ਪੰਨਾ:First Love and Punin and Babúrin.djvu/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

93

ਡਰਾਇੰਗ-ਰੂਮ ਵਿੱਚ ਮੈਨੂੰ ਕੋਈ ਨਹੀਂ ਮਿਲਿਆ ਪਰ ਵੱਡੀ ਰਾਜਕੁਮਾਰੀ ਨੇ ਮੈਨੂੰ ਦੇਖਦੇ ਹੋਏ ਕਰੋਸੀਏ ਨਾਲ ਆਪਣੀ ਟੋਪੀ ਦੇ ਹੇਠਾਂ ਆਪਣਾ ਸਿਰ ਖੁਰਕਿਆ, ਅਤੇ ਪੁੱਛਿਆ ਕਿ ਕੀ ਮੈਂ ਉਸ ਦੀ ਇੱਕ ਪਟੀਸ਼ਨ ਲਿਖ ਸਕਦਾ ਹਾਂ। ਮੈਂ ਜਵਾਬ ਦਿੱਤਾ ਕਿ ਮੈਂ ਖੁਸ਼ੀ ਨਾਲ ਲਿਖ ਦਿਆਂਗਾ, ਅਤੇ ਇੱਕ ਕੁਰਸੀ ਦੀ ਕੰਨੀ ਤੇ ਬੈਠ ਗਿਆ।

"ਪਰ ਦੇਖ, ਇਹ ਵਾਲਾ ਤੂੰ ਵੱਡੇ ਅੱਖਰਾਂ ਵਿੱਚ ਲਿਖਣਾ ਹੋਵੇਗਾ।" ਉਸਨੇ ਮੈਨੂੰ ਕਿਹਾ, "ਤੇ ਕੀ ਇਹ ਕੰਮ ਅੱਜ ਹੀ ਨਹੀਂ ਕੀਤਾ ਜਾ ਸਕਦਾ?"

"ਮੈਂ ਇਸਨੂੰ ਅੱਜ ਹੀ ਕਰ ਦਿਆਂਗਾ।"

ਅਗਲੇ ਕਮਰੇ ਦਾ ਦਰਵਾਜ਼ਾ ਹੁਣੇ ਥੋੜ੍ਹਾ ਜਿਹਾ ਖੁੱਲ੍ਹਿਆ, ਅਤੇ ਜ਼ਿਨੈਦਾ ਦਾ ਚਿਹਰਾ ਦਿੱਸਿਆ, ਜ਼ਰਦ ਅਤੇ ਗੰਭੀਰ, ਅਤੇ ਵਾਲ਼ ਲਾਪਰਵਾਹੀ ਨਾਲ ਮਗਰ ਨੂੰ ਸੁੱਟੇ ਹੋਏ। ਉਸਨੇ ਮੈਨੂੰ ਵੱਡੀਆਂ ਠੰਡੀਆਂ ਅੱਖਾਂ ਨਾਲ ਵੇਖਿਆ ਅਤੇ ਹੌਲੀ ਜਿਹੇ ਦਰਵਾਜ਼ਾ ਬੰਦ ਕਰ ਦਿੱਤਾ।

"ਜ਼ੀਨਾ, ਜ਼ੀਨਾ!" ਰਾਜਕੁਮਾਰੀ ਨੇ `ਵਾਜ਼ਾਂ ਮਾਰੀਆਂ, ਪਰ ਜ਼ਿਨੈਦਾ ਨੇ ਕੋਈ ਜਵਾਬ ਨਹੀਂ ਦਿੱਤਾ।

ਮੈਂ ਪਟੀਸ਼ਨ ਲੈ ਲਈ ਅਤੇ ਸਾਰੀ ਸ਼ਾਮ ਇਸ ਨੂੰ ਸਮਰਪਿਤ ਕਰ ਦਿੱਤੀ।


IX

ਉਸ ਦਿਨ ਮੇਰਾ "ਇਸ਼ਕ" ਸ਼ੁਰੂ ਹੋਇਆ। ਉਦੋਂ ਮੈਂ ਇਵੇਂ ਮਹਿਸੂਸ ਕੀਤਾ, ਜਿਵੇਂ ਕੋਈ ਜਣਾ ਪਹਿਲੀ ਵਾਰ ਕਿਸੇ ਦਫ਼ਤਰ ਵਿੱਚ ਦਾਖਲ ਹੋਣ ਤੇ ਕਰਦਾ ਹੈ। ਮੈਂ ਹੁਣ ਸਿਰਫ਼ ਮੁੰਡਾ ਨਹੀਂ ਸੀ, ਮੈਂ ਇੱਕ ਪ੍ਰੇਮੀ ਸੀ। ਮੈਂ ਕਿਹਾ ਕਿ ਉਸ ਦਿਨ ਮੇਰੇ "ਜਨੂੰਨ" ਦੀ ਸ਼ੁਰੂਆਤ ਹੋਈ। ਮੈਂ ਸ਼ਾਇਦ ਨਾਲ ਹੀ ਇਹ ਵੀ ਕਹਿ ਸਕਦਾ ਸੀ ਕਿ ਉਸ ਦਿਨ ਮੇਰੇ ਦੁੱਖਾਂ ਦੀ ਵੀ ਸ਼ੁਰੂਆਤ ਹੋਈ।