ਪੰਨਾ:Folk-tales of Bengal.djvu/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਸ਼ਮਨ ਤੇਰੇ ਪੁੱਤਰ ਦੀ ਜਾਨ ਲੈਣ ਦੀ ਕੋਸ਼ਿਸ਼ ਕਰਨਗੇ ਇਸ ਲਈ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਮੁੰਡੇ ਦਾ ਜੀਵਨ ਇੱਕ ਵੱਡੀ ਬੋਲ ਮੱਛੀ ਦੇ ਜੀਵਨ ਵਿਚ ਬੰਨ੍ਹਿਆ ਜਾਵੇਗਾ ਜੋ ਕਿ ਮਹਿਲ ਦੇ ਸਾਮ੍ਹਣੇ ਤੁਹਾਡੇ ਤਲਾਬ ਵਿਚ ਹੈ। ਮੱਛੀ ਦੇ ਦਿਲ ਵਿਚ ਲੱਕੜ ਦਾ ਇਕ ਛੋਟਾ ਜਿਹਾ ਬਕਸਾ ਹੈ, ਬਕਸੇ ਵਿਚ ਸੋਨੇ ਦਾ ਇਕ ਹਾਰ ਹੈ, ਉਹ ਹਾਰ ਤੁਹਾਡੇ ਬੇਟੇ ਦੀ ਜਾਨ ਹੈ। ਅਲਵਿਦਾ।"

ਇੱਕ ਮਹੀਨੇ ਦੇ ਵਿੱਚ, ਮਹਿਲ ਵਿੱਚ ਇਹ ਖ਼ਬਰ ਫੈਲ ਗਈ ਕਿ ਸੁਓ ਰਾਣੀ ਨੂੰ ਇੱਕ ਵਾਰਸ ਦੀ ਉਮੀਦ ਹੈ। ਰਾਜਾ ਬਹੁਤ ਖੁਸ਼ ਸੀ। ਰਾਜਗੱਦੀ ਦੇ ਵਾਰਸ ਅਤੇ ਤਾਕਤਵਰ ਬਾਦਸ਼ਾਹਾਂ ਤੇ ਕਦੇ ਨਾ ਖ਼ਤਮ ਹੋਣ ਵਾਲੀ ਜਿੱਤ ਜੋ ਆਉਣ ਵਾਲਿਆਂ ਪੀੜ੍ਹੀਆਂ ਤਕ ਕਾਇਮ ਰਹੇਗੀ ਦੇ ਉਸ ਦੇ ਮਨ ਵਿੱਚ ਆਉਣ ਵਾਲੇ ਦ੍ਰਿਸ਼ਾਂ ਨੇ ਉਸ ਨੂੰ ਇਹਨਾਂ ਖੁਸ਼ ਕਰ ਦਿੱਤਾ ਸੀ ਜਿੰਨਾ ਉਹ ਪਿਹਲਾਂ ਕਦੇ ਵੀ ਨਹੀਂ ਸੀ ਹੋਇਆ। ਅਜਿਹੇ ਮੌਕਿਆਂ ਤੇ ਕੀਤੇ ਗਏ ਆਮ ਸਮਾਰੋਹਾਂ ਨੂੰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਸੀ; ਅਤੇ ਇੱਕ ਰਾਜਕੁਮਾਰ ਦੇ ਜਨਮ ਦੀ ਖੁਸ਼ੀ ਦੇ ਮੋਕੇ ਤੇ ਲੋਕ ਆਪਣੀ ਖੁਸ਼ੀ ਦਾ ਜ਼ੋਰਦਾਰ ਪ੍ਰਦਰਸ਼ਨ ਕਰਦੇ ਸਨ। ਸਮੇਂ ਦੀ ਪੂਰਤੀ ਹੋਣ ਤੇ ਸੂਓ ਰਾਣੀ ਨੇ ਅਸਧਾਰਨ ਸੁੰਦਰਤਾ ਦੇ ਇੱਕ ਪੁੱਤਰ ਨੂੰ ਜਨਮ ਦਿੱਤਾ। ਜਦੋਂ ਰਾਜੇ ਨੇ ਪਹਿਲੀ ਵਾਰ ਰਾਜਕੁਮਾਰ ਦਾ ਚਿਹਰਾ ਦੇਖਿਆ, ਤਾਂ ਉਸਦਾ ਦਿਲ ਖ਼ੁਸ਼ੀ ਨਾਲ ਭਰ ਗਿਆ। ਬੱਚੇ ਦੇ ਪਹਿਲੇ ਚੌਲਾਂ ਦੀ ਰਸਮ ਅਸਾਧਾਰਣ ਧੂਮਧਾਮ ਨਾਲ ਮਨਾਈ ਗਈ। ਅਤੇ ਸਾਰਾ ਰਾਜ ਖੁਸ਼ੀਆਂ ਨਾਲ ਭਰਿਆ ਹੋਇਆ ਸੀ।

ਸਮੇਂ ਦੇ ਨਾਲ ਦਲੀਮ ਕੁਮਾਰ ਇੱਕ ਵਧੀਆ ਮੁੰਡਾ ਨਿਕਲਿਆ। ਸਾਰੀਆਂ ਖੇਡਾਂ ਵਿਚੋਂ ਉਹ ਕਬੂਤਰਾਂ ਨਾਲ ਖੇਡਣ ਦਾ ਸਭ ਤੋਂ ਵੱਧ ਆਦੀ ਸੀ। ਇਸ ਸ਼ੋਂਕ ਨੇ, ਉਸਨੂੰ ਬਾਰ ਬਾਰ ਦੂਓ ਰਾਣੀ ਦੇ ਸੰਪਰਕ ਵਿੱਚ ਲਿਆਂਦਾ, ਜਿਸ ਦੇ ਅਪਾਰਟਮੈਂਟ ਵਿੱਚ ਦਲੀਮ ਦੇ ਕਬੂਤਰ ਹਮੇਸ਼ਾਂ ਉੱਡਦੇ ਸੀ। ਜਦੋਂ ਕਬੂਤਰ ਪਹਿਲੀ ਵਾਰ ਉਸ ਦੇ ਕਮਰੇ ਵਿੱਚ ਗਏ, ਉਸ ਨੇ ਤੁਰੰਤ ਉਨ੍ਹਾਂ ਨੂੰ ਓਹਨਾਂ ਦੇ ਮਾਲਕ ਨੂੰ ਸੌੰਪ ਦਿੱਤਾ; ਪਰ ਦੂਜੀ ਵਾਰ ਉਸ ਨੇ ਉਨ੍ਹਾਂ ਨੂੰ ਕੁਛ ਬੇਦਿਲੀ ਨਾਲ ਦਿੱਤਾ।