ਪੰਨਾ:First Love and Punin and Babúrin.djvu/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

90

ਪਹਿਲਾ ਪਿਆਰ

ਜਿਵੇਂ ਕਿ ਮੈਨੂੰ ਪਤਾ ਸੀ ਕਿ ਮੇਰੀ ਮਾਂ ਨੂੰ ਮੇਰੀ ਪੜ੍ਹਾਈ ਦੀ ਪ੍ਰਵਾਹ ਇਨ੍ਹਾਂ ਟਿੱਪਣੀਆਂ ਤੱਕ ਹੀ ਮਹਿਦੂਦ ਸੀ, ਮੈਂ ਕੋਈ ਜਵਾਬ ਦੇਣਾ ਜ਼ਰੂਰੀ ਨਾ ਸਮਝਿਆ। ਪਰ ਨਾਸ਼ਤੇ ਦੇ ਬਾਅਦ, ਮੇਰੇ ਪਿਤਾ ਨੇ ਮੇਰੀ ਬਾਂਹ ਵਿੱਚ ਆਪਣੀ ਬਾਂਹ ਪਾ ਕੇ ਮੈਨੂੰ ਆਪਣੇ ਨਾਲ ਤੋਰ ਲਿਆ ਅਤੇ ਜਦੋਂ ਅਸੀਂ ਬਾਗ਼ ਵਿੱਚ ਟਹਿਲ ਰਹੇ ਸੀ ਉਸ ਨੇ ਮੇਰੇ ਕੋਲੋਂ ਉਹ ਸਭ ਕੁਝ ਸੁਣਿਆ ਜੋ ਮੈਂ ਜ਼ੈਸੇਕਿਨਾਂ ਦੇ ਘਰ ਦੇਖਿਆ ਸੀ।

ਮੇਰੇ ਪਿਤਾ ਦਾ ਮੇਰੇ ਉੱਤੇ ਅਜੀਬ ਪ੍ਰਭਾਵ ਸੀ, ਅਤੇ ਸਾਡੇ ਇਕ ਦੂਜੇ ਨਾਲ ਸੰਬੰਧ ਅਜੀਬ ਸਨ। ਉਸ ਨੇ ਮੇਰੀ ਪੜ੍ਹਾਈ ਵਿੱਚ ਕਦੇ ਦਖਲ-ਅੰਦਾਜ਼ੀ ਨਾ ਕੀਤੀ, ਅਤੇ ਉਹ ਬਹੁਤ ਘੱਟ ਹੀ ਕਦੇ ਮੇਰੇ ਨਾਲ ਇਸ ਸੰਬੰਧੀ ਗੱਲ ਕੀਤੀ। ਪਰ ਉਸ ਨੇ ਕਦੇ ਵੀ ਮੇਰੇ ਨਾਲ ਕਰਾਰਾ ਸਲੂਕ ਨਹੀਂ ਸੀ ਕੀਤਾ, ਕਦੇ ਵੀ ਮੈਨੂੰ ਝਿੜਕਿਆ ਨਹੀਂ ਸੀ। ਉਹ ਮੇਰੀ ਆਜ਼ਾਦੀ ਦਾ ਸਨਮਾਨ ਕਰਦਾ ਸੀ - ਇਥੋਂ ਤੱਕ ਕਿ, ਮੈਂ ਆਪਣੀ ਗੱਲ ਇਵੇਂ ਕਹਾਂ, ਮੇਰੇ ਨਾਲ ਉਸਦਾ ਬੜਾ ਲਤੀਫ਼ ਸਲੀਕਾ ਸੀ; ਪਰ ਉਸ ਨੇ ਕਦੇ ਮੈਨੂੰ ਆਪਣੇ ਨਾਲ ਘੁੱਟਿਆ ਨਹੀਂ ਸੀ। ਮੈਂ ਉਸ ਨੂੰ ਪਿਆਰ ਕਰਦਾ ਸੀ, ਮੈਂ ਉਸ ਦਾ ਪ੍ਰਸ਼ੰਸਕ ਸੀ। ਉਹ ਮੈਨੂੰ ਸੱਜਣਤਾਈ ਦਾ ਇੱਕ ਵਧੀਆ ਨਮੂਨਾ ਜਾਪਦਾ ਸੀ! ਤੇ ਰੱਬ ਦੀ ਸਹੁੰ ਮੈਂ ਉਸ ਦੇ ਨਾਲ ਅਥਾਹ ਖ਼ੁਸ਼ੀ ਨਾਲ ਕਿਉਂ ਲਿਪਟ ਨਾ ਗਿਆ ਹੁੰਦਾ ਜੇ ਮੈਨੂੰ ਉਸਦੇ ਹਮੇਸ਼ਾ ਪਰ੍ਹੇ ਹਟਾਉਂਦੇ ਹੱਥ ਦਾ ਅਹਿਸਾਸ ਨਾ ਹੁੰਦਾ। ਦੂਜੇ ਪਾਸੇ, ਇੱਕ ਸ਼ਬਦ ਨਾਲ, ਅਤੇ ਇੱਕ ਹਰਕਤ ਨਾਲ, ਉਹ ਮੇਰੇ ਅੰਦਰ ਲਗਪਗ ਉਸੇ ਵੇਲੇ ਬੇਅੰਤ ਭਰੋਸੇ ਦੀ ਭਾਵਨਾ ਪੈਦਾ ਕਰ ਸਕਦਾ ਸੀ। ਮੇਰੀ ਰੂਹ ਉਸ ਅੱਗੇ ਖੁੱਲ੍ਹ ਜਾਂਦੀ - ਮੈਂ ਉਸ ਨਾਲ ਇਕ ਬੁੱਧੀਮਾਨ ਦੋਸਤ ਜਾਂ ਜਾਣੂ ਟਿਊਟਰ ਵਾਂਗ ਗੱਲਾਂ ਕਰਦਾ; ਫਿਰ, ਅਚਾਨਕ ਹੀ ਉਹ ਮੈਨੂੰ ਇਕ ਪਾਸੇ ਕਰ ਦਿੰਦਾ, ਅਤੇ ਉਸ ਦਾ ਹੱਥ ਇੱਕ ਵਾਰ ਹੋਰ ਦਿਆਲਤਾ ਅਤੇ ਸਹਿਜਤਾ ਨਾਲ ਪਰ ਦ੍ਰਿੜਤਾ ਨਾਲ ਆਪਣੇ ਤੋਂ ਦੂਰ ਹਟਾ ਰਿਹਾ ਹੁੰਦਾ।

ਕਈ ਵਾਰ ਖੁਸ਼ੀ ਦਾ ਮੂਡ ਉਸ ਤੇ ਸਵਾਰ ਹੋ ਜਾਂਦਾ, ਤਾਂ ਉਹ ਇੱਕ ਮੁੰਡੇ ਦੇ ਵਾਂਗ ਮੇਰੇ ਨਾਲ ਖੇਡਣ ਨਚਣ ਟੱਪਣ ਲਈ ਤਿਆਰ ਹੋ ਜਾਂਦਾ ਸੀ (ਉਹ ਖਰੂਦੀ ਕਸਰਤ ਦਾ ਸ਼ੌਕੀਨ ਸੀ)। ਇਕ ਵਾਰ - ਸਿਰਫ ਇਕ ਵਾਰ! - ਉਸਨੇ ਮੈਨੂੰ ਏਨੀ ਕੋਮਲਤਾ ਨਾਲ ਸਹਿਲਾਇਆ, ਕਿ ਮੈਂ ਲਗਪਗ ਰੋਣ ਹੀ ਲੱਗਾ ਸੀ। ਪਰ ਇਹ ਖੁਸ਼ੀ, ਇਹ ਕੋਮਲਤਾ, ਇਹ ਬਿਨਾਂ ਕੋਈ ਨਿਸ਼ਾਨੀ ਛੱਡੇ ਅਲੋਪ ਹੋ ਗਏ; ਅਤੇ ਜੋ ਸਾਡੇ ਵਿਚਕਾਰ ਹੋਇਆ, ਉਸ ਨੇ ਮੈਨੂੰ ਭਵਿੱਖ ਲਈ ਕੋਈ ਆਸ ਨਹੀਂ ਬੰਨ੍ਹਾਈ।