ਪੰਨਾ:First Love and Punin and Babúrin.djvu/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

120

ਪਹਿਲਾ ਪਿਆਰ

ਸ਼ਾਂਤ ਨਿੱਘੀ ਸ਼ਾਮ ਦਾ ਵਕਤ ਸੀ। ਮੈਂ ਇੱਕ ਫੈਲਰੀ ਹੋਈ ਵੱਡੀ ਝਾੜੀ ਦੇ ਹੇਠਾਂ ਇੱਕ ਛੋਟੇ ਜਿਹੇ ਬੈਂਚ ਤੇ ਬੈਠਾ ਹੋਇਆ ਸੀ। ਇਹ ਬੈਂਚ ਮੇਰੀ ਮਨਪਸੰਦ ਜਗ੍ਹਾ ਸੀ; ਇਸ ਤੋਂ ਮੈਂ ਜ਼ਿਨੈਦਾ ਦੇ ਕਮਰੇ ਦੀ ਬਾਰੀ ਵੇਖ ਸਕਦਾ ਸੀ। ਜਿਵੇਂ ਹੀ ਮੈਂ ਬੈਠਿਆ, ਮੇਰੇ ਸਿਰ ਤੇ ਇਕ ਨਿੱਕਾ ਪੰਛੀ ਕਾਲੇ ਪੈਂਦੇ ਪੱਤਿਆਂ ਵਿੱਚਕਾਰ ਫੁਦਕ ਰਿਹਾ ਸੀ। ਇਕ ਸਲੇਟੀ ਬਿੱਲੀ, ਅੰਗੜਾਈ ਲੈਣ ਤੋਂ ਬਾਅਦ, ਬੜੀ ਸਾਵਧਾਨੀ ਨਾਲ ਬਾਗ਼ ਵਿਚ ਦਾਖ਼ਲ ਹੋ ਗਈ; ਅਤੇ ਪਹਿਲੇ ਭੂੰਡ ਅਜੇ ਵੀ ਪਾਰਦਰਸ਼ੀ ਹਵਾ ਵਿੱਚ ਭੀਂ ਭੀਂ ਕਰ ਰਹੇ ਸਨ। ਭਾਵੇਂ ਕਿ ਰੌਸ਼ਨੀ ਲਗਭਗ ਖ਼ਤਮ ਹੋ ਚੁੱਕੀ ਸੀ, ਮੈਂ ਬਾਰੀ ਵੱਲ ਵੇਖਿਆ, ਇਹ ਵੇਖਣ ਲਈ ਕਿ ਕੀ ਇਹ ਖੁੱਲ੍ਹੇਗੀ ਜਾਂ ਨਹੀਂ। ਛੇਤੀ ਹੀ ਇਹ ਖੁੱਲ੍ਹ ਗਈ, ਅਤੇ ਜ਼ਿਨੈਦਾ ਇਸ ਵਿੱਚ ਪ੍ਰਗਟ ਹੋਈ। ਉਸ ਨੇ ਚਿੱਟੇ ਕੱਪੜੇ ਪਾਏ ਸੀ, ਅਤੇ ਉਹ ਆਪ, ਉਸ ਦਾ ਚਿਹਰਾ, ਮੋਢੇ ਅਤੇ ਹੱਥ, ਉਸ ਦੇ ਕੱਪੜਿਆਂ ਵਾਂਗ ਚਿੱਟੇ ਸਨ। ਲੰਬੇ ਸਮੇਂ ਤੱਕ ਉਹ ਅਹਿੱਲ ਖੜੀ ਰਹੀ, ਆਪਣੀਆਂ ਤਣੀਆਂ ਹੋਈਆਂ ਭਵਾਂ ਦੇ ਹੇਠੋਂ ਆਪਣੇ ਅੱਗੇ ਟਿਕਟਿਕੀ ਲਾ ਕੇ ਦੇਖ ਰਹੀ ਸੀ। ਪਹਿਲਾਂ ਕਦੇ ਮੈਂ ਉਸ ਦੇ ਅਜਿਹੇ ਹਾਵਭਾਵ ਨਹੀਂ ਦੇਖੇ ਸੀ। ਉਸਨੇ ਆਪਣੇ ਹੱਥਾਂ ਨੂੰ ਮਜ਼ਬੂਤੀ ਨਾਲ ਕੱਸ ਲਿਆ, ਉਨ੍ਹਾਂ ਨੂੰ ਆਪਣੇ ਮੂੰਹ ਕੋਲ, ਆਪਣੇ ਮੱਥੇ ਕੋਲ ਲੈ ਗਈ, ਅਤੇ ਫਿਰ ਅਚਾਨਕ ਆਪਣੇ ਹੱਥਾਂ ਨੂੰ ਜੁਦਾ ਕਰ ਦਿੱਤਾ। ਉਸਨੇ ਆਪਣੇ ਵਾਲਾਂ ਨੂੰ ਸਿਰ ਝਟਕ ਕੇ ਕੰਨਾਂ ਦੇ ਪਿੱਛੇ ਸੁੱਟ ਲਿਆ ਅਤੇ ਫਿਰ ਦ੍ਰਿੜ ਕੋਸ਼ਿਸ਼ ਕਰਕੇ ਉਸਨੇ ਆਪਣਾ ਚਿਹਰਾ ਨੂੰ ਥੱਲੇ ਕੀਤਾ, ਫਿਰ ਅੰਦਰ ਕਰ ਲਿਆ, ਅਤੇ ਬਾਰੀ ਬੰਦ ਕਰ ਦਿੱਤੀ।

ਤਿੰਨ ਦਿਨ ਬਾਅਦ ਮੈਂ ਉਸ ਨੂੰ ਬਾਗ਼ ਵਿਚ ਮਿਲਿਆ। ਮੈਂ ਇਕ ਪਾਸੇ ਹਟਣ ਲੱਗਾ ਸੀ, ਪਰ ਉਸਨੇ ਖ਼ੁਦ ਮੈਨੂੰ ਰੋਕ ਲਿਆ।

"ਮੈਨੂੰ ਆਪਣਾ ਹੱਥ ਫੜਾ," ਉਸਨੇ ਆਪਣੀ ਪੁਰਾਣੀ ਮਿੱਠਾਸ ਨਾਲ ਕਿਹਾ, "ਆਪਾਂ ਲੰਬੇ ਸਮੇਂ ਤੋਂ ਗੱਲਬਾਤ ਨਹੀਂ ਕੀਤੀ।"

ਮੈਂ ਉਸ ਵੱਲ ਦੇਖਿਆ; ਉਸ ਦੀਆਂ ਅੱਖਾਂ ਵਿੱਚ ਕੋਮਲ ਜਿਹੀ ਚਮਕ ਸੀ, ਅਤੇ ਉਹ ਮੁਸਕਰਾਈ, ਪਰ ਇਸ ਤਰ੍ਹਾਂ ਜਿਵੇਂ ਪੂਰੀ ਪਰ ਪਾਰਦਰਸ਼ੀ ਧੁੰਦ ਦੇ ਵਿੱਚ ਦੀ ਮੁਸਕਰਾ ਰਹੀ ਹੋਵੇ।

"ਕੀ ਤੁਸੀਂ ਅਜੇ ਵੀ ਠੀਕ ਨਹੀਂ?" ਮੈਂ ਪੁੱਛਿਆ।

"ਨਹੀਂ; ਹੁਣ ਇਹ ਸਭ ਬੀਤ ਗਿਆ ਹੈ," ਉਸਨੇ ਕਿਹਾ, ਇੱਕ ਛੋਟਾ ਜਿਹਾ