ਪੰਨਾ:First Love and Punin and Babúrin.djvu/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

104

ਪਹਿਲਾ ਪਿਆਰ

"ਠੀਕ ਹੈ, ਕੀ ਤੂੰ ਇਸ ਸਮੇਂ ਸਿਹਤਮੰਦ ਹੈਂ? ਕੀ ਤੂੰ ਸਧਾਰਨ ਸਥਿਤੀ ਵਿੱਚ ਹੈਂ?ਕੀ ਤੂੰ ਇਸ ਸਮੇਂ ਸਮਝ ਸਕਦਾ ਹੈਂ ਕਿ ਤੇਰੇ ਲਈ ਕੀ ਲਾਹੇਵੰਦ ਹੈ?"

"ਤਾਂ ਫਿਰ ਮੈਂ ਕੀ ਸਮਝ ਰਿਹਾ ਹਾਂ?" ਮੈਂ ਕਿਹਾ, ਭਾਵੇਂ ਦਿਲ ਵਿਚ ਮੈਨੂੰ ਪਤਾ ਸੀ ਕਿ ਡਾਕਟਰ ਸਹੀ ਹੈ।

"ਆਹ! ਨੌਜਵਾਨ, ਨੌਜਵਾਨ," ਲੂਸ਼ਿਨ ਨੇ ਅਜਿਹੇ ਲਹਿਜੇ ਵਿੱਚ ਗੱਲ ਕੀਤੀ, ਜਿਸ ਤੋਂ ਇਹ ਲੱਗਦਾ ਸੀ ਕਿ ਇਨ੍ਹਾਂ ਦੋ ਸ਼ਬਦਾਂ ਵਿਚ ਮੇਰੀ ਵੱਡੀ ਝਾੜ-ਝੰਬ ਸਮਾਈ ਸੀ, "ਤੁਸੀਂ ਜਿੰਨਾ ਮਰਜ਼ੀ ਛੁਪ ਸਕਦੇ ਹੋ, ਪਰ ਤੁਹਾਡੇ ਦਿਮਾਗ ਵਿੱਚ ਕੀ ਹੈ, ਰੱਬ ਦਾ ਸ਼ੁਕਰ ਉਹ ਤੇਰੇ ਚਿਹਰੇ ਤੋਂ ਪੜ੍ਹਿਆ ਜਾ ਸਕਦਾ ਹੈ। ਪਰ, ਇਹ ਗੱਲ ਕਰਨਾ ਚੰਗਾ ਨਹੀਂ ਹੈ। ਖੁਦ ਮੈਂ ਇੱਥੇ ਨਹੀਂ ਸੀ ਆਉਣਾ, ਜੇ ਮੈਂ (ਡਾਕਟਰ ਨੇ ਆਪਣਾ ਬੁੱਲ੍ਹ ਟੁੱਕਿਆ) - ਅਜੀਬ ਬੰਦਾ - ਨਾ ਹੁੰਦਾ। ਪਰ ਮੈਨੂੰ ਇਹ ਗੱਲ ਪਰੇਸ਼ਾਨ ਕਰਦੀ ਹੈ ਕਿ ਤੂੰ, ਆਪਣੀ ਬੁੱਧੀ ਨਾਲ, ਇਹ ਨਹੀਂ ਸਮਝ ਰਿਹਾ ਕਿ ਤੇਰੇ ਆਲੇ ਦੁਆਲੇ ਕੀ ਹੋ ਰਿਹਾ ਹੈ।"

"ਕੀ ਹੋ ਰਿਹਾ ਹੈ?" ਮੈਂ ਆਪਣੇ ਕੰਨ ਚੁੱਕਦਿਆਂ ਕਿਹਾ।

ਲੂਸ਼ਿਨ ਨੇ ਮੇਰੇ ਵੱਲ ਤਰਸ ਭਰੀ ਨਿਗਾਹ ਨਾਲ ਵੇਖਿਆ।

"ਮੈਂ ਉਸ ਦੇ ਭਲੇ ਲਈ ਕਹਿ ਰਿਹਾ ਹਾਂ", ਉਸਨੇ ਕਿਹਾ ਜਿਵੇਂ ਆਪਣੇ ਆਪ ਨੂੰ ਕਹਿ ਰਿਹਾ ਹੋਵੇ, "ਉਸ ਨੂੰ ਦੱਸਣਾ ਜ਼ਰੂਰੀ ਹੈ। ਸੰਖੇਪ ਵਿੱਚ", ਉਸ ਨੇ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਕਿਹਾ, "ਮੈਂ ਤੈਨੂੰ ਫੇਰ ਕਹਿੰਦਾ ਹਾਂ, ਇੱਥੇ ਮਾਹੌਲ ਤੇਰੇ ਲਈ ਚੰਗਾ ਨਹੀਂ ਹੈ। ਤੁਸੀਂ ਗਰੀਨਹਾਊਸ ਵਿੱਚ ਆਨੰਦ ਮਾਣਦੇ ਹੋ, ਉਥੇ ਬਹੁਤ ਸੁਹਣੀਆਂ ਸੁਗੰਧੀਆਂ ਹੁੰਦੀਆਂ ਹਨ, ਪਰ ਤੁਸੀਂ ਉਸ ਵਿੱਚ ਨਹੀਂ ਰਹਾਇਸ਼ ਨਹੀਂ ਕਰ ਸਕਦੇ। ਮੇਰੀ ਸਲਾਹ ਮੰਨ - ਮੁੜ ਕੈਦਾਨੋਵ ਨੂੰ ਚੁੱਕ ਲੈ।"

ਰਾਜਕੁਮਾਰੀ ਹੁਣ ਅੰਦਰ ਆ ਗਈ ਅਤੇ ਆਪਣੇ ਦੰਦ ਦੇ ਦਰਦ ਬਾਰੇ ਡਾਕਟਰ ਨੂੰ ਸ਼ਿਕਾਇਤ ਕਰਨ ਲੱਗ ਪਈ। ਉਸ ਵਕਤ ਜ਼ਿਨੈਦਾ ਪ੍ਰਗਟ ਹੋਈ।

"ਉੱਧਰ, ਡਾਕਟਰ," ਰਾਜਕੁਮਾਰੀ ਨੇ ਕਿਹਾ, "ਤੁਹਾਨੂੰ ਉਸ ਨੂੰ ਝਿੜਕਣਾ ਚਾਹੀਦਾ ਹੈ। ਇਹ ਸਾਰਾ ਦਿਨ ਬਰਫ਼ ਵਾਲਾ ਪਾਣੀ ਪੀਂਦੀ ਰਹੀ ਹੈ। ਇਹ ਇਸ ਦੀ ਕਮਜ਼ੋਰ ਛਾਤੀ ਲਈ ਬਿਲਕੁਲ ਠੀਕ ਨਹੀਂ ਹੋ ਸਕਦਾ।"