ਪੰਨਾ:First Love and Punin and Babúrin.djvu/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

91

ਇਹ ਇਸ ਤਰ੍ਹਾਂ ਸੀ ਜਿਵੇਂ ਮੈਂ ਸੁਪਨੇ ਵਿਚ ਸਭ ਕੁਝ ਦੇਖਿਆ ਸੀ। ਕਦੇ-ਕਦੇ ਜਦੋਂ ਮੈਂ ਉਸ ਦੇ ਚਮਕਦੇ, ਚੁਸਤ, ਖੂਬਸੂਰਤ ਚਿਹਰੇ ਵੱਲ ਵੇਖਦਾ, ਮੇਰਾ ਦਿਲ ਫੜਫੜਾਉਣ ਲੱਗਦਾ , ਅਤੇ ਮੇਰੀ ਸਾਰੀ ਪ੍ਰਕਿਰਤੀ ਉਸਦੇ ਵੱਲ ਉੱਲਰ ਪੈਂਦੀ। ਉਸ ਨੂੰ ਐਨ ਸਹੀ ਸਮਝ ਆ ਗਈ ਸੀ ਕਿ ਮੇਰੇ ਅੰਦਰ ਕੀ ਚੱਲ ਰਿਹਾ ਹੁੰਦਾ ਸੀ। ਉਹ ਮੇਰੀ ਗੱਲ੍ਹ ਤੇ ਹਲਕੀ ਜਿਹੀ ਚਪਤ ਮਾਰ ਦਿੰਦਾ। ਉਹ ਪਾਸੇ ਚਲਾ ਜਾਂਦਾ ਜਾਂ ਫਿਰ ਕਿਸੇ ਕੰਮ ਲੱਗ ਜਾਂਦਾ। ਜਾਂ ਉਹ ਅਚਾਨਕ ਹੀ ਠੰਡਾ ਹੋ ਜਾਂਦਾ ਬਰਫ਼ ਵਾਂਗ, ਜਿੰਨਾ ਉਹ ਹੋ ਸਕਦਾ ਸੀ, ਅਤੇ ਫਿਰ ਮੈਂ ਵੀ ਆਪਣਾ ਆਪ ਸਮੇਤ ਕੇ ਠੰਡਾ ਹੋ ਜਾਂਦਾ। ਪਿਆਰ ਦੇ ਉਸ ਦੇ ਦੁਰਲੱਭ ਦੌਰੇ ਕਦੇ ਵੀ ਮੇਰੇ ਮੂਕ ਪਰ ਸਮਝ ਪੈਂਦੇ ਤਰਲਿਆਂ ਕਾਰਨ ਨਹੀਂ ਸੀ ਹੁੰਦੇ। ਉਹ ਹਮੇਸ਼ਾ ਅਚਾਨਕ ਹੁੰਦੇ। ਜਦੋਂ ਮੈਂ ਬਾਅਦ ਵਿੱਚ ਆਪਣੇ ਪਿਤਾ ਦੇ ਚਰਿੱਤਰ ਬਾਰੇ ਸੋਚਦਾ ਹਾਂ, ਮੈਂ ਇਹ ਸਿੱਟਾ ਕਢਿਆ ਹੈ ਕਿ ਉਸਨੂੰ ਮੇਰੇ ਵਿੱਚ ਜਾਂ ਪਰਿਵਾਰਕ ਜੀਵਨ ਵਿੱਚ ਕੋਈ ਦਿਲਚਸਪੀ ਨਹੀਂ ਸੀ। ਉਹ ਕਿਸੇ ਹੋਰ ਚੀਜ਼ ਵਿੱਚ ਰੁਝਿਆ ਹੋਇਆ ਸੀ, ਜਿਸ ਨੂੰ ਉਹ ਪੂਰੀ ਤਰ੍ਹਾਂ ਮਾਣਦਾ ਸੀ।

ਇਕ ਦਿਨ ਮੈਨੂੰ ਕਹਿਣ ਲੱਗੇ, "ਕਿਸੇ ਦੀ ਵੀ ਨਕੌੜ ਨਾ ਝੱਲੋ ਅਤੇ ਤੁਸੀਂ ਜੋ ਕੁਝ ਲੈ ਸਕਦੇ ਹੋ, ਉਹ ਖੁਦ ਲੈ ਲਓ: ਆਪਣਾ ਮੂਲ ਪਛਾਣੋ, ਇਹ ਜ਼ਿੰਦਗੀ ਦਾ ਪੂਰਾ ਰਹੱਸ ਹੈ।" ਇਕ ਹੋਰ ਮੌਕੇ ਤੇ ਮੈਂ ਇਕ ਨੌਜਵਾਨ ਲੋਕਰਾਜੀਏ ਵਜੋਂ ਆਜ਼ਾਦੀ ਬਾਰੇ ਟਿੱਪਣੀਆਂ ਕਰ ਰਿਹਾ ਸੀ (ਉਸ ਦਿਨ ਉਹ ਜਿਵੇਂ ਕਹਿੰਦੇ ਨੇ "ਚੰਗੇ ਰੌਂਅ" ਵਿੱਚ ਸੀ ਅਤੇ ਮੈਂ ਉਸ ਨਾਲ ਕਿਸੇ ਵੀ ਵਿਸ਼ੇ ਤੇ ਗੱਲ ਕਰ ਸਕਦਾ ਸੀ)।

"ਆਜ਼ਾਦੀ!" ਉਹ ਕਹਿਣ ਲੱਗਾ। "ਤਾਂ ਕੀ ਤੁਸੀਂ, ਹੁਣ, ਜਾਣਦੇ ਹੋ ਆਦਮੀ ਨੂੰ ਆਜ਼ਾਦ ਕਿਹੜੀ ਚੀਜ਼ ਬਣਾਉਂਦੀ ਹੈ?"

"ਕੀ?"

"ਮਰਜ਼ੀ, ਬੰਦੇ ਦੀ ਆਪਣੀ ਮਰਜ਼ੀ, ਅਤੇ ਇਸ ਨਾਲ ਉਹ ਸੱਤਾ ਵੀ ਪ੍ਰਾਪਤ ਕਰ ਸਕਦਾ ਹੈ, ਜੋ ਆਜ਼ਾਦੀ ਨਾਲੋਂ ਹੁੰਦੀ ਬਿਹਤਰ ਹੈ। ਸਿੱਖੋ ਕਿ ਤੁਸੀਂ ਆਪਣੀ ਮਰਜ਼ੀ ਦੀ ਵਰਤੋਂ ਕਿਵੇਂ ਕਰਨੀ ਹੈ, ਅਤੇ ਤੁਸੀਂ ਆਜ਼ਾਦ ਹੋ ਸਕਦੇ ਹੋ ਅਤੇ ਤੁਹਾਡੀ ਪੁੱਗ ਸਕਦੀ ਹੈ।"

ਸਭ ਤੋਂ ਖ਼ਾਸ ਗੱਲ, ਮੇਰਾ ਬਾਪ ਭਰਪੂਰ ਜੀਵਨ ਜਿਉਣਾ ਚਾਹੁੰਦਾ ਸੀ - ਅਤੇ ਉਸਨੇ ਜੀਵਿਆ। ਸ਼ਾਇਦ ਉਸਨੂੰ ਭਿਣਕ ਸੀ ਕਿ