ਪਹਿਲਾ ਪਿਆਰ
69
ਰਾਜਕੁਮਾਰੀ ਨੇ ਆਪਣੀ ਜੇਬ ਵਿਚੋਂ ਕੁਝ ਲਿਖਤ ਨਾਲ ਢਕੇ ਥਿੰਦੇ ਕਾਗਜ਼ ਕੱਢੇ ਅਤੇ ਉਨ੍ਹਾਂ ਨੂੰ ਆਪਣੇ ਨੱਕ ਦੇ ਐਨ ਨੇੜੇ ਕਰਕੇ ਫੜਿਆ, ਅਤੇ ਉਹਨਾਂ ਨੂੰ ਛਾਂਟਣਾ ਸ਼ੁਰੂ ਕਰ ਦਿੱਤਾ।
"ਵਧੀਆ ਉਮਰ", ਉਸਨੇ ਅਚਾਨਕ ਆਪਣੀ ਕੁਰਸੀ ਤੇ ਘੁੰਮ ਕੇ ਆਖਿਆ। "ਅਡੰਬਰੀ ਨਾ ਹੋਵੋ, ਮੈਂ ਬੇਨਤੀ ਕਰਦੀ ਹਾਂ। ਅਸੀਂ ਬਹੁਤ ਹੀ ਸਾਦਾ ਹਾਂ।"
"ਸਗੋਂ, ਬਹੁਤ ਜ਼ਿਆਦਾ ਸਾਦਾ," ਮੈਂ ਮਨ ਹੀ ਮਨ ਸੋਚਿਆ, ਜਦ ਮੈਂ ਬੇਅਖਤਿਆਰ ਬੇਜ਼ਾਰੀ ਨਾਲ ਉਸਦੀ ਅਨਭਾਉਂਦੀ ਸ਼ਕਲ ਤੇ ਝਾਤ ਮਾਰੀ।
ਇਸ ਵੇਲੇ ਤੇਜ਼ੀ ਨਾਲ ਇੱਕ ਦਰਵਾਜ਼ਾ ਖੁੱਲ੍ਹਿਆ ਅਤੇ ਉਸ ਵਿੱਚ ਉਹ ਜਵਾਨ ਕੁੜੀ ਦਿਖਾਈ ਦਿੱਤੀ ਜਿਸ ਨੂੰ ਮੈਂ ਕੱਲ੍ਹ ਸ਼ਾਮ ਨੂੰ ਬਾਗ਼ ਵਿਚ ਦੇਖਿਆ ਸੀ। ਜਿਵੇਂ ਹੀ ਉਸ ਨੇ ਆਪਣਾ ਹੱਥ ਉਠਾਇਆ ਉਸਦੇ ਚਿਹਰੇ ਤੇ ਇੱਕ ਮੁਸਕਰਾਹਟ ਫੈਲ ਗਈ।
"ਇਹ ਮੇਰੀ ਧੀ ਹੈ," ਕੂਹਣੀ ਨਾਲ ਉਸ ਵੱਲ ਵੱਲ ਇਸ਼ਾਰਾ ਕਰਦੇ ਹੋਏ ਰਾਜਕੁਮਾਰੀ ਨੇ ਕਿਹਾ। "ਜ਼ੀਨੋਚਕਾ, ਇਹ ਸਾਡੇ ਗੁਆਂਢੀ ਮਿਸਟਰ ਵੀ. ਦਾ ਪੁੱਤਰ ਹੈ। ਤੁਹਾਡਾ ਨਾਂ ਕੀ ਹੈ ਭਲਾ?"
"ਵਲਾਦੀਮੀਰ," ਉਠਦੇ ਹੋਏ ਅਤੇ ਉਤੇਜਨਾ ਵੱਸ ਕੰਬਦੇ ਹੋਏ ਮੈਂ ਜਵਾਬ ਦਿੱਤਾ।
"ਅਤੇ ਤੁਹਾਡੇ ਪਿਤਾ ਦਾ?"
"ਪੇਤਰੋਵਿੱਚ।"
"ਹਾਂ। ਇੱਕੇਰਾਂ ਪੁਲਿਸ ਦਾ ਇੱਕ ਕਪਤਾਨ ਮੇਰਾ ਵਾਕਫ਼ ਸੀ, ਜਿਸ ਦਾ ਨਾਮ ਵਲਾਦੀਮੀਰ ਪੇਤਰੋਵਿੱਚ ਸੀ। ਵੋਨੀਫੈਟੀ, ਕੁੰਜੀਆਂ ਦੀ ਚਿੰਤਾ ਨਾ ਕਰ! ਇਹ ਮੇਰੀ ਜੇਬ ਵਿਚ ਹੈਨ।"
ਜੁਆਨ ਕੁੜੀ ਮੈਨੂੰ ਉਵੇਂ ਮੁਸਕਰਾਉਂਦੀ ਦੇਖਦੀ ਰਹੀ। ਉਸ ਦੀਆਂ ਅੱਖਾਂ ਅੱਧੀਆਂ ਕੁ ਮਿਚੀਆਂ ਸਨ ਅਤੇ ਉਸ ਦਾ ਸਿਰ ਥੋੜ੍ਹਾ ਜਿਹਾ ਇਕ ਪਾਸੇ ਨੂੰ ਉਲਰਿਆ ਹੋਇਆ ਸੀ।
"ਮੈਂ ਪਹਿਲਾਂ ਹੀ ਮੋਂਸਿਊਰ ਵੋਲਦੇਮਾਰ[1] ਉਹ
- ↑ "ਵਲਾਦੀਮੀਰ" ਦਾ ਫ਼ਰਾਂਸੀਸੀ ਰੂਪ