ਪੰਨਾ:First Love and Punin and Babúrin.djvu/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

85

ਖੱਪ, ਇਹ ਖੁੱਲ੍ਹ ਖੇਡ, ਲਗਪਗ ਠਰਕੀ ਹਾਸਾ ਠੱਠਾ, ਅਜਨਬੀਆਂ ਦੇ ਨਾਲ ਇਹ ਬੇਬਾਕ ਮਿਲਣਾ-ਜੁਲਣਾ, ਘਬਰਾਹਟ ਪੈਦਾ ਕਰਨ ਵਾਲੇ ਸਨ। ਮੈਂ ਬਿਲਕੁਲ ਮਖ਼ਮੂਰ ਸੀ, ਜਿਵੇਂ ਸ਼ਰਾਬ ਪੀਤੀ ਹੋਵੇ। ਮੈਂ ਬਾਕੀਆਂ ਦੇ ਨਾਲੋਂ ਜਿਆਦਾ ਜ਼ੋਰ-ਜ਼ੋਰ ਨਾਲ ਹੱਸਣ ਅਤੇ ਬਕਬਕ ਕਰਨ ਲੱਗ ਪਿਆ। ਇਥੋਂ ਤੱਕ ਕਿ ਬੁੱਢੀ ਰਾਜਕੁਮਾਰੀ ਜੋ ਨਾਲ ਦੇ ਕਮਰੇ ਵਿੱਚ ਸਲਾਹ ਲਈ ਬੁਲਾਏ ਗਏ ਕਿਸੇ ਕਾਨੂੰਨ ਦੇ ਅਧਿਕਾਰੀ ਨਾਲ ਰੁਝੀ ਹੋਈ ਸੀ, ਮੈਨੂੰ ਦੇਖਣ ਆਈ। ਪਰ ਮੈਂ ਏਨਾ ਖੁਸ਼ ਸੀ ਕਿ, ਜਿਵੇਂ ਕਹਿੰਦੇ ਹੁੰਦੇ ਹਨ, ਮੈਨੂੰ ਕਿਸੇ ਦੀ ਭੋਰਾ ਪਰਵਾਹ ਨਹੀਂ ਸੀ ਕਿ ਲੋਕ ਮੇਰੇ ਤੇ ਹੱਸਦੇ ਹਨ ਜਾਂ ਮੇਰੇ ਵੱਲ ਕੌੜਾ-ਕੌੜਾ ਤੱਕਦੇ ਹਨ। ਜ਼ਿਨੈਦਾ ਮੇਰੇ ਤੇ ਮਿਹਰਬਾਨ ਬਣੀ ਰਹੀ, ਅਤੇ ਉਸਨੇ ਮੈਨੂੰ ਆਪਣੇ ਕੋਲੋਂ ਉਠਣ ਨਹੀਂ ਦਿੱਤਾ। ਇਕ ਵਾਰ ਤਾਂ ਸਾਡੇ ਸਿਰ ਇਕੋ ਰੇਸ਼ਮੀ ਰੁਮਾਲ ਨਾਲ ਢਕੇ ਹੋਏ ਸਨ: ਮੈਂ ਉਸਨੂੰ ਆਪਣਾ ਭੇਤ ਦੱਸਣਾ ਸੀ। ਮੈਨੂੰ ਯਾਦ ਹੈ ਕਿ ਕਿਵੇਂ ਸਾਡੇ ਸਿਰ ਅਚਾਨਕ ਇੱਕ ਨਿੱਘੇ, ਅੱਧ-ਪਾਰਦਰਸ਼ੀ, ਸੁਗੰਧਿਤ ਓਹਲੇ ਵਿੱਚ ਢਕੇ ਗਏ ਸਨ; ਉਸ ਓਹਲੇ ਵਿਚ ਕਿਵੇਂ ਉਸ ਦੀਆਂ ਅੱਖਾਂ ਨੀਂਦ ਏਨੀਆਂ ਨੇੜੇ ਅਤੇ ਕੋਮਲਤਾ ਨਾਲ ਚਮਕੀਆਂ ਸਨ, ਅਤੇ ਉਸ ਦੇ ਖੁੱਲ੍ਹੇ ਬੁੱਲ੍ਹਾਂ ਵਿੱਚੋਂ ਕਿੰਨੇ ਨਿਘੇ ਸਾਹ ਆ ਰਹੇ ਸੀ; ਕਿਵੇਂ ਉਸ ਦੇ ਦੰਦ ਚਮਕਦੇ ਸਨ, ਅਤੇ ਉਸ ਦੇ ਵਾਲਾਂ ਦੇ ਸਿਰੇ ਮੇਰੇ ਕੁਤਕਤਾਰੀਆਂ ਕਰ ਰਹੇ ਸਨ ਅਤੇ ਮੈਨੂੰ ਜਲਾ ਰਹੇ ਸਨ। ਮੈਂ ਚੁੱਪ ਸੀ। ਉਹ ਰਹੱਸਮਈ ਅਤੇ ਖਚਰੇ ਜਿਹੇ ਲਹਿਜੇ ਵਿੱਚ ਮੁਸਕਰਾਈ, ਅਤੇ ਆਖਰ, ਘੁਸਰ ਮੁਸਰ ਕੀਤੀ: "ਹਾਂ ਦੱਸ, ਕੀ ਹੈ?" ਪਰ ਮੈਂ ਸਿਰਫ਼ ਸ਼ਰਮਾਇਆ ਅਤੇ ਹੱਸ ਪਿਆ; ਮੈਂ ਪਾਸੇ ਹੋ ਗਿਆ, ਅਤੇ ਮਸਾਂ ਹੀ ਸਾਹ ਲੈ ਰਿਹਾ ਸੀ। ਅਸੀਂ ਟਿਕਟਾਂ ਵਾਲੀ ਖੇਡ ਤੋਂ ਥੱਕ ਗਏ, ਅਤੇ "ਰਿੰਗ ਫੜਨ" ਖੇਡਣ ਲੱਗੇ।

ਮੈਂ ਕਿੰਨਾ ਖੁਸ਼ ਸੀ ਜਦੋਂ ਜ਼ਿਨੈਦਾ ਨੇ ਮੇਰੇ ਉਬਾਸੀ ਲੈਣ ਕਰਕੇ ਮੇਰੀਆਂ ਉਂਗਲਾਂ ਤੇ ਇੱਕ ਜ਼ੋਰ ਦੀ ਠੋਲਾ ਮਾਰਿਆ; ਅਤੇ ਬਾਅਦ ਵਿਚ, ਜਦੋਂ ਮੈਂ ਬੇਧਿਆਨ ਹੋਣ ਦਾ ਦਿਖਾਵਾ ਕੀਤਾ, ਉਸਨੇ ਮੇਰੇ ਅੱਗੇ ਫੈਲੇ ਹੱਥਾਂ ਵੱਲ ਕੋਈ ਧਿਆਨ ਨਾ ਦੇ ਕੇ ਮੈਨੂੰ ਪਰੇਸ਼ਾਨ ਕੀਤਾ!

ਅਤੇ ਅਸੀਂ ਉਸ ਸ਼ਾਮ ਦੇ ਦੌਰਾਨ ਹੋਰ ਕੀ ਨਹੀਂ ਕੀਤਾ! ਅਸੀਂ ਪਿਆਨੋ ਵਜਾਇਆ, ਅਸੀਂ ਗੀਤ ਗਾਏ, ਅਸੀਂ ਨੱਚੇ, ਅਸੀਂ