ਪੰਨਾ:First Love and Punin and Babúrin.djvu/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

109

"ਪਰ ਐਂਟਨੀ ਕਿੰਨੀ ਉਮਰ ਦਾ ਸੀ?" ਜ਼ਿਨੈਦਾ ਨੇ ਪੁੱਛਿਆ।

"ਉਹ ਅਜੇ ਜਵਾਨ ਹੀ ਸੀ," ਮਾਲੇਵਸਕੀ ਨੇ ਕਿਹਾ।

"ਹਾਂ, ਨੌਜਵਾਨ," ਮੈਦਾਨੋਵ ਨੇ ਪੁਸ਼ਟੀ ਕਰਦਿਆਂ ਕਿਹਾ।

"ਮਾਫ਼ ਕਰਨਾ," ਲੁਸ਼ਿਨ ਨੇ ਕਿਹਾ, "ਉਹ ਚਾਲੀਆਂ ਤੋਂ ਉੱਪਰ ਸੀ।"

"ਚਾਲੀ ਤੋਂ ਉੱਪਰ," ਜ਼ਿਨੈਦਾ ਨੇ ਉਸ ਤੇ ਤੇਜ਼ ਨਜ਼ਰ ਮਾਰਦੇ ਹੋਏ ਦੁਹਰਾਇਆ।

ਮੈਂ ਛੇਤੀ ਹੀ ਘਰ ਚਲਾ ਗਿਆ। "ਉਹ ਪਿਆਰ ਵਿਚ ਹੈ," ਮੱਲੋਮੱਲੀ ਮੇਰੇ ਮੂੰਹੋਂ ਨਿੱਕਲ ਗਿਆ; "ਪਰ ਕਿਸ ਦੇ ਨਾਲ?"


XII

ਕੁਝ ਦਿਨ ਬੀਤ ਗਏ। ਜ਼ਿਨੈਦਾ ਪਹਿਲਾਂ ਨਾਲੋਂ ਕਿਤੇ ਅਜੀਬ ਅਤੇ ਅਗਾਧ ਬਣ ਗਈ। ਮੈਂ ਇੱਕ ਦਿਨ ਉਸ ਨੂੰ ਮਿਲਣ ਲਈ ਗਿਆ, ਅਤੇ ਉਹ ਮੈਨੂੰ ਮੇਜ਼ ਕੋਲ ਬੈਠੀ ਮਿਲੀ, ਉਸਦੇ ਤਿੱਖੇ ਕਿਨਾਰੇ ਤੇ ਉਸਨੇ ਆਪਣਾ ਟਿਕਾਇਆ ਹੋਇਆ ਸੀ, ਅਤੇ ਉਸ ਦਾ ਚਿਹਰਾ ਹੰਝੂਆਂ ਨਾਲ ਭਿੱਜਿਆ ਹੋਇਆ ਸੀ।

"ਆਹ, ਤੂੰ ਆ ਗਿਆ!" ਉਸਨੇ ਇੱਕ ਤਲਖ਼ ਮੁਸਕਾਨ ਨਾਲ ਕਿਹਾ, "ਮੇਰੇ ਕੋਲ ਆ ਜਾ!"

ਮੈਂ ਉਸ ਕੋਲ ਚਲਾ ਗਿਆ; ਉਸਨੇ ਆਪਣਾ ਹੱਥ ਮੇਰੇ ਸਿਰ ਤੇ ਰੱਖਿਆ ਅਤੇ ਮੇਰੇ ਵਾਲਾਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਅਤੇ ਇਨ੍ਹਾਂ ਨੂੰ ਮਰੋੜੀ ਦੇ ਦਿੱਤੀ।

"ਤੁਸੀਂ ਦੁਖੀ ਹੋ," ਆਖ਼ਰ ਮੈਂ ਕਿਹਾ।

"ਦੁਖੀ? ਮੈਂ ਸੱਚੀਂ ਹਾਂ!" ਉਸਨੇ ਕਿਹਾ। "ਓ!" ਉਹ ਇਹ ਦੇਖ ਕੇ ਕਿ ਉਸਨੇ ਮੇਰੇ ਸਿਰ ਤੋਂ ਕੁਝ ਵਾਲ ਪੁੱਟ ਦਿੱਤੇ ਸਨ, ਚੀਖ਼ ਪਈ: "ਓ, ਮੈਂ ਇਹ ਕੀ ਕੀਤਾ? ਭੋਲੇ ਮੋਸੀਓਰ ਵੋਲਦੇਮਰ!"