(੬)
ਕਾਜ਼ੀ ਦੇ ਪਾਸ ਲਿਜਾਂਵਦੀ ਏ। ਲੱਧੀ ਕਾਜ਼ੀ ਹੈ ਜਾ ਇਸਲਾਮ ਆਖੇ ਨਾਲੇ ਸ਼ੀਰੀ ਨਜ਼ਰ ਟਿਕਾਂਵਦੀ ਏ। ਕਰੋ ਮੇਹਰਬਾਨੀ ਦਿਓ ਸਬਕ ਇਸਨੂੰ ਏਹ ਆਖਕੇ ਘਰ ਨੂੰ ਜਾਂਵਦੀ ਏ। ਕਿਸ਼ਨ ਸਿੰਘ ਇਹ ਸਬਕ ਪੜ੍ਹਾ ਦਿੰਦੀ ਵਾਰੀ ਦੁਲੇ ਜਵਾਨ ਦੀ ਆਵਦੀ ਏ।
ਨਸੀਹਤ ਕਾਜ਼ੀ
ਕਾਜ਼ੀ ਆਖਦਾ ਦੁਲੇ ਨੂੰ ਸੁਣੀ ਬੱਚਾ ਜਿਹੜਾ ਸਬਕ ਮੈਂ ਤੈਨੂੰ ਪੜ੍ਹਾਵਨਾ ਹਾਂ। ਦਿਲ ਲਾਕੇ ਇਸਨੂੰ ਯਾਦ ਕਰਨਾ ਤਾਹੀਂ ਅਗੇਂ ਮੈਂ ਫਿਰ ਬਤਾਵਨਾ ਹਾਂ। ਨਿਉਂ ਨਿਉਂ ਖੁਦਾ ਦੀ ਕਰੀਂ ਸੇਵਾ ਇਹ ਸਿਖਿਆ ਤੈਨੂੰ ਸਿਖਾਵਨਾ ਹਾ। ਨੇਕ ਲੜਕੇ ਨੂੰ ਨਿਤ ਪਿਆਰ ਦੇਵਾਂ ਬਦਹਾਲ ਦੀ ਖਲ ਉਡਾਵਨਾ ਹਾਂ। ਨੇਕ ਕੰਮਾਂ ਤੋਂ ਹੁੰਦਾ ਹੈ ਨਾਮ ਰੋਸ਼ਨ ਤਾਹੀਓਂ ਤੈਨੂੰ ਮੈਂ ਇਹ ਸਮਝਾਂਵਦਾ ਹਾਂ। ਇਲਮ ਦਾਰ ਹੋਸੇਂ ਤੂੰ ਦੁਨੀਆਂ ਉਤੇ ਕਰੇਂ ਸੋਈ ਜੋ ਤੈਨੂੰ ਸੁਨਾਵਨਾ ਹਾਂ। ਜੇਹੜਾ ਹੁਕਮ ਤੋਂ ਫੇਰ ਖਿਆਫ ਕਰਦਾ ਮਾਰ ਮਾਰ ਕੇ ਤੀਰ ਬਨਾਵਨਾ ਹਾਂ। ਸੁਣੇ ਹੁਕਮ ਤੇ ਸਬਕ ਨੂੰ ਯਾਦ ਕਰਦਾ ਮੈਂ ਤੇ ਵਾਰਨੇ ਉਸ ਤੋਂ ਜਾਂਵਦਾ ਹਾਂ। ਇਹ ਨਿਤ ਦਾ ਦੁਲਿਆ ਕੰਮ ਤੇਰਾ ਮੈਂ ਤਾਂ ਗੱਧੇ ਨੂੰ ਆਲਮ ਬਨਾਵਨਾ ਹਾਂ। ਕਿਸ਼ਨ ਸਿੰਘ ਦੀ ਆਖਦਾ ਸ਼ੁਕਰ ਕਰ ਤੂੰ ਤੈਨੂੰ ਸਬਕ ਮੈਂ ਸ਼ੁਰੂ ਕਰਾਵਨਾ ਹਾਂ।
ਕਾਜੀ ਨੂੰ ਦੁਲੇ ਦਾ ਕਹਿਣਾ
ਦੁਲਾ ਆਖਦਾ ਮੀਆਂ ਜੀ ਅਜ ਮੇਰੀ ਤੁਸਾਂ ਦਸਣਾ ਖੂਬ ਵਿਚਾਰ ਕੇ ਤੇ। ਨਾਮ ਉਜਲਾ ਜਹਾਨ ਵਿਚ ਹੋਵੇ ਰੋਸ਼ਨ ਸੋਈ ਗਲ ਸੁਣ ਦਸੋ ਵਿਚਾਰ ਕੇ ਤੇ। ਕਾਜੀ ਆਖਦਾ ਦੁਲਿਆ ਸਚ ਦਸਾਂ ਕੌਣ ਬਹੇ ਏਥੇ ਧਰਨਾ ਮਾਰਕੇ ਤੇ। ਰਹੇ ਵਿਚ ਜਹਾਨ ਦੇ ਬਹੁਤ ਮੁਦਤ ਜਿਹੜਾ ਫਲਦਾ ਬਣੇ ਨੇਕੇ ਕਾਰ ਕੇ ਤੇ। ਨਾਮ ਬਦੀ ਤੋਂ ਫਲਦਾ ਬਹੁਤ ਛੇਤੀ ਐਪਰ ਜਾਂਵਦੀ ਝਟ ਪਸਾਰ ਕੇ ਤੇ। ਦੁਲੇ ਕੀਤੀ ਵਿਚਾਰ ਇਹ ਦਿਲ ਅੰਦਰ ਕਾਲ ਲਵੇਗਾ ਸਭ ਨੂੰ ਮਾਰਕੇ ਤੇ। ਇਹ ਸੋਚ ਕੇ ਕਾਜੀ ਦੀ ਪਕੜ ਗਰਦਨ ਮਾਰੇ