ਪੰਨਾ:First Love and Punin and Babúrin.djvu/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

144

ਪਹਿਲਾ ਪਿਆਰ

"ਸਚਮੁਚ, ਮੈਂ ਉਹ ਨਹੀਂ ਹਾਂ। ਮੈਂ ਜਾਣਦੀ ਹਾਂ ਕਿ ਤੂੰ ਮੈਨੂੰ ਬੁਰੀ ਸਮਝਦਾ ਹੈ।"

"ਮੈਂ?"

"ਹਾਂ, ਤੂੰ, ਤੂੰ!"

"ਮੈਂ?" ਮੈਂ ਉਦਾਸੀ ਨਾਲ ਦੁਹਰਾਇਆ, ਅਤੇ ਮੇਰਾ ਦਿਲ ਬੇਰੋਕ, ਅਕਹਿ ਸੁੰਦਰਤਾ ਦੇ ਪ੍ਰਭਾਵ ਹੇਠ ਕੰਬਣ ਲੱਗ ਪਿਆ। "ਮੈਂ? ਮੇਰੇ ਤੇ ਵਿਸ਼ਵਾਸ ਕਰੋ, ਜ਼ਿਨੈਦਾ ਐਲੇਜੈਂਡਰੋਵਨਾ, ਤੁਸੀਂ ਜੋ ਵੀ ਕਰੋ, ਤੁਸੀਂ ਮੈਨੂੰ ਜਿੰਨਾ ਵੀ ਦੁੱਖ ਦੇਵੋ, ਮੈਂ ਆਪਣੇ ਜੀਵਨ ਦੇ ਅੰਤ ਤੱਕ ਤੁਹਾਨੂੰ ਪਿਆਰ ਕਰਾਂਗਾ।"

ਉਹ ਤੇਜ਼ੀ ਨਾਲ ਮੁੜੀ, ਅਤੇ, ਆਪਣੀਆਂ ਬਾਹਾਂ ਫੈਲਾ ਕੇ, ਮੇਰਾ ਸਿਰ ਥੰਮ ਲਿਆ ਅਤੇ ਮੈਨੂੰ ਪਿਆਰ ਨਾਲ ਅਤੇ ਗਰਮਜੋਸ਼ੀ ਨਾਲ ਚੁੰਮਣ ਲੱਗ ਪਈ। ਰੱਬ ਜਾਣਦਾ ਹੈ ਕਿ ਉਹ ਅਲਵਿਦਾਈ ਲੰਬੀ ਚੁੰਮਣ ਕਿਸ ਲਈ ਸੀ, ਪਰ ਮੈਂ ਉਤਸੁਕਤਾ ਨਾਲ ਇਸ ਦੀ ਮਿਠਾਸ ਦੇ ਚੂਸੇ ਲਏ। ਮੈਨੂੰ ਪਤਾ ਸੀ ਕਿ ਇਹ ਕਦੇ ਵੀ ਮੁੜ ਨਹੀਂ ਵਾਪਰ ਸਕਣਾ।

"ਅਲਵਿਦਾ, ਅਲਵਿਦਾ!" ਮੈਂ ਕਿਹਾ।

ਉਹ ਮੇਰੇ ਨਾਲੋਂ ਵੱਖ ਹੋ ਗਈ ਅਤੇ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਵੀ ਆ ਗਿਆ। ਮੈਂ ਉਸ ਭਾਵਨਾ ਨੂੰ ਬਿਆਨ ਨਹੀਂ ਕਰ ਸਕਦਾ ਜਿਸ ਨਾਲ ਮੈਂ ਅਜਿਹਾ ਕੀਤਾ। ਮੈਂ ਇਸ ਨੂੰ ਦੁਬਾਰਾ ਕਦੇ ਅਨੁਭਵ ਨਹੀਂ ਕਰਨਾ ਚਾਹੁੰਦਾ; ਪਰ ਮੈਂ ਆਪਣੇ ਆਪ ਨੂੰ ਮੰਦਭਾਗਾ ਸਮਝਦਾ ਜੇ ਮੈਂ ਕਦੇ ਇਸ ਨੂੰ ਜਾਣਿਆ ਹੀ ਨਾ ਹੁੰਦਾ।

ਅਸੀਂ ਸ਼ਹਿਰ ਚਲੇ ਗਏ। ਮੈਂ ਲੰਬੇ ਸਮੇਂ ਤੱਕ ਅਤੀਤ ਵਿੱਚ ਗੋਤੇ ਖਾਂਦਾ ਰਿਹਾ। ਸੰਭਲਣ ਵਿੱਚ ਬੜੀ ਦੇਰ ਲੱਗੀ। ਮੇਰਾ ਜ਼ਖ਼ਮ ਹੌਲੀ-ਹੌਲੀ ਚੰਗਾ ਹੋ ਗਿਆ; ਪਰ ਮੇਰੇ ਪਿਤਾ ਦੇ ਪ੍ਰਤੀ ਕੋਈ ਬੁਰੀ ਭਾਵਨਾ ਮੇਰੇ ਮਨ ਵਿੱਚ ਸੱਚਮੁੱਚ ਕਦੇ ਨਹੀਂ ਰਹੀ। ਇਸ ਦੇ ਉਲਟ, ਮੇਰੇ ਮਨ ਵਿੱਚ ਉਸਦੀ ਕਦਰ ਵਧ ਗਈ; ਮਨੋਵਿਗਿਆਨੀ ਇਸ ਵਿਰੋਧਤਾਈ ਦੀ ਵਿਆਖਿਆ ਜਿਵੇਂ ਚਾਹੁਣ ਕਰ ਸਕਦੇ ਹਨ।

ਇੱਕ ਦਿਨ ਮੈਂ ਇੱਕ ਛਾਂਦਾਰ ਚੌੜੀ ਸੜਕ ਤੇ ਸੈਰ ਕਰ ਰਿਹਾ ਸੀ, ਅਤੇ ਮੇਰੀ ਅਕਹਿ ਖੁਸ਼ੀ ਹੋਈ, ਜਦੋਂ ਮੇਰੀ ਨਜ਼ਰ ਲੂਸ਼ਿਨ ਤੇ ਪਈ। ਮੈਨੂੰ ਉਹ ਆਪਣੇ