ਪੰਨਾ:First Love and Punin and Babúrin.djvu/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

153

ਜਾਓ ਤੇ ਉਸ ਨੂੰ ਮਿਲੋ; ਉਹ ਖੁਸ਼ ਹੋਵੇਗੀ। ਉਹ ਹੋਰ ਵੀ ਸੁਹਣੀ ਹੋ ਗਈ ਹੈ।"

ਉਸਨੇ ਮੈਨੂੰ ਜ਼ਿਨੈਦਾ ਦਾ ਪਤਾ ਦੇ ਦਿੱਤਾ। ਉਹ ਹੋਟਲ ਡੀਮਾਊਥ ਵਿਖੇ ਰਹਿ ਰਹੀ ਸੀ। ਮੇਰੀਆਂ ਪੁਰਾਣੀਆਂ ਯਾਦਾਂ ਇੱਕ ਵਾਰ ਫਿਰ ਜਾਗ ਪਈਆਂ। ਮੈਂ ਆਪਣੇ ਅਤੀਤ ਦੇ ਇਸ਼ਕ ਨੂੰ ਵੇਖਣ ਲਈ ਅਗਲੇ ਦਿਨ ਜਾਣ ਦਾ ਸੰਕਲਪ ਲਿਆ। ਪਰ ਮਾਮਲੇ ਗੜਬੜਾ ਗਏ, ਅਤੇ ਇਕ ਹਫ਼ਤਾ, ਅਤੇ ਫਿਰ ਇਕ ਹੋਰ ਹਫ਼ਤਾ ਲੰਘ ਗਿਆ; ਅਤੇ ਆਖ਼ਰ ਜਦੋਂ ਮੈਂ ਹੋਟਲ ਡੇਮਾਊਥ ਗਿਆ, ਅਤੇ ਗੋਸਪੋਜ਼ਾ ਡੋਲਸਕਾਇਆ ਬਾਰੇ ਪੁੱਛਿਆ, ਤਾਂ ਮੈਨੂੰ ਪਤਾ ਲੱਗਿਆ ਕਿ ਚਾਰ ਦਿਨ ਪਹਿਲਾਂ, ਅਚਾਨਕ, ਇੱਕ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ।

ਇਹ ਇਸ ਤਰ੍ਹਾਂ ਸੀ ਜਿਵੇਂ ਕੋਈ ਚੀਜ਼ ਮੇਰੇ ਦਿਲ ’ਤੇ ਵੱਜੀ ਹੋਵੇ। ਇਹ ਸੋਚ ਕਿ ਮੈਂ ਉਸ ਨੂੰ ਵੇਖ ਲੈਣਾ ਸੀ, ਅਤੇ ਇਹ ਕਿ ਮੈਂ ਨਹੀਂ ਵੇਖਿਆ, ਅਤੇ ਅੱਗੋਂ ਕਦੀ ਉਸਨੂੰ ਨਹੀਂ ਵੇਖ ਸਕਣਾ - ਇਸ ਕੌੜੀ ਸੋਚ-ਲੜੀ ਨੇ ਮੈਨੂੰ ਅਟੱਲ ਨਮੋਸ਼ੀ ਦੀ ਪੂਰੀ ਸ਼ਿੱਦਤ ਨਾਲ ਤਸੀਹੇ ਦਿੱਤੇ। “ਉਹ ਮਰ ਗਈ ਹੈ!” ਮੈਂ ਦੁਹਰਾਇਆ, ਦਰਬਾਨ ਵੱਲ ਖਾਲੀ ਨਜ਼ਰ ਨਾਲ ਵੇਖਿਆ ਅਤੇ ਚੁੱਪਚਾਪ ਗਲੀ ਵਿਚ ਨਿੱਕਲ ਗਿਆ, ਮੈਨੂੰ ਕੋਈ ਪਤਾ ਨਹੀਂ ਸੀ ਕਿਧਰ ਤੁਰ ਪਿਆ ਸੀ। ਸਾਰਾ ਅਤੀਤ ਮੇਰੇ ਸਾਮ੍ਹਣੇ ਇਕ ਵਾਰ ਜਾਗ ਉੱਠਿਆ ਸੀ। ਅਤੇ ਇਸ ਤਰ੍ਹਾਂ ਅੰਤ ਹੋ ਗਿਆ, ਇਸ ਤਰ੍ਹਾਂ ਉਹ ਜਵਾਨ, ਬਲਦੀ, ਸ਼ਾਨਦਾਰ ਜ਼ਿੰਦਗੀ ਜਲਦੀ ਨਾਲ ਅੱਗੇ ਵਧੀ ਅਤੇ ਆਪਣੇ ਅੰਤ ਨੂੰ ਜਾ ਮਿਲੀ! ਮੈਂ ਸੋਚ ਰਿਹਾ ਸੀ, ਅਤੇ ਮੈਂ ਚਿਤਾਰ ਰਿਹਾ ਸੀ ਉਸਦੇ ਪਿਆਰੇ ਹੁਸੀਨ ਨੈਣ-ਨਕਸ਼, ਉਸਦੀਆਂ ਅੱਖਾਂ, ਉਸਦੀਆਂ ਜ਼ੁਲਫ਼ਾਂ, ਆਪਣੇ ਤੰਗ ਤਾਬੂਤ ਵਿਚ, ਸਿੱਲ੍ਹੀ ਜ਼ਮੀਨ ਦੇ ਹਨ੍ਹੇਰੇ ਵਿਚ ਪਈਆਂ ਸਨ, ਹੁਣ ਜਿਥੇ ਮੈਂ ਰਹਿੰਦਾ ਸੀ ਉਥੋਂ ਬਹੁਤੀ ਦੂਰ ਨਹੀਂ। ਅਤੇ ਸ਼ਾਇਦ ਮੇਰੇ ਪਿਤਾ ਦੇ ਕੋਲ। ਮੈਂ ਵਿਚਾਰ-ਮਗਨ ਸੀ... ਪਰ ਅਚਾਨਕ ਮੇਰੇ ਕੰਨਾਂ ਵਿਚ ਇਹ ਸਤਰਾਂ ਗੂੰਜ ਉੱਠੀਆਂ:

ਉਦਾਸੀਨ ਬੁੱਲ੍ਹਾਂ ਨੇ ਤੇਰੀ ਮੌਤ ਦੀ ਮੈਨੂੰ ਖ਼ਬਰ ਦਿੱਤੀ,
ਉਦਾਸੀਨਤ ਨਾਲ ਮੈਂ ਉਨ੍ਹਾਂ ਨੂੰ ਸੁਣਿਆ।

ਐ ਜਵਾਨੀ! ਤੈਨੂੰ ਕੋਈ ਪਰੇਸ਼ਾਨੀ ਨਹੀਂ; ਤੂੰ ਸੋਚਦੀ ਹੈਂ ਕਿ ਤੂੰ ਦੁਨੀਆਂ ਦੇ ਸਾਰੇ ਖਜ਼ਾਨਿਆਂ ਦੀ ਮਾਲਕ ਹੈਂ।