ਸਮੱਗਰੀ 'ਤੇ ਜਾਓ

ਪੰਨਾ:Dulla Bhatti.pdf/7

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੫)

ਦੇਂਦਾ ਇਕ ਪਲਕ ਅੰਦਰ ਲਵੇ ਰਾਣ ਮੀਆਂ। ਕਿਸ਼ਨ ਸਿੰਘ ਆਖੇ ਗੁਸੇ ਨਾਲ ਅਕਬਰ ਝੂਠ ਬੋਲੋ ਤਾਂ ਮਾਰਸਾਂ ਜਾਨ ਮੀਆਂ।

ਬਿਆਨ ਕਰਨਾ ਲਧੀ ਦਾ

ਤੇਰੇ ਅਗੇ ਮੈਂ ਅਰਜ ਗੁਜਾਰਨੀ ਹਾਂ ਮੇਰੀ ਬਾਤ ਸੁਣੀ ਕੰਨ ਲਾਕੇ ਜੀ। ਤਨ ਮਨ ਲਾਕੇ ਮੈਂ ਤਾਂ ਪਾਲਿਆ ਹੈ ਨਹੀਂ ਰਖਿਆ ਕੁਛ ਛੁਪਾ ਕੇ ਜੀ। ਇਕ ਇਤਨਾ ਫਰਕ ਮਲੂਮ ਹੋਵੇ ਸਜੀ ਛਾਤੀ ਲਵੇ ਦੁਲਾ ਆਇਕੇ ਜੀ। ਖਬੀ ਛਾਤੀ ਦਾ ਦੁਧ ਸ਼ਹਿਜਾਦੇ ਨੂੰ ਮੈਂ ਤਾਂ ਛਡਦੀ ਕੁਲ ਪਿਲਾਇਕੇ ਜੀ। ਦੁਧ ਘਟ ਨਾ ਫਰਕ ਨਾ ਇਕ ਰੱਤੀ ਸੱਚੀ ਗਲ ਮੈਂ ਕਹੀ ਸੁਣਾਇਕੇ। ਭਾਵੇਂ ਮਾਰ ਤੇ ਛੱਡ ਤੂੰ ਬਾਦਸ਼ਾਹ ਸੱਚ ਦਸਿਆ ਖੋਲ੍ਹ ਖੁਲਾਇਕੇ ਜੀ। ਇਕ ਇਤਨਾ ਮੇਰਾ ਕਸੂਰ ਹੋਯਾ ਨਹੀਂ ਰਖਿਆ ਦੁਲਾ ਹਟਾਇਕੇ ਜੀ। ਕਿਸ਼ਨ ਸਿੰਘ ਨਾਂ ਏਹ ਸੀ ਖਬਰ ਮੈਨੂੰ ਹੋਵੇ ਅਸਰ ਉਸਦਾ ਫਿਰ ਜਾਇਕੇ ਜੀ।

ਬਾਦਸ਼ਾਹ ਦਾ ਕਸੂਰ ਮਾਫ ਕਰਨਾ ਅਤੇ ਦੁਲੇ ਨੂੰ ਪੜ੍ਹਾਉਣ ਲਈ ਕਹਿਣਾ

ਜਾ ਲਧੀਏ ਕੀਤਾ ਮੁਆਫ ਤੈਨੂੰ ਐਪਰ ਦੁਲੇ ਨੂੰ ਖੂਬ ਪੜ੍ਹਾਵਨਾਂ ਏ। ਖੋਟੇ ਲੋਕਾਂ ਦੇ ਵਿਚ ਨਾਂ ਬਹਿਣ ਦੇਣਾ ਖੂਬ ਅਦਬ ਅਦਾਬ ਸਿਖਾਵਨਾ ਏ। ਏਹਦੇ ਬਾਪ ਦਾਦੇ ਜੇਹੇ ਜੜ੍ਹ ਜੇਹੜੇ ਏਹਨਾਂ ਆਪਣੇ ਸੀਸ ਗਵਾਵਣਾ ਏ। ਦੁਲਾ ਇਲਮ ਵਿਚੋਂ ਹੁਸ਼ਿਆਰ ਹੋਵੇ ਫਿਰ ਇਸ ਨੂੰ ਅਸਾਂ ਬੁਲਾਵਣਾ ਏ। ਅਸੀਂ ਇਲਮ ਤੇ ਹੁਨਰ ਨੂੰ ਦੇਖ ਕੇ ਤੇ ਦਰਜਾ ਇਸਨੂੰ ਖੂਬ ਦਲਾਵਣਾ ਏ। ਤਦੋਂ ਪਿੰਡੀਂ ਮੈਂ ਕਰਾਂਗਾ ਮਾਰ ਇਸਨੂੰ ਨਾਲ ਸ਼ਿਕਾਰ ਲੈ ਧਾਵਣਾ ਏ। ਖੁਸ਼ੀ ਨਾਲ ਦੋਵੇਂ ਪਿੰਡੀ ਵਲ ਮੋੜੇ ਦੇਵੇ ਖੂਬ ਸਾਮਾਨ ਦਿਖਾਵਣਾ ਏ। ਕਿਸ਼ਨ ਸਿੰਘ ਆਖਦਾ ਲੱਧੀ ਤਾਈਂ ਪੜ੍ਹਨੇ ਵਿਚ ਮਸੀਤ ਦੇ ਪਾਵਣਾ ਏ।

ਦੁਲੇ ਦਾ ਲੱਧੀ ਨਾਲ ਪਿੰਡੀ ਜਾਣਾ

ਲਧੀ ਸੰਦਲਬਾਰ ਦੇ ਵਿਚ ਜਾਕੇ ਦੁਲੇ ਪੁਤ ਨੂੰ ਇਹ ਫੁਰਮਾਂਵਦੀ ਏ। ਬੱਚਾ ਪੜ੍ਹਨ ਦੇ ਵਲ ਧਿਆਨ ਕਰ ਤੂੰ ਤੈਨੂੰ ਮਤੀ ਇਹ ਆਖ ਸੁਣਾਂਵਦੀ ਏ। ਖੁਸ਼ੀ ਨਾਲ ਜੇ ਦੁਲਾ ਕਬੂਲ ਕਰਦਾ ਲਧੀ