ਪੰਨਾ:First Love and Punin and Babúrin.djvu/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

127

ਮਾਲੇਵਸਕੀ ਨੇ ਭੈੜਾ ਜਿਹਾ ਮੂੰਹ ਬਣਾਇਆ, ਅਤੇ ਪਲ ਭਰ ਲਈ ਉਸ ਦਾ ਇਹ ਹਾਵਭਾਵ ਬਣਿਆ ਰਿਹਾ, ਪਰੰਤੂ ਤੁਰੰਤ ਉਹ ਹੱਸ ਪਿਆ।

"ਵੋਲਦੇਮਰ, ਜਿਥੋਂ ਤੱਕ ਤੁਹਾਡਾ ਸੰਬੰਧ ਹੈ," ਜ਼ਿਨੈਦਾ ਨੇ ਕਹਿਣਾ ਜਾਰੀ ਰੱਖਿਆ - "ਇੰਨਾ ਹੀ ਕਾਫ਼ੀ ਹੈ। ਆਓ ਕੁਝ ਹੋਰ ਖੇਡੀਏ।"

"ਰਾਣੀ ਦੇ ਨਿਜੀ ਸੇਵਾਦਾਰ ਹੋਣ ਨਾਤੇ ਵਾਂਗ, ਸ਼੍ਰੀਮਾਨ ਵੋਲਦੇਮਰ ਦਾ ਫਰਜ਼ ਹੋਵੇਗਾ ਕਿ, ਜਦੋਂ ਉਹ ਬਾਗ ਵਿਚ ਚਲੀ ਜਾਵੇ ਤਾਂ ਉਹ ਉਸਦੀ ਹਰ ਚੀਜ਼ ਦਾ ਖ਼ਿਆਲ ਰੱਖੇ।" ਮਾਲੇਵਸਕੀ ਨੇ ਕੌੜ ਨਾਲ ਇਹ ਗੱਲ ਕਹੀ।

ਮੈਂ ਭੜਕਣ ਹੀ ਵਾਲਾ ਸੀ, ਪਰ ਜ਼ਿਨੈਦਾ ਨੇ ਛੇਤੀ ਨਾਲ ਮੇਰੇ ਮੋਢੇ ਤੇ ਆਪਣਾ ਹੱਥ ਰੱਖਿਆ ਅਤੇ ਜਦੋਂ ਉਹ ਉੱਠ ਖੜ੍ਹੀ ਹੋਈ ਅਤੇ ਥੋੜ੍ਹੀ ਕੰਬਦੀ ਆਵਾਜ਼ ਨਾਲ ਕਿਹਾ:

"ਮੈਂ ਤੁਹਾਨੂੰ ਗੁਸਤਾਖ਼ ਹੋਣ ਦਾ ਹੱਕ ਕਦੇ ਨਹੀਂ ਦਿੱਤਾ, ਕਾਊਂਟ ਮਾਲੇਵਸਕੀ, ਅਤੇ ਇਸ ਕਾਰਨ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਇਥੋਂ ਚੱਲਦੇ ਬਣੋ।"

ਉਸਨੇ ਦਰਵਾਜ਼ੇ ਵੱਲ ਇਸ਼ਾਰਾ ਕੀਤਾ।

"ਓ, ਕ੍ਰਿਪਾ ਕਰਕੇ,ਰਾਜਕੁਮਾਰੀ," ਮਾਲੇਵਸਕੀ ਨੇ ਥਥਲਾ ਕੇ ਕਿਹਾ ਅਤੇ ਉਹਦਾ ਚਿਹਰਾ ਫੱਕ ਹੋ ਗਿਆ।

"ਰਾਜਕੁਮਾਰੀ ਠੀਕ ਕਹਿੰਦੀ ਹੈ", ਬੇਲੋਵਜ਼ੋਰੋਵ ਨੇ ਉੱਠਦੇ ਹੋਏ ਨੇ ਕਿਹਾ।

"ਰੱਬ ਦੀ ਸਹੁੰ, ਮੇਰੇ ਮਨ ਵਿੱਚ ਅਜਿਹੀ ਕੋਈ ਗੱਲ ਉੱਕਾ ਨਹੀਂ ਸੀ," ਮਾਲੇਵਸਕੀ ਨੇ ਕਹਿਣਾ ਜਾਰੀ ਰੱਖਿਆ। "ਮੈਂ ਜੋ ਕੁਝ ਕਿਹਾ, ਮੈਨੂੰ ਉਸ ਵਿਚ ਕੁਝ ਵੀ ਗਲਤ ਨਹੀਂ ਲੱਗਦਾ। ਮੈਨੂੰ ਮਾਫ ਕਰ ਦਿਓ"

ਜ਼ਿਨੈਦਾ ਨੇ ਉਸ ਵੱਲ ਦੇਖਿਆ ਅਤੇ ਰੁੱਖਾ ਜਿਹਾ ਮੁਸਕਰਾ ਕੇ ਕਿਹਾ, "ਤਾਂ ਫਿਰ ਤੁਸੀਂ ਠਹਿਰ ਸਕਦੇ ਹੋ," ਉਸਨੇ ਆਪਣੇ ਹੱਥ ਦੀ ਹਲਕੀ ਜਿਹੀ ਹਰਕਤ ਨਾਲ ਕਿਹਾ। "ਸ਼੍ਰੀਮਾਨ ਵੋਲਦੇਮਰ ਤੇ ਮੇਰਾ ਗੁੱਸਾ ਗ਼ਲਤ ਸੀ। ਜੇ ਤੁਹਾਨੂੰ ਡੰਗ ਮਾਰ ਕੇ ਖ਼ੁਸ਼ੀ ਮਿਲਦੀ ਹੈ - ਤਾਂ ਤੁਹਾਡਾ ਇਸ ਤਰ੍ਹਾਂ ਕਰਨ ਲਈ ਸਵਾਗਤ ਹੈ।"

"ਮੈਨੂੰ ਮਾਫ ਕਰ ਦਿਓ," ਇਕ ਵਾਰ ਫਿਰ ਮਾਲੇਵਸਕੀ ਨੇ ਮਿੰਨਤ ਕੀਤੀ। ਜ਼ਿਨੈਦਾ ਦੇ ਇਸ ਅੰਦਾਜ਼ ਨੂੰ ਚਿਤਾਰਦੇ ਹੋਏ, ਮੈਂ ਸੋਚਿਆ ਕਿ ਇੱਕ ਅਸਲੀ ਰਾਣੀ ਇਸ ਤੋਂ ਜ਼ਿਆਦਾ ਵਡੱਤਣ ਦੇ ਨਾਲ ਇੱਕ ਗੁਸਤਾਖ਼ ਨੂੰ ਖਾਰਜ ਨਹੀਂ ਕਰ ਸਕਦੀ।