68
ਪਹਿਲਾ ਪਿਆਰ
"ਕੀ!" - ਉੱਥੇ ਕੋਈ ਹੈ? - ਗੁਆਂਢੀ ਘਰੋਂ ਇਕ ਨੌਜਵਾਨ ਸੱਜਣ!- ਉਸ ਨੂੰ ਅੰਦਰ ਲਿਆਓ ਫਿਰ।"
"ਸਰ, ਤੁਸੀਂ ਡਰਾਇੰਗ-ਰੂਮ ਵਿਚ ਆਓਗੇ," ਨੌਕਰ ਨੇ ਵਾਪਸ ਆ ਕੇ ਅਤੇ ਜ਼ਮੀਨ ਤੋਂ ਪਲੇਟ ਚੁੱਕਦਿਆਂ ਹੋਇਆਂ ਕਿਹਾ।
ਮੈਂ ਆਪਣੇ ਆਪ ਨੂੰ ਸਵਾਰਿਆ ਅਤੇ ਅੰਦਰ ਚਲਾ ਗਿਆ। ਕਮਰਾ ਛੋਟਾ ਸੀ ਅਤੇ ਬਹੁਤ ਜ਼ਿਆਦਾ ਸਾਫ਼ ਨਹੀਂ ਸੀ; ਅਤੇ ਬਹੁਤ ਮਾੜੀ ਤਰ੍ਹਾਂ ਅਤੇ ਜ਼ਾਹਰਾ ਤੌਰ ’ਤੇ ਜਲਦਬਾਜ਼ੀ ਨਾਲ ਤਿਆਰ ਕੀਤਾ ਗਿਆ ਸੀ। ਖਿੜਕੀ ਸਾਹਮਣੇ ਆਰਾਮ-ਕੁਰਸੀ ਵਿੱਚ ਤਕਰੀਬਨ ਪੰਜਾਹ ਸਾਲ ਦੀ ਇਕ ਔਰਤ ਬੈਠੀ ਸੀ। ਉਸਦਾ ਪਹਿਰਾਵਾ ਸਾਦਾ ਸੀ, ਅਤੇ ਪੁਰਾਣੇ ਹਰੇ ਕੱਪੜੇ ਪਹਿਨੇ ਹੋਏ ਸਨ, ਅਤੇ ਧੌਣ ਦੁਆਲੇ ਇੱਕ ਰੰਗਦਾਰ ਘਸੀ ਹੋਈ ਟਾਈ ਪਾਈ ਹੋਈ ਸੀ, ਅਤੇ ਉਸਦੇ ਸਿਰ ਤੇ ਕੁਝ ਨਹੀਂ ਸੀ। ਉਸਦੀਆਂ ਛੋਟੀਆਂ ਕਾਲੀਆਂ ਅੱਖਾਂ ਜਾਣੋ ਮੈਨੂੰ ਵਿੰਨ੍ਹ ਰਹੀਆਂ ਸਨ।
ਮੈਂ ਉਸ ਕੋਲ ਗਿਆ ਅਤੇ ਝੁਕ ਕੇ ਸਤਿਕਾਰ ਜਤਾਇਆ।
"ਕੀ ਰਾਜਕੁਮਾਰੀ ਜ਼ਸੀਏਕਿਨ ਨਾਲ ਗੱਲ ਕਰਨ ਦਾ ਮੇਰਾ ਸੁਭਾਗ ਹੈ?"
"ਮੈਂ ਰਾਜਕੁਮਾਰੀ ਜ਼ਸੀਏਕਿਨ ਹਾਂ ਤੇ ਕੀ ਤੁਸੀਂ ਮਿਸਟਰ ਵੀ. ਦੇ ਪੁੱਤਰ ਹੋ?"
"ਹਾਂ। ਮੈਂ ਆਪਣੀ ਮਾਂ ਦਾ ਇੱਕ ਸੁਨੇਹਾ ਦੇਣ ਆਇਆ ਹਾਂ।"
"ਮਿਹਰਬਾਨੀ ਕਰਕੇ, ਬੈਠੋ। ਵੋਨੀਫੈਟੀ! ਮੇਰੀ ਚਾਬੀਆਂ ਕਿੱਥੇ ਨੇ? ਕੀ ਤੂੰ ਨਹੀਂ ਦੇਖੀਆਂ?"
ਮੈਂ ਆਪਣੀ ਮਾਂ ਵਲੋਂ ਉਸ ਦੇ ਪੱਤਰ ਦਾ ਜਵਾਬ ਦਿੱਤਾ। ਉਸਨੇ ਖਿੜਕੀ ਦੀ ਚੁਗਾਠ ਨੂੰ ਆਪਣੀਆਂ ਉਂਗਲਾਂ ਨਾਲ ਵਜਾਉਂਦੇ ਹੋਏ ਮੇਰੀ ਗੱਲ ਸੁਣੀ। ਜਦੋਂ ਮੈਂ ਆਪਣੀ ਗੱਲ ਪੂਰੀ ਕਰ ਲਈ ਤਾਂ ਉਸ ਨੇ ਇਕ ਵਾਰੀ ਮੇਰੇ ਵੱਲ ਗਹਿਰੀ ਅੱਖ ਨਾਲ ਦੇਖਿਆ।
"ਬਹੁਤ ਚੰਗਾ," ਉਸ ਨੇ ਕਿਹਾ। "ਮੈਂ ਜ਼ਰੂਰ ਜ਼ਰੂਰ ਆਵਾਂਗੀ। ਤੁਸੀਂ ਅਜੇ ਵਾਹਵਾ ਜਵਾਨ ਲੱਗਦੇ ਹੋ! ਕੀ ਮੈਂ ਪੁੱਛ ਸਕਦੀ ਹਾਂ ਤੁਹਾਡੀ ਉਮਰ ਕਿੰਨੀ ਹੈ?"
"ਸੋਲ੍ਹਾਂ," ਥੋੜੀ ਝਿਜਕ ਨਾਲ ਮੈਂ ਜਵਾਬ ਦਿੱਤਾ।