ਪੰਨਾ:Dulla Bhatti.pdf/6

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੪)

ਨੂੰ ਘੋੜੀਆਂ ਚੜ੍ਹਨ ਲਗੇ ਨਿਤ ਜਾਣ ਬਹਾਰ ਨਾਲ ਦਾ ਸਾਈਂ। ਸੇਖੋ ਡਰਦਾ ਤੇਜ ਨ ਮੂਲ ਕਰਦਾ ਦੁਲਾ ਜਾਂਵਦਾ ਘੋੜਾ ਭਜਾ ਸਾਈਂ। ਸਾਲ ਦਸਵੇਂ ਵਿਚ ਮੈਦਾਨੇ ਜਾ ਕੇ ਲੈਣ ਖੁਬ ਹੀ ਘੋੜੇ ਦੜਾ ਸਾਈਂ। ਵਰੇ - ਗਿਆਰਵੇਂ ਜਾਣ ਸ਼ਿਕਾਰ ਕਾਰਨ ਐਪਰ ਨੌਕਰਾ ਸੰਗ ਲੈਜਾਂ ਸਾਈ। ਸਾਲ ਬਾਰੂਵੇਂ ਭੇਜ ਵਜ਼ੀਰ ਤਾਈ ਅਕਬਰ ਦੋਹਾਂ ਨੂੰ ਲਏ ਬੁਲਾ ਸਾਈਂ। ਹੋਰ ਖਾਣ ਦੇ ਵਿਚ ਹੁਸ਼ਿਆਰ ਹੋਏ ਐਪਰ ਸਿਖ ਲਏ ਅਦਬ ਅਦਾਬ ਸਾਈਂ। ਬਾਦਸ਼ਾਹ ਨੇ ਹੁਕਮ ਵਜ਼ੀਰ ਦਿਤਾ ਤੰਬੂ ਵਿਚ ਮੈਦਾਨ ਲਵਾ ਸਾਈਂ। ਕਲ ਕੰਮ ਮੈਂ ਦੋਹਾਂ ਦਾ ਵੇਖਨਾ ਏ ਦੇਵੋ ਖੂਬ ਮੈਦਾਨ ਸਹਾ ਸਾਈਂ। ਤੁਰਤ ਸਾਰੇ ਕੰਮ ਤਿਆਰ ਹੋਏ ਦੇਵਨ ਝਟ ਕਨਾਤ ਤਨਾ ਸਾਈਂ। ਦੁਜੇ ਰੋਜ ਨੂੰ ਜਲਸਾ ਤਿਆਰ ਹੋਇਆ ਦੇਵਾਂ ਦੋਹਾਂ ਨੂੰ ਖੂਬ ਸਜਾ ਸਾਈਂ। ਕਿਸ਼ਨ ਸਿੰਘ ਫਿਰ ਵਿਚ ਮੈਦਾਨ ਜਾਕੇ ਲਿਆ ਦੋਹਾਂ ਨੂੰ ਪਾਸ ਬਠਾ ਸਾਈਂ।

ਬਾਦਸ਼ਾਹ ਦਾ ਇਮਤਿਆਨ ਲੈਣਾ

ਚਿਲਾ ਤੀਰ ਕਮਾਨ ਫੜਾ ਦਿਤੇ ਲੈਣ ਦੋਹਾਂ ਦਾ ਇਮਤਿਹਾਨ ਮੀਆਂ। ਦੋਵੇਂ ਤੀਰ ਦੇ ਰੰਗ ਬਣਾ ਦਿਤੇ ਮਤਾ ਰਹੇ ਨੇ ਕੋਈ ਪਛਾਣ ਮੀਆਂ। ਪਹਿਲਾਂ ਛਡਿਆ ਤੀਰ ਸ਼ਹਿਜ਼ਾਦੜੇ ਨੇ ਫੇਰ ਛਡਦਾ ਦੁਲਾ ਜਵਾਨ ਮੀਆਂ। ਤੀਰ ਦੁਲੇ ਦਾ ਮਿਲਿਆ ਬਹੁਤ ਦੂਰੋਂ ਹਦੋਂ ਦੇਖ ਕੇ ਵਿਚ ਮਕਾਨ ਮੀਆਂ। ਫੇਰ ਇਕ ਨਿਸ਼ਾਨ ਬਣਾ ਦੇਂਦੇ ਵੇਖਣ ਦੋਹਾਂ ਦੇ ਫੇਰ ਨਸ਼ਾਨ ਮੀਆਂ। ਲਗਾ ਤੀਰ ਸ਼ਹਿਜ਼ਾਦੇ ਦਾ ਇਕ ਨਹੀਂ ਸੀ ਦੁਲਾ ਮਾਰਦਾ ਵਿਚ ਮੈਦਾਨ ਮੀਆਂ। ਦਿਲ ਬਾਦਸ਼ਾਹ ਥੋੜਾ ਮਸਤ ਹੋਯਾ ਫੇਰ ਦੇਖਕੇ ਗਦ ਚੁਗਾਨ ਮੀਆਂ। ਦੁਲਾ ਸੇਖੋਂ ਨੂੰ ਗੋਦ ਨਾ ਮੂਲਦੇਵੇ ਕਰੇ ਧਕਿਆਂ ਦੇ ਨਾਲ ਹੈਰਾਨ ਮੀਆਂ। ਝੂਠ ਬੋਲੇ ਤਾਂ ਜਾਨ ਗਵਾ ਦੇਉਂ ਸਚ ਵਿਚ ਤੂੰ ਜਾਨ ਅਮਾਨ ਮੀਆਂ। ਦੁਧ ਸੇਖੋਂ ਨੂੰ ਨਹੀਂ ਪਿਲਾਇਆ ਤੇ ਮੇਰੇ ਦਿਲ ਦੇ ਵਿਚ ਗੁਮਾਨ ਮੀਆਂ। ਦੁਲਾ ਉਸ ਨੂੰ ਤਨ ਨਾਂ ਲਗਨ