ਪੰਨਾ:First Love and Punin and Babúrin.djvu/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

111

ਅਤੇ ਉਦਾਸ ਮੁੰਡਾ ਹੁੰਦਾ ਕਿ ਮੈਨੂੰ ਆਪਣੇ ਆਪ ਤੇ ਤਰਸ ਆਉਂਦਾ; ਅਤੇ ਇਹ ਨਿਰਾਸ਼ ਭਾਵਨਾਵਾਂ ਕਿੰਨੀਆਂ ਸੁਖਦਾਈ ਸਨ, ਅਤੇ ਆਪਣੇ ਦੁੱਖ ਨਾਲ ਮੈਂ ਕਿੰਨਾ ਨਸ਼ਈ ਹੋ ਜਾਂਦਾ ਸੀ!

ਇਕ ਦਿਨ ਮੈਂ ਆਪਣੀ ਕੰਧ ਤੇ ਬੈਠਾ ਸੀ, ਦੂਰ ਵੱਲ ਦੇਖ ਰਿਹਾ ਸੀ, ਅਤੇ ਟੱਲੀਆਂ ਦੀ ਆਵਾਜ਼ ਸੁਣ ਰਿਹਾ ਸੀ, ਜਦੋਂ ਅਚਾਨਕ ਮੈਨੂੰ ਕੁਝ ਮਹਿਸੂਸ ਹੋਇਆ - ਹਵਾ, ਅਤੇ ਠਰੀ ਹਵਾ ਨਹੀਂ, ਕੋਈ ਕਾਂਬਾ ਨਹੀਂ, ਪਰ ਜਿਵੇਂ ਮੈਨੂੰ ਕੋਈ ਫੂਕਾਂ ਮਾਰ ਰਿਹਾ ਹੋਵੇ, ਕਿਸੇ ਚੀਜ਼ ਦੇ ਨੇੜੇ ਹੋਣ ਦਾ ਅਹਿਸਾਸ। ਮੈਂ ਹੇਠਾਂ ਵੱਲ ਦੇਖਿਆ। ਮੇਰੇ ਪੈਰਾਂ ਹੇਠ ਸੜਕ ਦੇ ਕਿਨਾਰੇ ਕਿਨਾਰੇ, ਸਲੇਟੀ ਪਹਿਰਾਵੇ ਵਿਚ, ਇਕ ਗੁਲਾਬੀ ਛਤਰੀ ਮੋਢੇ ਉੱਤੇ ਰੱਖੀ ਜ਼ਿਨੈਦਾ ਤੁਰੀ ਆ ਰਹੀ ਸੀ। ਮੈਨੂੰ ਦੇਖ ਕੇ ਉਹ ਰੁਕ ਗਈ; ਅਤੇ, ਆਪਣੀ ਸਟ੍ਰਾਅ ਟੋਪੀ ਦੀ ਕੰਨੀ ਪਕੜ ਕੇ ਆਪਣੀਆਂ ਕੋਮਲ ਅੱਖੀਆਂ ਨਾਲ ਉਸਨੇ ਮੇਰੇ ਵੱਲ ਵੇਖਿਆ।

"ਤੂੰ ਏਨਾ ਉੱਚਾ ਬੈਠਾ ਕੀ ਕਰ ਰਿਹਾ ਹੈਂ?" ਉਸਨੇ ਇੱਕ ਅਜੀਬ ਮੁਸਕਾਨ ਨਾਲ ਪੁੱਛਿਆ। "ਹੁਣ," ਉਸਨੇ ਅੱਗੇ ਕਿਹਾ, "ਤੂੰ ਹਮੇਸ਼ਾ ਕਹਿੰਦਾ ਰਹਿੰਦਾ ਹੈਂ ਕਿ ਤੂੰ ਮੈਨੂੰ ਪਿਆਰ ਕਰਦਾ ਹੈਂ: ਇੱਥੇ ਥੱਲੇ ਛਾਲ ਮਾਰ, ਜੇ ਤੂੰ ਸੱਚਮੁੱਚ ਮੈਨੂੰ ਪਿਆਰ ਕਰਦਾ ਹੈਂ।"

ਇਹ ਸ਼ਬਦ ਅਜੇ ਉਸਦੇ ਬੁੱਲ੍ਹਾਂ ਤੇ ਹੀ ਸਨ, ਕਿ ਮੈਂ ਥੱਲੇ ਖੜ੍ਹਾ ਸੀ ਜਿਵੇਂ ਮੈਨੂੰ ਕਿਸੇ ਨੇ ਕੰਧ ਤੋਂ ਧੱਕਾ ਦੇ ਦਿੱਤਾ ਹੋਵੇ। ਇਹ ਕੰਧ ਪੰਜ ਗਜ਼ ਉੱਚੀ ਸੀ। ਮੈਂ ਆਪਣੇ ਪੈਰਾਂ ਉੱਤੇ ਖੜ੍ਹ ਗਿਆ ਸੀ, ਪਰ ਸਦਮਾ ਇੰਨਾ ਵੱਡਾ ਸੀ ਕਿ ਮੈਂ ਡਿੱਗ ਪਿਆ ਅਤੇ ਇੱਕ ਪਲ ਲਈ ਬੇਹੋਸ਼ ਹੋ ਗਿਆ। ਜਦੋਂ ਮੈਨੂੰ ਸੁਰਤ ਆਈ ਤਾਂ ਮੈਂ ਆਪਣੀਆਂ ਅੱਖਾਂ ਖੋਲ੍ਹੇ ਬਿਨਾਂ ਮਹਿਸੂਸ ਕੀਤਾ ਕਿ ਜ਼ਿਨੈਦਾ ਮੇਰੇ ਕੋਲ ਸੀ।

"ਮੇਰੇ ਪਿਆਰੇ ਲੜਕੇ," ਮੇਰੇ ਤੇ ਝੁਕ ਕੇ, ਕੋਮਲਤਾ ਨਾਲ ਕੰਬਦੀ ਆਵਾਜ਼ ਨਾਲ ਉਸਨੇ ਕਿਹਾ, "ਤੂੰ ਇਹ ਕਿਵੇਂ ਕਰ ਸਕਿਆ, ਤੂੰ ਮੇਰੀ ਗੱਲ ਕਿਵੇਂ ਮੰਨ ਲਈ? ਸੱਚਮੁਚ, ਮੈਂ ਤੈਨੂੰ ਪਿਆਰ ਕਰਦੀ ਹਾਂ- ਚੱਲ, ਉੱਠ।"

ਉਸ ਦੀ ਹਿੱਕ ਮੇਰੀ ਗੱਲ੍ਹ ਉੱਤੇ ਧੜਕ ਰਹੀ ਸੀ, ਉਸ ਦੇ ਹੱਥ