ਪੰਨਾ:First Love and Punin and Babúrin.djvu/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

86

ਪਹਿਲਾ ਪਿਆਰ

ਇੱਕ ਜਿਪਸੀ ਕੈਂਪ ਦਾ ਰੂਪ ਆਪਣਾ ਲਿਆ; ਅਸੀਂ ਨਿਰਮਤਾਸਕੀ ਨੂੰ ਰਿੱਛ ਦਾ ਭੇਸ ਦੇ ਲਿਆ, ਅਤੇ ਉਸ ਨੂੰ ਲੂਣ ਅਤੇ ਪਾਣੀ ਪਿਲਾਇਆ। ਕਾਊਂਟ ਮਾਲੇਵਸ਼ਕੀ ਨੇ ਸਾਨੂੰ ਤਾਸ਼ ਦੇ ਕਈ ਦਾਅ-ਪੇਚ ਦਿਖਾਏ, ਅਤੇ ਅਖ਼ੀਰ ਵਿੱਚ ਤਾਸ਼ ਫੈਂਟ ਕੇ ਵੰਡੀ ਅਤੇ ਸਾਰੇ ਬਾਦਸ਼ਾਹ ਆਪ ਲੈ ਲਏ, ਜਿਸ ਤੇ ਲੂਸ਼ਿਨ ਨੇ "ਉਸ ਨੂੰ ਵਧਾਈ ਦਿੱਤੀ"। ਮਾਲੇਵਸ਼ਕੀ ਨੇ ਸਾਨੂੰ ਕਵਿਤਾ-ਪਾਠ ਸੁਣਾਇਆ, ਆਪਣੀ ਕਵਿਤਾ, "ਕਾਤਲ" ਵਿੱਚੋਂ (ਉਨ੍ਹਾਂ ਦਿਨਾਂ ਵਿੱਚ le romantisme[1] ਦੀ ਚੜ੍ਹਤ ਸੀ), ਜਿਸ ਨੂੰ ਉਹ ਕਾਲੇ ਕਵਰ ਵਿੱਚ ਪ੍ਰਕਾਸ਼ਿਤ ਕਰਵਾਉਣਾ ਚਾਹੁੰਦਾ ਸੀ, ਜਿਸਦੇ ਦਾ ਟਾਈਟਲ ਲਹੂ-ਰੰਗੇ ਅੱਖਰਾਂ ਵਿੱਚ ਛਾਪਿਆ ਜਾਣਾ ਸੀ। ਉਹ ਉਸਦੇ ਗੋਡਿਆਂ ਤੋਂ ਟੋਪੀ ਉਠਾ ਕੇ ਲੈ ਗਏ, ਅਤੇ ਉਸਨੂੰ ਰਿਹਾਈ-ਕੀਮਤ ਵਜੋਂ ਕਾਜ਼ਾਚਕਾ ਨਾਚ ਨੱਚ ਕੇ ਇਹ ਵਾਪਸ ਲੈਣੀ ਪਈ; ਉਨ੍ਹਾਂ ਨੇ ਬੁੱਢੇ ਨੌਕਰ, ਵੋਨੀਫੈਟੀ ਨੂੰ ਇਕ ਜ਼ਨਾਨਾ ਟੋਪੀ ਪਹਿਨਾਈ; ਅਤੇ ਜ਼ਿਨੈਦਾ ਨੇ ਮਰਦਾਨਾ ਟੋਪੀ ਪਹਿਨ ਲਈ। ਉਨ੍ਹਾਂ ਚੀਜ਼ਾਂ ਦੀ ਗਿਣਨਾ ਨਾਮੁਮਕਿਨ ਹੈ ਜੋ ਅਸੀਂ ਕੀਤੀਆਂ। ਬੇਲੋਵਜ਼ਰੋਵ ਇਕੱਲਾ ਗੁੱਸੇ ਵਿੱਚ ਤਿਊੜੀਆਂ ਚੜ੍ਹਾਈ ਇੱਕ ਕੋਨੇ ਵਿਚ ਬੈਠ ਗਿਆ। ਕਦੇ ਕਦੇ ਉਸ ਦੀਆਂ ਅੱਖਾਂ ਵਿੱਚ ਅੱਗ ਬਲਦੀ ਲੱਗਦੀ, ਉਹ ਲਾਲ ਹੋ ਗਿਆ ਅਤੇ ਇਸ ਤਰ੍ਹਾਂ ਲੱਗਿਆ ਕਿ ਉਹ ਇਕ ਪਲ ਵਿੱਚ ਸਾਡੇ ਵੱਲ ਭੱਜ ਪਵੇਗਾ ਅਤੇ ਸਾਨੂੰ ਢਾਹ ਲਵੇਗਾ। ਪਰ ਜ਼ਿਨੈਦਾ ਉਸ ’ਤੇ ਨਜ਼ਰ ਸੁੱਟੀ ਅਤੇ ਉਸਦੀ ਉਂਗਲ ਫੜ ਲਈ ਅਤੇ ਉਹ ਠੰਡਾ ਪੈ ਗਿਆ।

ਆਖ਼ਰਕਾਰ ਅਸੀਂ ਥੱਕ ਗਏ; ਖ਼ੁਦ ਰਾਜਕੁਮਾਰੀ ਵੀ, ਚਾਹੇ ਉਹ ਕਿੰਨੀ ਵੀ ਅਣਥੱਕ (ਉਸ ਦਾ ਆਪਣਾ ਸ਼ਬਦ ਵਰਤਦੇ ਹੋਏ) ਹੋ ਸਕਦੀ ਹੈ ਅਤੇ ਕਿਸੇ ਚੀਕ-ਪੁਕਾਰ ਨੇ ਉਸ ਨੂੰ ਪਰੇਸ਼ਾਨ ਨਹੀਂ ਕੀਤਾ, ਆਖ਼ਰਕਾਰ ਥੱਕੀ-ਥੱਕੀ ਮਹਿਸੂਸ ਕਰਨ ਲੱਗੀ ਅਤੇ ਹੁਣ ਆਰਾਮ ਚਾਹੁੰਦੀ ਸੀ। ਲਗਪਗ ਬਾਰਾਂ ਵਜੇ ਰਾਤ ਦਾ ਖਾਣਾ ਪਰੋਸਿਆ ਗਿਆ ਸੀ, ਜਿਸ ਵਿਚ ਇਕ ਬੇਹੇ, ਸੁੱਕੇ ਪਨੀਰ ਦਾ ਇੱਕ ਟੁੱਕੜਾ, ਅਤੇ ਬਾਰੀਕ ਹਾਮ ਦੇ ਨਾਲ ਠੰਡੀਆਂ ਪੈਟੀਆਂ ਦੀ ਕੋਈ ਕਿਸਮ ਸੀ, ਜੋ ਕਿ ਮੈਨੂੰ ਅੱਜ ਚੱਖੇ ਹੋਏ ਕਿਸੇ ਵੀ ਤਰ੍ਹਾਂ ਦੇ ਪਕੌੜਿਆਂ ਨਾਲੋਂ ਵੱਧ ਸੁਆਦੀ ਲੱਗੀਆਂ ਸੀ। ਸ਼ਰਾਬ ਦੀ ਸਿਰਫ ਇਕ ਬੋਤਲ ਸੀ, ਅਤੇ ਇਹ ਬਹੁਤ ਹੀ ਖ਼ਾਸ ਕਿਸਮ ਦੀ ਸੀ - ਕਾਲੇ ਰੰਗ ਦੀ ਫੁੱਲੀ ਜਿਹੀ ਧੌਣ ਵਾਲੀ, ਅਤੇ ਸ਼ਰਾਬ ਦੀ ਇਕ ਕਿਸਮ ਸੀ

  1. ਰੋਮਾਂਸਵਾਦ - ਫ਼ਰਾਂਸੀਸੀ