ਪੰਨਾ:First Love and Punin and Babúrin.djvu/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

156

ਪੂਨਿਨ ਅਤੇ ਬਾਬੂਰਿਨ


ਮੈਂ ਹੁਣ ਬੁੱਢਾ ਅਤੇ ਬਿਮਾਰ ਹਾਂ, ਅਤੇ ਮੇਰੇ ਵਿਚਾਰਾਂ ਦਾ ਅਕਸਰ ਵਿਸ਼ਾ ਮੌਤ ਹੈ, ਜੋ ਹਰ ਰੋਜ਼ ਮੇਰੇ ਨੇੜੇ ਆ ਰਹੀ ਹੈ। ਮੈਂ ਕਦੇ ਹੀ ਪਿਛਲੇ ਬਾਰੇ ਸੋਚਦਾ ਹਾਂ, ਜਾਂ ਪਿੱਛੇ ਦੇਖਦਾ ਹਾਂ। ਪਰ ਕਈ ਵਾਰ, ਸਰਦੀਆਂ ਵਿਚ, ਬਲਦੀ ਅੱਗ ਦੇ ਅੱਗੇ ਅਹਿੱਲ ਬੈਠਾ- ਗਰਮੀਆਂ ਵਿੱਚ ਰੁੱਖਾਂ ਦੀ ਛਾਂ ਹੇਠ ਟਹਿਲਦੇ ਹੋਏ, ਮੈਂ ਪਿਛਲੇ ਸਾਲਾਂ ਨੂੰ, ਵਾਪਰੀਆਂ ਘਟਨਾਵਾਂ ਅਤੇ ਚਿਹਰਿਆਂ ਨੂੰ ਯਾਦ ਕਰਦਾ ਹਾਂ। ਪਰ ਅਜਿਹੇ ਸਮੇਂ ਵੀ, ਮੇਰੇ ਵਿਚਾਰ ਮੇਰੇ ਜਵਾਨੀ ਦੇ ਸਾਲਾਂ ਅਤੇ ਇੱਥੋਂ ਤੱਕ ਕਿ ਮੇਰੀ ਪੱਕੀ ਉਮਰ ਬਾਰੇ ਨਹੀਂ, ਬਲਕਿ ਬਚਪਨ ਦੇ ਦਿਨਾਂ ਵੱਲ, ਮੇਰੀ ਪੁੰਗਰਦੀ ਜਵਾਨੀ ਦੇ ਦਿਨਾਂ ਵੱਲ ਜਾਂਦੇ ਹਨ। ਇਸ ਸਮੇਂ ਮੈਂ ਦਿਹਾਤ ਵਿਚ ਬਿਤਾਏ ਆਪਣੇ ਦਿਨਾਂ ਦੀ ਕਲਪਨਾ ਕਰ ਸਕਦਾ ਹਾਂ, ਆਪਣੀ ਕਠੋਰ ਅਤੇ ਚਿੜਚੜੇ ਸੁਭਾ ਦੀ ਮਾਲਕ, ਦਾਦੀ ਨਾਲ ਰਹਿੰਦਾ ਸੀ: ਮੇਰੀ ਉਮਰ ਮਸਾਂ ਹੀ ਬਾਰਾਂ ਸਾਲਾਂ ਦੀ ਹੈ, ਅਤੇ ਮੇਰੇ ਸਾਹਮਣੇ ਦੋ ਪ੍ਰਾਣੀ ਮੂਰਤੀਮਾਨ ਹੋ ਜਾਂਦੇ ਹਨ...

ਪਰ ਮੈਂ ਆਪਣੀ ਕਹਾਣੀ ਨੂੰ ਤਰਤੀਬ ਅਤੇ ਤਰੀਕੇ ਨਾਲ ਸੁਣਾਵਾਂਗਾ।

ɪ

(1830.)

ਬੁਢਾ ਨੌਕਰ ਫਿਲਿਪੁਚ ਆਮ ਵਾਂਗ ਪੋਲੇ ਪੈਰੀਂ, ਗਲ਼ ਵਿੱਚ ਰੁਮਾਲ ਬੰਨ੍ਹ ਕਮਰੇ ਵਿਚ ਦਾਖਲ ਹੋਇਆ; ਉਸਨੇ ਬੁੱਲ੍ਹ ਘੁੱਟ ਕੇ ਮੀਚੇ ਹੋਏ ਸਨ, ਤਾਂ ਜੋ ਹਵਾ ਦਾ ਇੱਕ ਕਣ ਵੀ ਲੰਘ ਨਾ ਸਕੇ।