ਪੰਨਾ:Folk-tales of Bengal.djvu/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

I

ਜ਼ਿੰਦਗੀ ਦਾ ਭੇਤ

ਇੱਕ ਰਾਜਾ ਸੀ ਜਿਸਦੀਆਂ ਦੋ ਰਾਣੀਆ ਸੀ, ਦੂਓ ਤੇ ਸੂਓ। ਦੋਵੇਂ ਬੇਔਲਾਦ ਸਨ। ਇੱਕ ਦਿਨ ਇੱਕ ਫ਼ਕੀਰ ਭਿਖਿਆ ਲੈਣ ਆਇਆ। ਸੂਓ ਮੁਠੀ ਚੌਲਾਂ ਦੀ ਲੈ ਕੇ ਦਰਵਾਜ਼ੇ ਤੇ ਗਈ। ਫ਼ਕੀਰ ਨੇ ਉਸਨੂੰ ਪੁੱਛਿਆ ਕਿ ਉਸਦੇ ਬੱਚੇ ਹਨ। ਨਾਂਹ ਵਿੱਚ ਜਵਾਬ ਸੁਣ ਕੇ ਫ਼ਕੀਰ ਨੇ ਭਿਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਕਿਓਂਕਿ ਬੇਔਲਾਦ ਔਰਤ ਦੇ ਹੱਥ ਅਪਵਿੱਤਰ ਮੰਨੇ ਜਾਂਦੇ ਹਨ। ਉਸਨੇ ਉਸਦੇ ਬਾਂਝਪਨ ਨੂੰ ਦੂਰ ਕਰਨ ਲਈ ਇੱਕ ਔਸ਼ਧੀ ਦੇਣ ਦੀ ਗੱਲ ਕਹੀ। ਸੂਓ ਦੇ ਹਾਂ ਕਰਨ ਤੇ ਫ਼ਕੀਰ ਨੇ ਉਸ ਨੂੰ ਔਸ਼ਧੀ ਅਨਾਰ ਦੇ ਫੁੱਲ ਦੇ ਰਸ ਨਾਲ ਲੈਣ ਨੂੰ ਕਿਹਾ ਅਤੇ ਦੱਸਿਆ ਕਿ ਅਜਿਹਾ ਕਰਨ ਨਾਲ ਉਸ ਦੇ ਸਮਾਂ ਆਉਣ ਤੇ ਮੁੰਡਾ ਹੋ ਜਾਵੇਗਾ। ਉਸਦਾ ਮੁੰਡਾ ਬਹੁਤ ਹੀ ਸੋਹਣਾ ਹੋਵੇਗਾ ਅਤੇ ਉਸ ਦਾ ਰੰਗ ਅਨਾਰ ਦੇ ਫੁੱਲ ਵਰਗਾ ਹੋਵੇਗਾ; ਤੁਸੀਂ ਓਸਨੂ ਦਲੀਮ ਕੁਮਾਰ ਕਹਿ ਕੇ ਬੁਲਾਇਓ।