ਪੰਨਾ:First Love and Punin and Babúrin.djvu/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

142

ਪਹਿਲਾ ਪਿਆਰ

ਪਿਤਾ ਮਾਲੇਵਸਕੀ ਨੂੰ ਬਾਹੋਂ ਫੜ ਕੇ ਹਾਲ ਦੇ ਵਿੱਚੀਂ ਅੰਦਰਲੇ ਕਮਰੇ ਵਿੱਚ ਲੈ ਗਿਆ। ਕਮਰੇ ਵਿਚ ਧੱਕਿਆ ਅਤੇ ਅਰਦਲੀ ਦੀ ਮੌਜੂਦਗੀ ਵਿਚ ਉਸ ਨੂੰ ਰੁੱਖਾਈ ਕਿਹਾ: "ਕੁਝ ਦਿਨ ਪਹਿਲਾਂ, ਇਕ ਹੋਰ ਘਰ ਵਿਚ ਤੈਨੂੰ ਦਰਵਾਜ਼ਾ ਦਿਖਾਇਆ ਗਿਆ ਸੀ, ਕਾਊਂਟ ਮਾਲੇਵਸਕੀ। ਮੈਂ ਤੈਨੂੰ ਕੋਈ ਸਪਸ਼ਟੀਕਰਨ ਨਹੀਂ ਦੇਣਾ। ਪਰ ਤੈਨੂੰ ਇਹ ਦੱਸਣ ਦੇਣਾ ਚਾਹੁੰਦਾ ਹਾਂ ਕਿ ਜਦੋਂ ਅਗਲੀ ਵਾਰ ਤੂੰ ਮੇਰੇ ਘਰ ਆਇਆ, ਮੈਂ ਤੈਨੂੰ ਖਿੜਕੀ ਰਾਹੀਂ ਬਾਹਰ ਸੁੱਟ ਦਿਆਂਗਾ। ਮੈਨੂੰ ਤੇਰੀ ਲਿਖਾਈ ਪਸੰਦ ਨਹੀਂ।"

ਕਾਊਂਟ ਝੁਕਿਆ, ਆਪਣੇ ਦੰਦ ਕਰੀਚੇ, ਆਪਾ ਸਮੇਟਿਆ ਅਤੇ ਅਲੋਪ ਹੋ ਗਿਆ।

ਫਿਰ ਸ਼ਹਿਰ ਜਾਣ ਦੀਆਂ ਸਾਡੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਉੱਥੇ ਸਾਡਾ ਇੱਕ ਮਕਾਨ ਸੀ। ਸ਼ਾਇਦ ਮੇਰਾ ਪਿਤਾ ਹੁਣ ਦਿਹਾਤ ਵਿੱਚ ਰਹਿਣਾ ਨਹੀਂ ਚਾਹੁੰਦਾ ਸੀ। ਪਰ ਉਹ ਸਪੱਸ਼ਟ ਤੌਰ ’ਤੇ ਮੇਰੀ ਮਾਂ ਨੂੰ ਕੋਈ ਰੌਲਾ ਨਾ ਪਾਉਣ ਲਈ ਮਨਾਉਣ ਵਿੱਚ ਸਫਲ ਹੋ ਗਿਆ ਸੀ। ਸਭ ਤਿਆਰੀ ਸ਼ੋਰ ਜਾਂ ਕਾਹਲੀ ਤੋਂ ਬਗੈਰ ਕੀਤੀ ਗਈ ਸੀ। ਮੇਰੀ ਮਾਂ ਨੇ ਰਾਜਕੁਮਾਰੀ ਨੂੰ ਸੁਨੇਹਾ ਵੀ ਭੇਜ ਦਿੱਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਸਨੂੰ ਅਫਸੋਸ ਸੀ ਕਿ ਸਿਹਤ ਠੀਕ ਨਾ ਹੋਣ ਕਰਕੇ ਜਾਣ ਤੋਂ ਪਹਿਲਾਂ ਉਹ ਉਸਨੂੰ ਮਿਲ ਨਹੀਂ ਸਕੇਗੀ। ਮੈਂ ਪਾਗਲਾਂ ਦੀ ਤਰ੍ਹਾਂ ਔਟਲਿਆ ਫਿਰਦਾ ਸੀ, ਅਤੇ ਮੇਰੀ ਇਹੋ ਇੱਛਾ ਸੀ ਕਿ ਜਿੰਨੀ ਛੇਤੀ ਹੋ ਸਕੇ ਸਾਰਾ ਕੰਮ ਨੇਪਰੇ ਚੜ੍ਹ ਜਾਵੇ। ਇੱਕ ਵਿਚਾਰ ਮੇਰਾ ਖਹਿੜਾ ਨਹੀਂ ਛੱਡ ਰਿਹਾ ਸੀ: ਇਹ ਨੌਜਵਾਨ ਕੁੜੀ ਅਤੇ ਰਾਜਕੁਮਾਰੀ ਕਿਸ ਤਰ੍ਹਾਂ ਮਾਮਲਾ ਸੁਲਝਾ ਸਕਦੀਆਂ ਸਨ, ਜਦ ਉਹ ਜਾਣਦੀਆਂ ਸਨ ਕਿ ਮੇਰਾ ਪਿਤਾ ਆਜ਼ਾਦ ਨਹੀਂ ਸੀ, ਅਤੇ ਉਹ ਸਿਰਫ ਬੇਲੋਵਜ਼ਰੋਵ ਨਾਲ ਵਿਆਹ ਕਰਾ ਸਕਦੀ ਸੀ? ਉਸ ਕੀ ਉਮੀਦ ਰੱਖ ਸਕਦੀ ਸੀ? ਕੀ ਉਹ ਆਪਣੇ ਸਮੁੱਚੇ ਭਵਿੱਖ ਨੂੰ ਬਰਬਾਦ ਕਰਨ ਤੋਂ ਨਹੀਂ ਸੀ ਡਰਦੀ? ਹਾਂ, ਮੈਂ ਸੋਚਿਆ, ਇਹ ਪਿਆਰ ਹੈ, ਇਹ ਜਨੂੰਨ ਹੈ, ਇਹ ਸ਼ਰਧਾ ਹੈ; ਅਤੇ ਲੂਸ਼ਿਨ ਦੇ ਸ਼ਬਦ ਮੇਰੇ ਜ਼ਿਹਨ ਵਿੱਚ ਆਏ - "ਦੂਸਰਿਆਂ ਲਈ ਆਪਣੇ-ਆਪ ਨੂੰ ਕੁਰਬਾਨ ਕਰ ਦੇਣਾ ਬੜਾ ਸੁਆਦੀ ਹੁੰਦਾ ਹੈ।"