ਪੰਨਾ:First Love and Punin and Babúrin.djvu/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

136

ਪਹਿਲਾ ਪਿਆਰ


XVIII

ਮੈਂ ਅਗਲੀ ਸਵੇਰ ਉਠਿਆ। ਮੇਰਾ ਸਿਰ ਦਰਦ ਕਰ ਰਿਹਾ ਸੀ। ਕੱਲ੍ਹ ਵਾਲੀ ਉਤੇਜਨਾ ਗ਼ਾਇਬ ਹੋ ਗਈ ਸੀ। ਭਾਰਾਪਨ ਅਤੇ ਬੇਦਿਲੀ, ਅਤੇ ਖ਼ਾਸ ਕਿਸਮ ਦੀ ਉਦਾਸੀ ਨੇ, ਜਿਸਨੂੰ ਮੈਂ ਪਹਿਲਾਂ ਕਦੇ ਚੱਖਿਆ ਨਹੀਂ ਸੀ, ਮੈਨੂੰ ਦਬੋਚ ਲਿਆ ਸੀ।

"ਤੂੰ ਅਜਿਹੇ ਖਰਗੋਸ਼ ਵਰਗਾ ਕਿਉਂ ਲੱਗਦਾ ਹੈ, ਜਿਸ ਦਾ ਦਿਮਾਗ ਅੱਧਾ ਕੱਢ ਲਿਆ ਗਿਆ ਹੋਵੇ," ਲੁਸ਼ਿਨ ਨੇ ਕਿਹਾ, ਜਦੋਂ ਉਸ ਨੇ ਮੈਨੂੰ ਦੇਖਿਆ।

ਨਾਸ਼ਤੇ ਸਮੇਂ ਮੈਂ ਪਹਿਲਾਂ ਆਪਣੇ ਪਿਤਾ ਤੇ ਫਿਰ ਮਾਂ ’ਤੇ ਚੋਰ-ਨਜ਼ਰ ਮਾਰੀ। ਪਿਤਾ ਆਮ ਵਾਂਗ ਸ਼ਾਂਤ; ਅਤੇ ਮਾਂ ਆਮ ਵਾਂਗ, ਸੰਜਮੀ ਉਤਸ਼ਾਹ ਦੀ ਹਾਲਤ ਵਿਚ ਸੀ। ਮੈਂ ਇਹ ਵੇਖਣ ਲਈ ਇੰਤਜ਼ਾਰ ਕੀਤਾ ਕਿ ਕੀ ਮੇਰਾ ਪਿਤਾ ਉਸੇ ਤਰ੍ਹਾਂ ਪਿਆਰ ਨਾਲ ਨਹੀਂ ਬੋਲੇਗਾ, ਜਿਵੇਂ ਉਹ ਕਈ ਵਾਰ ਕਰਿਆ ਕਰਦਾ ਸੀ। ਪਰ ਉਸ ਨੇ ਮੇਰੇ ਨਾਲ ਨਿੱਤ ਦਿਨ ਦੀ ਦਿਆਲਤਾ ਦਾ ਸਲੂਕ ਵੀ ਨਹੀਂ ਕੀਤਾ। ਮੈਂ ਸੋਚਿਆ ਕਿ ਕੀ ਮੈਨੂੰ ਜ਼ਿਨੈਦਾ ਨੂੰ ਸਭ ਕੁਝ ਦੱਸ ਦੇਣਾ ਚਾਹੀਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਮੈਂ ਸੋਚਿਆ; ਸਾਡੇ ਵਿਚ ਸਭ ਕੁਝ ਖ਼ਤਮ ਹੋ ਗਿਆ ਹੈ। ਮੈਂ ਉਸ ਵੱਲ ਗਿਆ; ਪਰ ਮੈਂ ਉਸ ਨੂੰ ਕੁਝ ਨਹੀਂ ਦੱਸਿਆ, ਮੈਂ ਉਸ ਨਾਲ ਗੱਲ ਨਾ ਕਰ ਸਕਿਆ, ਜਿਵੇਂ ਮੈਂ ਕਰਨਾ ਚਾਹੁੰਦਾ ਸੀ।

ਰਾਜਕੁਮਾਰੀ ਦਾ ਪੁੱਤਰ, ਬਾਰਾਂ ਸਾਲ ਦੀ ਉਮਰ ਦਾ ਕੈਡੇਟ, ਹੁਣੇ ਹੁਣੇ ਪੀਟਰਸਬਰਗ ਤੋਂ ਆਪਣੀਆਂ ਛੁੱਟੀਆਂ ਕੱਟਣ ਆਇਆ ਸੀ: ਅਤੇ ਜ਼ਿਨੈਦਾ ਨੇ ਤੁਰਤ ਆਪਣਾ ਭਰਾ ਮੇਰੇ ਹਵਾਲੇ ਕਰ ਦਿੱਤਾ।

"ਮੇਰੇ ਪਿਆਰੇ ਵੋਲੋਦੀਆ"[1] - ਇਹ ਪਹਿਲੀ ਵਾਰ ਸੀ ਜਦੋਂ ਉਸਨੇ ਮੈਨੂੰ ਇਸ ਤਰ੍ਹਾਂ ਬੁਲਾਇਆ - "ਇਹ ਤੇਰਾ ਸਾਥੀ ਹੈ। ਇਸਦਾ ਨਾਮ ਵੀ ਵੋਲੋਦੀਆ ਹੈ। ਹੁਣ, ਤੂੰ ਇਸ ਨੂੰ ਬਹੁਤ ਪਿਆਰ ਕਰ; ਇਹ

  1. ਵਲਾਦੀਮੀਰ ਦਾ ਛੋਟਾ ਰੂਪ