ਪੰਨਾ:First Love and Punin and Babúrin.djvu/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

121

ਲਾਲ ਗੁਲਾਬ ਤੋੜ ਲਿਆ। "ਮੈਂ ਥੋੜਾ ਥੱਕ ਗਈ ਹਾਂ, ਪਰ ਇਹ ਵੀ ਤਾਂ ਬੀਤ ਜਾਵੇਗਾ।"

"ਤੇ ਕੀ ਤੁਸੀਂ ਇਕ ਵਾਰ ਫਿਰ ਉਹੋ ਜਿਹੇ ਬਣ ਜਾਓਗੇ ਜਿਵੇਂ ਤੁਸੀਂ ਹੋਇਆ ਕਰਦੇ ਸੀ?"

ਜ਼ਿਨੈਦਾ ਨੇ ਗੁਲਾਬ ਆਪਣੇ ਚਿਹਰੇ ਅੱਗੇ ਕੀਤਾ, ਅਤੇ ਮੈਨੂੰ ਲੱਗਿਆ ਜਿਵੇਂ ਉਸ ਦੀਆਂ ਗੱਲ੍ਹਾਂ ਤੇ ਗੁਲਾਬ ਦੀਆਂ ਲਾਲ ਪੰਖੜੀਆਂ ਦੀ ਭਾ ਮਾਰਦੀ ਸੀ।

"ਕੀ ਮੈਂ ਬਦਲ ਗਈ ਹਾਂ?" ਉਸਨੇ ਪੁੱਛਿਆ।

"ਹਾਂ, ਤੁਸੀਂ ਬਦਲ ਗਏ ਹੋ" ਮੈਂ ਹੌਲੀ-ਹੌਲੀ ਜਵਾਬ ਦਿੱਤਾ।

"ਮੈਂ ਤੇਰੇ ਨਾਲ ਰੁੱਖਾ ਸਲੂਕ ਕਰਦੀ ਸੀ, ਮੈਨੂੰ ਪਤਾ ਹੈ," ਉਸਨੇ ਕਹਿਣਾ ਸ਼ੁਰੂ ਕੀਤਾ, "ਪਰ ਤੈਨੂੰ ਉਸ ਵੱਲ ਕੋਈ ਧਿਆਨ ਨਹੀਂ ਦੇਣਾ ਚਾਹੀਦਾ।" ਮੈਂ ਹੋਰ ਤਰ੍ਹਾਂ ਦੀ ਨਹੀਂ ਹੋ ਸਕਦੀ, ਪਰ ਇਹਦੀ ਗੱਲ ਕਿਉਂ ਕਰੀਏ?"

"ਤੁਸੀਂ ਨਹੀਂ ਚਾਹੁੰਦੇ ਸੀ ਕਿ ਮੈਂ ਤੁਹਾਨੂੰ ਪਿਆਰ ਕਰਾਂ - ਇਹੀ ਗੱਲ ਸੀ!" ਮੈਂ ਆਪਮੁਹਾਰੇ ਥੋੜ੍ਹਾ ਜਿਹਾ ਹਿੱਲਿਆ ਅਤੇ ਉਦਾਸ ਹੋ ਕੇ ਕਿਹਾ।

"ਨਹੀਂ, ਇਹ ਗੱਲ ਨਹੀਂ ਸੀ। ਤੂੰ ਮੈਨੂੰ ਪਿਆਰ ਕਰ ਸਕਦਾ ਹੈਂ, ਪਰ ਪਹਿਲਾਂ ਵਾਂਗ ਨਹੀਂ।"

"ਤਾਂ ਫਿਰ ਕਿਵੇਂ?"

"ਅਸੀਂ ਦੋਸਤ ਹੋਵਾਂਗੇ!- ਇਸ ਤਰ੍ਹਾਂ।"

ਜ਼ਿਨੈਦਾ ਨੇ ਗੁਲਾਬ ਸੁੰਘਣ ਲਈ ਮੇਰੇ ਅੱਗੇ ਕੀਤਾ।

"ਮੇਰੀ ਗੱਲ ਸੁਣ। ਮੈਂ ਤੇਰੇ ਨਾਲੋਂ ਇੰਨੀ ਵੱਡੀ ਹਾਂ, ਦੇਖ ਨਾ; ਮੈਂ ਤੇਰੀ ਚਾਚੀ/ਮਾਸੀ ਹੋ ਸਕਦੀ ਹਾਂ। ਠੀਕ ਹੈ, ਹਰ ਸੂਰਤ ਵਿੱਚ ਤੇਰੀ ਸਭ ਤੋਂ ਵੱਡੀ ਭੈਣ, ਤੇ ਅਤੇ ਤੂੰ..."

"ਤੁਹਾਡੇ ਖ਼ਿਆਲ ਵਿੱਚ ਮੈਂ ਤਾਂ ਬੱਚਾ ਹਾਂ," ਮੈਂ ਟੋਕਿਆ।

"ਠੀਕ ਹੈ, ਹਾਂ, ਬੱਚਾ; ਪਰ ਇੱਕ ਪਿਆਰਾ, ਚੰਗਾ, ਤੇਜ਼-ਤਰਾਰ ਬੱਚਾ ਜਿਸਨੂੰ ਮੈਂ ਬਹੁਤ ਪਿਆਰ ਕਰਦੀ ਹਾਂ। ਕੀ ਮੈਂ ਤੈਨੂੰ ਕੁਝ ਦੱਸਾਂ? ਇਸ ਦਿਨ ਤੋਂ ਤੂੰ ਮੇਰਾ ਨਿੱਜੀ ਸੇਵਾਦਾਰ ਹੈਂ; ਅਤੇ ਤੈਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਨਿੱਜੀ ਸੇਵਾਦਾਰਾਂ ਨੂੰ ਹਮੇਸ਼ਾ ਆਪਣੀਆਂ ਮਾਲਕਣਾਂ ਦੇ ਕੋਲ ਹੋਣਾ ਚਾਹੀਦਾ ਹੈ। ਇਹ ਤੇਰੇ ਨਵੇਂ ਸਵੈਮਾਣ ਦੀ ਨਿਸ਼ਾਨੀ ਹੋਵੇਗੀ," ਉਸਨੇ ਮੇਰੇ ਕਮੀਜ਼ ਦੇ ਕਾਜ ਵਿੱਚ ਗੁਲਾਬ ਟੰਗਦੇ ਹੋਏ ਅੱਗੇ ਕਿਹਾ, "ਮੇਰੀ ਮਿਹਰਬਾਨੀ ਦੀ ਨਿਸ਼ਾਨੀ।"