ਪੰਨਾ:First Love and Punin and Babúrin.djvu/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

81

ਅਤੇ ਮੈਂ ਹਾਂ, ਵੱਡਾ ਨਾਮ," ਉਸਨੇ ਕੋਝਾ ਜਿਹਾ ਹੱਸਦੇ ਹੋਏ ਕਿਹਾ; "ਪਰ ਤੁਹਾਡੇ ਕੋਲ ਖਾਣ ਲਈ ਦਾਣਾ ਵੀ ਨਹੀਂ ਹੈ, ਨਾਮ ਦਾ ਮੁੱਲ ਕੀ ਹੈ?"

ਪਿਤਾ ਨੇ ਉਸ ਨੂੰ ਰਸਮੀ ਅਲਵਿਦਾ ਕਹੀ, ਅਤੇ ਦਰਵਾਜ਼ੇ ਤੱਕ ਉਸ ਨੂੰ ਛੱਡਣ ਗਏ। ਮੈਂ, ਆਪਣੀ ਛੋਟੀ ਜਿਹੀ ਜੈਕਟ ਪਾਈ, ਜ਼ਮੀਨ ਵੱਲ ਦੇਖ ਰਿਹਾ ਸੀ, ਉਸ ਅਪਰਾਧੀ ਦੀ ਤਰ੍ਹਾਂ ਜਿਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੋਵੇ। ਮੈਂ ਜ਼ਿਨੈਦਾ ਦੇ ਵਿਵਹਾਰ ਤੋਂ ਮੈਂ ਬੁਰੀ ਤਰ੍ਹਾਂ ਦੁਖੀ ਸੀ। ਜਾਣ ਲੱਗੀ ਉਹ ਮੈਨੂੰ ਹੌਲੀ ਜਿਹੇ ਕਹਿ ਗਈ, "ਅੱਜ ਰਾਤ ਅੱਠ ਵਜੇ ਆ ਜਾਈਂ। ਸੁਣ ਲਿਆ ਤੂੰ, ਹਰ ਹਾਲ।" ਇਹ ਸੁਣਕੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ।

ਮੈਂ ਖੁਸ਼ੀ ਵਿੱਚ ਤਾੜੀ ਮਾਰਨ ਲੱਗਾ ਹੀ ਸੀ, ਪਰ ਉਹ ਪਹਿਲਾਂ ਹੀ ਦੂਰ ਚਲੀ ਗਈ ਸੀ। ਅਤੇ ਮੈਂ ਉਸ ਨੂੰ ਆਪਣੇ ਸਿਰ ਉੱਤੇ ਇਕ ਚਿੱਟਾ ਸ਼ਾਲ ਖਿੱਚਦੇ ਹੋਏ ਦੇਖਿਆ।


VII

ਸਹੀ ਅੱਠ ਵਜੇ ਮੈਂ ਆਪਣਾ ਲੰਮਾ ਕੋਟ ਪਹਿਨੇ ਅਤੇ ਬਰੂਟਸ ਸਟਾਈਲ ਵਿੱਚ ਆਪਣੇ ਵਾਲ ਵਾਹੇ ਰਾਜਕੁਮਾਰੀ ਦੇ ਹਾਲ ਵਿੱਚ ਦਾਖ਼ਲ ਹੋ ਗਿਆ। ਬੁੱਢੇ ਨੌਕਰ ਨੇ ਮੈਨੂੰ ਖਿਝ-ਭਰੀ ਨਜ਼ਰ ਨਾਲ ਦੇਖਿਆ ਅਤੇ ਉਹ ਬੇਦਿਲੀ ਨਾਲ ਆਪਣੀ ਸੀਟ ਤੋਂ ਉਠਿਆ।

ਡਰਾਇੰਗ-ਰੂਮ ਵਿੱਚੋਂ ਹਾਸੇ ਠੱਠੇ ਦੀਆਂ ਅਵਾਜ਼ਾਂ ਆ ਰਹੀਆਂ ਸਨ। ਦਰਵਾਜ਼ਾ ਖੋਲ੍ਹ ਕੇ ਮੈਂ ਅੰਦਰ ਝਾਕਿਆ ਤਾਂ ਹੈਰਾਨ ਰਹਿ ਗਿਆ। ਕਮਰੇ ਦੇ ਵਿਚਕਾਰ ਇਕ ਕੁਰਸੀ ਤੇ ਜ਼ਿਨੈਦਾ ਖੜ੍ਹੀ ਸੀ, ਆਪਣੇ ਸਾਹਮਣੇ ਇੱਕ ਹੱਥ ਵਿੱਚ ਉਸਨੇ ਮਰਦਾਨਾ ਟੋਪੀ ਫੜੀ ਹੋਈ ਸੀ। ਕੁਰਸੀ ਦੇ ਦੁਆਲੇ ਪੰਜ ਆਦਮੀਆਂ ਦੀ ਭੀੜ ਸੀ। ਉਹ ਆਪਣੇ ਹੱਥਾਂ ਨੂੰ ਟੋਪੀ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਸਨੇ ਇਸਨੂੰ ਉੱਪਰ ਕੀਤਾ ਹੋਇਆ ਸੀ ਅਤੇ ਇਸਨੂੰ ਜ਼ੋਰ ਜ਼ੋਰ ਨਾਲ ਹਿਲਾ ਰਹੀ ਸੀ।

ਜਦੋਂ ਉਸਨੇ ਮੈਨੂੰ ਦੇਖਿਆ ਤਾਂ ਉਹ ਬੋਲੀ, "ਰੁਕੋ, ਰੋਕੋ!