122
ਪਹਿਲਾ ਪਿਆਰ
"ਮੇਰੇ ’ਤੇ ਤੁਹਾਡੇ ਪਹਿਲਾਂ ਹੋਰ ਵੀ ਅਹਿਸਾਨ ਹਨ," ਮੈਂ ਹੌਲੀ ਆਵਾਜ਼ ਵਿਚ ਕਿਹਾ।
"ਓ," ਜ਼ਿਨੈਦਾ ਨੇ ਆਪਣੀਆਂ ਅੱਖਾਂ ਦੇ ਕੋਨਿਆਂ ਵਿੱਚੋਂ ਮੇਰੇ ਵੱਲ ਦੇਖਦੇ ਹੋਏ ਕਿਹਾ: "ਇਸ ਦੀ ਕਿੰਨੀ ਯਾਦਾਸ਼ਤ ਹੈ! ਹਾਂ, ਮੈਂ ਹੁਣ ਤੈਨੂੰ ਇਨਕਾਰ ਨਹੀਂ ਕਰਦੀ।"
ਉਹ ਮੇਰੇ ਉੱਤੇ ਝੁਕੀ, ਅਤੇ ਮੇਰੇ ਮੱਥੇ ਤੇ ਇੱਕ ਸ਼ੁੱਧ ਸ਼ਾਂਤ ਚੁੰਮਣ ਧਰ ਦਿੱਤਾ।
ਜਿਵੇਂ ਹੀ ਮੈਂ ਉਸ ਵੱਲ ਦੇਖਿਆ, ਉਹ ਪਿੱਛੇ ਹਟ ਗਈ; ਅਤੇ "ਮੇਰੇ ਪਿੱਛੇ ਆ, ਮੇਰੇ ਸੇਵਾਦਾਰ," ਕਹਿੰਦੀ ਹੋਈ ਉਹ ਅੰਦਰ ਚਲੀ ਗਈ।
ਮੈਂ ਹੱਕਾਬੱਕਾ ਉਸ ਦੇ ਪਿੱਛੇ ਚਲਿਆ ਗਿਆ। "ਕੀ ਇਹ ਸੰਭਵ ਹੈ," ਮੈਂ ਸੋਚਿਆ, "ਕਿ ਇਹ ਉਹੀ ਸਾਊ ਸਿਆਣੀ ਕੁੜੀ ਜ਼ਿਨੈਦਾ ਹੈ ਜਿਸ ਨੂੰ ਮੈਂ ਜਾਣਦਾ ਸੀ?"
ਉਸ ਦੀ ਤੋਰ ਮੈਨੂੰ ਵਧੇਰੇ ਦ੍ਰਿੜ, ਅਤੇ ਉਸ ਦੀ ਪੂਰੀ ਸ਼ਕਲ ਸੂਰਤ ਵਧੇਰੇ ਮਾਣਮੱਤੀ ਅਤੇ ਸੁੰਦਰ ਲੱਗੀ। ਅਤੇ, ਓਏ ਰੱਬਾ! ਕਿੰਨੇ ਨਵੇਂ ਜੋਸ਼ ਨਾਲ ਮੇਰਾ ਪਿਆਰ ਭੜਕ ਪਿਆ ਸੀ!
XVI
ਡਿਨਰ ਤੋਂ ਬਾਅਦ ਮਹਿਮਾਨ ਆਮ ਵਾਂਗ ਜ਼ੈਸੇਕਿਨਾਂ ਦੇ ਇਕੱਤਰ ਹੋ ਗਏ, ਅਤੇ ਜ਼ਿਨੈਦਾ ਨੇ ਆਪਣੀ ਸੂਰਤ ਆ ਵਿਖਾਈ।
ਸਾਡੀ ਪੂਰੀ ਤਾਕਤ ਮੌਜੂਦ ਸੀ: ਹਰ ਕੋਈ ਹਾਜ਼ਰ ਸੀ, ਮੇਰੀ ਸਭ ਤੋਂ ਪਹਿਲੀ, ਅਭੁੱਲ ਸ਼ਾਮ ਵਾਂਗ। ਇਥੋਂ ਤੱਕ ਕਿ ਨਿਰਮਾਤਸਕੀ ਵੀ ਉੱਥੇ ਸੀ, ਆਪਣੇ ਆਪ ਨੂੰ ਖਿੱਚੀ-ਧੂਹੀ ਫਿਰਦਾ ਸੀ।
ਇਸ ਮੌਕੇ ਤੇ ਸਭ ਤੋਂ ਪਹਿਲਾਂ ਆਪਣੀ ਕਲਾ ਦਿਖਾਉਣ ਵਾਲਾ ਮੈਦਾਨੋਵ ਸੀ, ਜਿਸ ਨੇ ਆਪਣੀਆਂ ਕੁਝ ਨਵੀਂ ਕਵਿਤਾਵਾਂ ਲਿਆਂਦੀਆਂ ਸਨ। ਅਸੀਂ ਫੇਰ ਉਹੀ ਖੇਡ ਖੇਡੀ ਜਿਸ ਵਿੱਚ ਹਾਰਨ ਵਾਲੇ ਨੇ ਸਜ਼ਾ ਦੇ ਤੌਰ ਤੇ ਕੁਝ ਕਰਕੇ ਵਿਖਾਣਾ ਹੁੰਦਾ, ਪਰ ਇਸ ਵਾਰ ਪਹਿਲਾਂ ਵਾਲੀਆਂ