ਪੰਨਾ:First Love and Punin and Babúrin.djvu/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

108

ਪਹਿਲਾ ਪਿਆਰ

ਸੱਜੇ

"ਮੇਰੇ ਖ਼ਿਆਲ ਵਿੱਚ," ਕਾਊਂਟ ਨੇ ਸਰਸਰੀ ਜਿਹੇ ਕਿਹਾ, "ਮੈਂ ਬਾਇਰਨ ਨਾਲੋਂ ਹਿਊਗੋ ਨੂੰ ਵੱਧ ਪਸੰਦ ਕਰਦਾ ਹਾਂ - ਉਹ ਵਧੇਰੇ ਦਿਲਚਸਪ ਹੈ।"

"ਹਿਊਗੋ ਪਹਿਲੀ ਕਤਾਰ ਦਾ ਲੇਖਕ ਹੈ," ਮੈਦਾਨੋਵ ਨੇ ਗੱਲ ਮੋੜੀ; "ਅਤੇ ਮੇਰਾ ਦੋਸਤ ਤੋਂਕੋਸ਼ੀਵ ਆਪਣੇ ਸਪੇਨੀ ਨਾਵਲ ਏਲ ਤਰੋਵਾਡੋਰ ਵਿੱਚ ..."

"ਆਹ! ਇਹ ਕਿਤਾਬ ਪੁੱਠੇ ਸਵਾਲੀਆ ਨਿਸ਼ਾਨਾਂ ਵਾਲੀ ਹੈ, ਹੈ ਨਾ?" ਜ਼ਿਨੈਦਾ ਨੇ ਕਿਹਾ।

"ਜੀ ਹਾਂ, ਸਪੇਨੀ ਹਮੇਸ਼ਾ ਉਸ ਨੂੰ ਇਸ ਤਰ੍ਹਾਂ ਛਾਪਦੇ ਹਨ। ਮੈਂ ਇਹ ਕਹਿਣ ਜਾ ਰਿਹਾ ਸੀ ਕਿ ਤੋਂਕੋਸ਼ੀਵ...."

"ਹੁਣ, ਤੁਸੀਂ ਕਲਾਸਿਕੀ ਅਤੇ ਰੋਮਾਂਟਿਕ ਲਿਖਤਾਂ ਬਾਰੇ ਦੁਬਾਰਾ ਝਗੜਾ ਕਰਨਾ ਸ਼ੁਰੂ ਕਰ ਦਿਓਗੇ," ਜ਼ਿਨੈਦਾ ਨੇ ਦੂਜੀ ਵਾਰ ਟੋਕਿਆ। "ਆਓ ਆਪਾਂ ਕੁਛ ਖੇਡ ਹੀ ਲੈਂਦੇ ਹਾਂ।"

"ਸ਼ਰਤ ਲਾ ਕੇ," ਲੂਸ਼ਿਨ ਨੇ ਸੁਝਾਅ ਦਿੱਤਾ।

"ਨਹੀਂ, ਇਹ ਬਹੁਤ ਔਖੀ ਹੈ, ਪਰ ਤੁਲਨਾਵਾਂ ਠੀਕ ਹੈ। (ਜ਼ਿਨੈਦਾ ਨੇ ਖੁਦ ਇਸ ਖੇਡ ਦੀ ਕਾਢ ਕੱਢੀ ਸੀ: ਇੱਕ ਵਿਸ਼ੇ ਦਾ ਨਾਮ ਦਿੱਤਾ ਜਾਂਦਾ ਸੀ, ਅਤੇ ਫਿਰ ਸਾਰਿਆਂ ਨੇ ਇਸ ਦੀ ਤੁਲਨਾ ਕਿਸੇ ਚੀਜ਼ ਨਾਲ ਕਰਨੀ ਹੁੰਦੀ ਸੀ, ਅਤੇ ਜਿਸਦੀ ਤੁਲਨਾ ਸਭ ਤੋਂ ਵਧੀਆ ਹੁੰਦੀ, ਉਹ ਇਨਾਮ ਜਿੱਤ ਜਾਂਦਾ।) ਉਹ ਖਿੜਕੀ ਕੋਲ ਗਈ, ਸੂਰਜ ਛਿਪ ਰਿਹਾ ਸੀ ਅਤੇ ਕੁਝ ਪਤਲੇ ਚਿੱਟੇ ਬੱਦਲ ਅਸਮਾਨ ਵਿੱਚ ਉੱਚੇ ਤੈਰ ਰਹੇ ਸਨ।

"ਉਹ ਬੱਦਲ ਕਿਹੋ ਜਿਹੇ ਲੱਗ ਰਹੇ ਹਨ?" ਜ਼ਿਨੈਦਾ ਨੇ ਪੁੱਛਿਆ, ਅਤੇ ਜਵਾਬ ਦੇ ਇੰਤਜ਼ਾਰ ਤੋਂ ਬਗੈਰ ਉਸਨੇ ਕਿਹਾ: "ਮੈਨੂੰ ਪਤਾ ਹੈ। ਉਹ ਕਲੀਓਪਾਤਰਾ ਦੇ ਉਸ ਸੋਨੇ ਦੀ ਝਾਲ ਚੜ੍ਹੇ ਜਹਾਜ ਦੇ ਜਾਮਨੀ ਬਾਦਬਾਨਾਂ ਵਰਗੇ ਹਨ, ਜਿਸ ਤੇ ਉਹ ਮਾਰਕ ਐਂਟੀਨੀ ਨੂੰ ਮਿਲਣ ਗਈ ਸੀ। ਮੈਦਾਨੋਵ, ਤੁਹਾਨੂੰ ਯਾਦ ਹੈ। ਤੁਸੀਂ ਮੈਨੂੰ ਥੋੜ੍ਹਾ ਸਮਾਂ ਪਹਿਲਾਂ ਹੀ ਇਸ ਬਾਰੇ ਦੱਸਿਆ ਸੀ।"

ਅਸੀਂ ਸਾਰਿਆਂ ਨੇ, ਪੋਲੋਨੀਅਸ ਵਾਂਗ ਸਿੱਟਾ ਕੱਢਿਆ ਕਿ ਬੱਦਲ ਸਾਨੂੰ ਠੀਕ ਹੀ ਉਨ੍ਹਾਂ ਬਾਦਬਾਨਾਂ ਦੀ ਯਾਦ ਕਰਾਉਂਦੇ ਹਨ, ਅਤੇ ਸਾਡੇ ਵਿੱਚੋਂ ਕੋਈ ਵੀ ਇਸ ਨਾਲੋਂ ਬਿਹਤਰ ਤੁਲਨਾ ਨਹੀਂ ਸੀ ਕਰ ਸਕਦਾ।