ਪੰਨਾ:First Love and Punin and Babúrin.djvu/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

82

ਪਹਿਲਾ ਪਿਆਰ

ਲਓ ਇੱਕ ਨਵਾਂ ਮਹਿਮਾਨ ਹੈ। ਤੁਹਾਨੂੰ ਉਸਨੂੰ ਟਿਕਟ ਦੇਣੀ ਪਵੇਗੀ।" ਉਹ ਕੁਰਸੀ ਤੋਂ ਹੌਲੀ ਜਿਹੀ ਛਾਲ ਮਾਰ ਕੇ ਉੱਤਰੀ ਅਤੇ ਮੈਨੂੰ ਬਾਹੋਂ ਫੜ ਲੈ ਗਈ।

"ਆਓ," ਉਸ ਨੇ ਕਿਹਾ, "ਤੁਸੀਂ ਖੜ੍ਹੇ ਕਿਉਂ ਹੋ? ਜਨਾਬ, ਮੈਂ ਤੁਹਾਨੂੰ ਸਾਡੇ ਗੁਆਂਢੀ ਦੇ ਪੁੱਤਰ ਮਾਸੀਓਰ ਵੋਲਦੇਮਰ ਨਾਲ ਮਿਲਾਵਾਂ।" ਉਸਨੇ ਮੇਰੇ ਵੱਲ ਮੁੜਦਿਆਂ ਹਰੇਕ ਆਦਮੀ ਵੱਲ ਇਸ਼ਾਰਾ ਕਰਦੇ ਹੋਏ ਦੱਸਿਆ," ਇਹ ਕਾਊਂਟ ਮਾਲੇਵਸ਼ਕੀ, ਡਾਕਟਰ ਲੂਸ਼ਿਨ, ਕਵੀ ਮੈਦਾਨੋਵ, ਸੇਵਾਮੁਕਤ ਕਪਤਾਨ ਨਿਰਮਾਤਸਕੀ, ਅਤੇ ਬੇਲੋਵਜ਼ੋਰੋਵ, ਉਹੀ ਹੁਸਾਰ, ਜਿਸ ਨੂੰ ਤੂੰ ਓਦਣ ਵੇਖਿਆ ਹੈ। ਇਕ ਦੂਜੇ ਨਾਲ ਚੰਗੇ ਦੋਸਤ ਬਣੋ।"

ਮੈਂ ਇੰਨਾ ਪਰੇਸ਼ਾਨ ਸੀ ਕਿ ਮੈਂ ਕਿਸੇ ਨੂੰ ਦੁਆ ਸਲਾਮ ਵੀ ਨਾ ਕੀਤੀ। ਡਾਕਟਰ ਲੂਸ਼ਿਨ ਨੂੰ ਮੈਂ ਪਛਾਣ ਲਿਆ। ਇਹ ਉਹੀ ਪੱਕੇ ਰੰਗ ਦਾ ਆਦਮੀ ਸੀ ਜਿਸਨੇ ਬੜੀ ਬੇਰਹਿਮੀ ਨਾਲ ਮੈਨੂੰ ਬਾਗ਼ ਵਿਚ ਉਲਝਾ ਦਿੱਤਾ ਸੀ। ਹੋਰ ਸਭ ਮੇਰੇ ਲਈ ਅਣਜਾਣ ਸਨ।

"ਕਾਊਂਟ!" ਜ਼ਿਨੈਦਾ ਨੇ ਗੱਲ ਜਾਰੀ ਰੱਖੀ, "ਮਾਸੀਓਰ ਵੋਲਦੇਮਰ ਲਈ ਇੱਕ ਟਿਕਟ ਲਿਖੋ!"

"ਇਹ ਠੀਕ ਨਹੀਂ ਹੈ," ਕਾਉਂਟ ਨੇ ਥੋੜਾ ਜਿਹੇ ਪੋਲਿਸ਼ ਲਹਿਜੇ ਵਿੱਚ ਜੁਆਬ ਦਿੱਤਾ। ਕਾਉਂਟ ਵਧੀਆ ਕੱਪੜੇ ਪਹਿਨੇ, ਬਹੁਤ ਸੁੰਦਰ ਆਦਮੀ ਸੀ, ਜਿਸਦੇ ਕਾਲੇ ਵਾਲ, ਗਹਿਰੀਆਂ ਲਾਲ ਅੱਖਾਂ, ਪਤਲਾ ਜਿਹਾ ਚਿੱਟਾ ਨੱਕ ਅਤੇ ਛੋਟੇ ਜਿਹੇ ਮੂੰਹ ਤੇ ਵਿਰਲੀਆਂ ਮੁੱਛਾਂ ਸਨ।"ਉਹ ਸਾਡੇ ਨਾਲ ਖੇਡ ਵਿੱਚ ਸ਼ਾਮਲ ਨਹੀਂ ਹੈ।"

"ਇਹ ਠੀਕ ਨਹੀਂ ਹੈ," ਬੇਲੋਵਜ਼ੋਰੋਵ ਨੇ ਅਤੇ ਚਾਲੀ ਸਾਲ ਦੀ ਉਮਰ ਦੇ, ਮਾਤਾ ਦੇ ਦਾਗਾਂ ਵਾਲੇ ਚਿਹਰੇ, ਇਕ ਬੱਦੂ ਵਰਗੇ ਘੁੰਗਰਲੇ ਵਾਲਾਂ ਵਾਲੇ ਰਿਟਾਇਰਡ ਕਪਤਾਨ ਨੇ ਕਿਹਾ। ਕਪਤਾਨ ਦੇ ਮੋਢੇ ਗੋਲ ਸਨ, ਲੱਤਾਂ ਵਿੰਗੀਆਂ ਅਤੇ ਫੀਤੀਆਂ ਦੇ ਬਿਨਾਂ ਇਕ ਖੁੱਲ੍ਹਾ ਫੌਜੀ ਟਿਊਨਿਕ ਪਹਿਨਿਆ ਹੋਇਆ ਸੀ।

"ਟਿਕਟ ਲਿਖੋ, ਮੈਂ ਤੁਹਾਨੂੰ ਕਹਿੰਦੀ ਹਾਂ," ਜ਼ਿਨੈਦਾ ਨੇ ਦੁਹਰਾਇਆ। "ਇਸ ਬਗ਼ਾਵਤ ਦਾ ਕੀ ਅਰਥ ਹੈ? ਮੇਸਿਓਰ ਵੋਲਦੇਮਰ