਉਮ ਨੂੰ ਚਿਤਾਰ ਯਾਰੋ। ਵਿਚ ਨਸ਼ੇ ਦੇ ਹੋਰ ਘੋਲ ਦਿਤਾ ਤਾਕੇ ਰਹੇ ਦੁਲੇ ਨੂੰ ਸੁਰਤ ਨਾ ਸਾਰ ਯਾਰੇ। ਜਦੋਂ ਹੋਸ਼ ਤੋਂ ਹੋਵੇ ਬੇਹੋਸ਼ ਦੁਲਾ ਮੈਨੂੰ ਆਏ ਕਰਨਾ ਖਬਰਦਾਰ ਯਾਰੋ। ਹੋਈ ਰਾਤ ਜਾਂ ਖਾਣਾਂ ਤਿਆਰ ਹੋਇਆ ਕਹੇ ਦੁਲੇ ਨੂੰ ਨਾਲ ਪਿਆਰ ਯਾਰੋ। ਮੈਂ ਗਲ ਦੁਲਿਆ ਨਸ਼ਾ ਨਾ ਕਦੀ ਪੀਤਾ ਇਸ ਵਾਸਤੇ ਮੈਂ ਉਜ਼ਰਦਾਰ ਯਾਰੋ। ਐਪਰ ਠਹਿਰਿਆ ਵੀ ਕੁਛ ਲਾਜ਼ਮੀ ਹੈ ਖਾਤਰ ਆਨ ਕੀਤਾ ਖਾਤਰ ਆਨ ਕੀਤਾ ਖਾਤਰ ਯਾਰ ਯਾਰੋ। ਅਰਜ ਮਿਰਜੇ ਨੇ ਕੀਤੀ ਜਾਂ ਬਹੁਤ ਸਾਰੀ ਦੁਲਾ ਸੁਨਦਾ ਹੋਏ ਲਾਚਾਰ ਯਾਰੋ। ਇਕ ਅਧ ਜਾ ਦੁਲਾ ਚੜਾਏ ਗਿਆ ਹੋਏ ਅਕਲ ਤੇ ਹੋਸ਼ ਫਰਾਰ ਯਾਰੋ। ਛਡ ਨੌਕਰਾਂ ਮਿਰਜ਼ੇ ਨੂੰ ਖਬਰ ਦਿਤੀ ਦੇਵੇ ਤੌਕ ਜੰਜੀਰ ਵਿਚ ਡਾਰ ਯਾਰੋ। ਫਿਰ ਰਾਤ ਨੂੰ ਸੁਟਿਆ ਜ਼ੇਹਲਖਾਨੇ ਉਤੇ ਖੜੇ ਕੀਤੇ ਪਹਿਰੇਦਾਰ ਯਾਰੋ। ਤੜਕੇ ਨੂਰ ਦੇ ਦੁਲੇ ਨੂੰ ਹੋਸ਼ ਆਈ ਦੇਖੇ ਉਠਕੇ ਇਹ ਅਸਾਰ ਯਾਰੋ। ਜਦੋਂ ਹੋਣੀ ਨੇ ਆਣਕੇ ਘੇਰ ਲੀਤਾ ਕਰ ਦਿਲ ਦੇ ਵਿਚ ਵਿਚਾਰ ਯਾਰੋ। ਸੁਣਕੇ ਹੋਣੀ ਦੀ ਬਾਤ ਨੂੰ ਆਖਦਾ ਹੈ ਤੇਰਾ ਕੌਲ ਨਾ ਸਕਦਾ ਟਾਰ ਯਾਰੋ। ਐਪਰ ਵੇਰੀ ਦੇ ਹਥੋਂ ਨਹੀਂ ਮਰਨਾ ਦਿਲ ਵਿਚ ਦਲੀਲ ਲਈ ਧਾਰ ਯਾਰੋ। ਹੋਣੀ ਦੁਲੇ ਦਾ ਸੁਣ ਸਵਾਲ ਕਿਹਾ ਮੇਰੇ ਮਹਿਲ ਵਿਚ ਟਕਰਾਂ ਮਾਰ ਯਾਰ। ਹੋਣੀ ਛਡਦੀ ਨਹੀਂ ਹੈ ਕਿਸ਼ਨ ਸਿੰਘਾ ਏਹ ਮੁਝ ਤੇ ਚਾੜੇ ਹੈ ਵਾਰ ਯਾਰੋ।
ਪਹਿਰੇਦਾਰ ਨੂੰ ਦਸ ਕੇ ਦੁਲੇ ਨੇ ਜਾਨ ਦੇਣੀ
ਦੁਲਾ ਦੇਖਕੇ ਆਪ ਨੂੰ ਕੈਦ ਅੰਦਰ ਵਿਚ ਦਿਲ ਦੇ ਆਪ ਹੀ ਝੂਰਦਾ ਹੈ। ਨਾਲ ਅਣਖ ਦੇ ਹਾਲ ਬਿਆਨ ਕਰਦਾ ਪੈਹਰੇਦਾਰ ਤਾਈਂ ਨਾਲੇ ਘੂਰਦਾ ਹੈ ਇਕ ਮੁਗਲ ਦੀ ਜਾਨ ਨਾ ਛਡਦਾ ਮੈਂ ਜੋ ਜਾਣਦਾ ਪਤਾ ਏਹ ਸੂਰ ਦਾ ਹੈ ਮੈਨੂੰ ਧਰਸ ਦਾ ਭਾਈ ਬਣਾ ਆਦਾ ਮੈਂ ਤਾਂ ਸੋਚਿਆ ਫੰਦ ਫਤੂਰ ਦਾ ਹੈ। ਐਪਰ ਹੋਣੀ ਸੀ ਕੂਕਦੀ ਸਿਰ ਉਤੇ ਮੂੰਹ ਦਸਿਆ ਸੂ ਚੰਨ ਨੂਰ ਦਾ ਹੈ ਆਖੇ ਮਿਰਜ਼ੇ ਨੇ ਦਗੇ ਦੇ ਨਾਲ ਬੰਦ ਕੀਤਾ ਤਾਹੀਂ ਪਕੜਿਆ ਰਾਹ ਗਰੂਰ ਦਾ ਹੈ। ਮੈਨੂੰ ਸੇਖੋਂ ਦੇ ਮਿਲਣ ਦਾ ਸੌਕ ਆਹਾ ਐਪਰ ਆ ਗਿਆ ਵਕਤ ਸਬੂਰ ਦਾ ਹੈ ਸਾਡਾ ਵਿਚ ਦਰਗਾਹ ਦਾ ਹੋਏ ਮਲਾ ਅਸਾਂ ਮਲਿਆ ਰਾਹ ਹਜ਼ੂਰ ਦਾ ਹੈ। ਵਕਤ ਆਖਰੀ ਇਤਨੀ ਬਾਰ ਕਹਿਕੇ ਮਿਝ ਕਢੀ ਜ਼ਿਵੇਂ ਮੁਸ਼ਕ ਕਫੂਰ ਦਾ ਹੈ। ਕਿਸ਼ਨ ਸਿੰਘ ਟਕਰਾਂ ਮਾਰ ਮਰਿਆ ਪੁਰਜ ਕਰਦਾ ਜਵੇਂ ਡਕਾ ਖਜੂਰ ਦਾ ਹੈ।
ਬਾਦਸ਼ਾਹ ਨੇ ਦੁਲੇ ਦੀ ਮੌਤ ਸੁਨਣੀ ਅਤੇ ਸੇਖੇਂ ਨੇ ਹੀਰਾ ਚਟਣਾ
ਲਾਹੌਰ ਵਿਚ ਸੌਕ ਮਨਾਣਾ ਅਤੇ ਦੋਹਾਂ ਦਾ ਜਨਾਜ਼ਾ ਕਢਕੇ ਕਠਿਆਂ ਦਫਨਾਣਾ
ਅਤੇ ਵਰਲਾਪ ਕਰਨਾ ਦੁਲੇ ਦੀ ਔਰਤ ਦਾ- ਕੋਰੜਾ ਛੰਦ
ਆਈ ਜਦੋਂ ਹੋਸ਼ ਆਖੇ ਹਾਇ ਲਾੜਿਆ। ਸ਼ਾਹਾਂ ਨਾਲ ਵੈਰ ਕਾਹਨੂੰ ਪਾਯਾ ਲਾੜਿਆ। ਇਸ ਦੇ ਵਿਛੋੜੇ ਮੇਗਾ ਸੀਨਾ ਸਾੜਿਆ ਸਾਹਾਂ ਨਾਲ ਵੈਰ ਕਾਹਨੂੰ ਪਾਯਾ ਲਾੜਿਆ। ਜੇ ਮੈਂ ਤੈਨੂੰ ਆਖਦੀ ਸ਼ੀ ਕਦੀ ਸਿਆਣਿਆਂ। ਬਦੀਆਂ ਸ਼ਾਹਾਂ ਦੇ ਨਾਲ ਕਾਹਨੂੰ ਚਾਣੀਆ। ਰਬ ਦਿਤਾ ਅੰਨ ਘਰ ਬੈਠ ਖਾਵਣਾ। ਵੈਰ ਤੁੰ ਸ਼ਾਹਾਂ ਦੇ ਨਾਲ ਨਹੀਂ ਸੀ ਪਾਵਣਾ। ਲਧੀ ਮਾਤਾ ਕਈ ਵਾਰ ਤੈਨੂੰ ਤਾੜਿਆ ਸ਼ਾਹਾਂ ਨਾਲ ਵੈਰ ਕਾਹਨੂੰ ਪਾਇਆ ਲਾੜਿਆ। ਇਤੀ ਸੰਪੂਰਨ ਕਿਸਾ ਦੁਲਾ ਭਟੀ
ਗਿਆਨੀ ਪਰੈਸ, ਚੌਂਕ ਘੰਟਾ ਘਰ ਅੰਮ੍ਰਿਤਸਰ। ਪ੍ਰਿੰਟਰ- ਸ: ਸੰਤੋਖ ਸਿੰਘ।