ਪੰਨਾ:Folk-tales of Bengal.djvu/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਸਲ ਵਿੱਚ ਦੂਓ ਰਾਣੀ, ਇਹ ਦੇਖਦੇ ਹੋਏ ਕਿ ਦਲੀਮ ਦੇ ਕਬੂਤਰ ਉਸ ਦੇ ਅਪਾਰਟਮੈਂਟਾਂ ਵਿੱਚ ਉੱਡਦੇ ਖੁਸ਼ੀ ਮਾਣਦੇ ਹਨ, ਨੇ ਆਪਣੇ ਸੁਆਰਥੀ ਵਿਚਾਰਾਂ ਨੂੰ ਸਾਕਾਰ ਕਰਨ ਲਈ ਇਸਦਾ ਫਾਇਦਾ ਉਠਾਉਣਾ ਚਹਿਆ। ਉਹ ਕੁਦਰਤੀ ਤੌਰ ਤੇ ਬੱਚੇ ਨੂੰ ਨਫ਼ਰਤ ਕਰਦੀ ਸੀ, ਕਿਉਂ ਕਿ ਰਾਜੇ ਨੇ, ਬੱਚੇ ਦੇ ਜਨਮ ਤੋਂ ਬਾਦ, ਉਸ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨਜ਼ਰਅੰਦਾਜ਼ ਕੀਤਾ ਸੀ ਅਤੇ ਦਲੀਮ ਦੀ ਖੁਸ਼ਕਿਸਮਤ ਮਾਂ ਨੂੰ ਪੂਜਿਆ ਸੀ। ਉਸ ਨੇ ਸੁਣਿਆ ਸੀ, ਪਤਾ ਨਹੀ ਕਿਵੇਂ, ਜਿਸ ਫ਼ਕੀਰ ਨੇ ਰਾਣੀ ਸੂਓ ਨੂ ਓਹ ਮਸ਼ਹੂਰ ਔਸ਼ਦੀ ਦਿੱਤੀ ਸੀ ਉਸ ਨੇ ਰਾਣੀ ਨੂੰ ਬੱਚੇ ਦੀ ਜ਼ਿੰਦਗੀ ਨਾਲ ਜੁੜਿਆ ਇੱਕ ਰਾਜ਼ ਵੀ ਦੱਸਿਆ ਸੀ। ਉਸ ਨੇ ਸੁਣਿਆ ਸੀ ਕਿ ਬੱਚੇ ਦੀ ਜਿੰਦਗੀ ਕਿਸੇ ਚੀਜ਼ ਨਾਲ ਬੰਨ੍ਹੀ ਹੋਈ ਹੈ- ਉਸ ਨੂੰ ਪਤਾ ਨਹੀਂ ਸੀ ਕਿਸ ਨਾਲ। ਉਸ ਨੇ ਮੁੰਡੇ ਤੋਂ ਇਹ ਰਾਜ਼ ਕਢਾਉਣਾ ਚਾਹਿਆ। ਇਸ ਅਨੁਸਾਰ, ਅਗਲੀ ਵਾਰ ਜਦ ਕਬੂਤਰ ਉਸ ਦੇ ਕਮਰੇ ਵਿਚ ਗਏ, ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ, ਇਸ ਤਰ੍ਹਾਂ ਬੱਚੇ ਨੂੰ ਸੰਬੋਧਨ ਕਰਦੇ ਹੋਏ: "ਮੈਂ ਕਬੂਤਰ ਨਹੀਂ ਦੇਵਾਂਗੀ ਜਦ ਤੱਕ ਤੂੰ ਮੈਨੂੰ ਇੱਕ ਗੱਲ ਨਹੀਂ ਦੱਸਦਾ।"

ਦਲੀਮ. ਕਿਹੜੀ ਗੱਲ, ਮਾਂ?

ਦੂਓ. ਕੁਝ ਖਾਸ ਨਹੀਂ, ਮੇਰੇ ਪਿਆਰੇ; ਮੈਂ ਸਿਰਫ ਇਹ ਜਾਣਨਾ ਚਾਹੁੰਦੀ ਹਾਂ ਕਿ ਤੇਰਾ ਜੀਵਨ ਕੀ ਹੈ।

ਦਲੀਮ. ਇਹ ਕੀ ਹੈ, ਮਾਂ? ਮੇਰਾ ਜੀਵਨ ਮੈਨੂੰ ਛੱਡ ਕੇ ਹੋਰ ਕਿੱਥੇ ਹੋਏਗਾ?

ਦੂਓ.ਨਹੀਂ, ਬੱਚਾ;ਮੇਰਾ ਮਤਲਬ ਇਹ ਨਹੀਂ ਹੈ। ਇੱਕ ਪਵਿੱਤਰ ਫ਼ਕੀਰ ਨੇ ਤੁਹਾਡੀ ਮਾਂ ਨੂੰ ਦੱਸਿਆ ਕਿ ਤੁਹਾਡੀ ਜਿੰਦਗੀ ਕਿਸੇ ਚੀਜ਼ ਨਾਲ ਬੰਨੀ ਹੋਈ ਹੈ। ਮੈਂ ਜਾਣਨਾ ਚਾਹੁੰਦਾ ਹਾਂਉਹ ਚੀਜ ਕੀ ਹੈ?

ਦਲੀਮ. ਮੈਂ ਕਿਸੇ ਵੀ ਅਜਿਹੀ ਚੀਜ ਬਾਰੇ ਕਦੇ ਨਹੀਂ ਸੁਣਿਆ,ਮਾਂ।

ਦੂਓ. ਜੇ ਤੁਸੀਂ ਆਪਣੀ ਮਾਂ ਤੋਂ ਇਹ ਪੁੱਛਣ ਦਾ ਵਾਅਦਾ ਕਰਦੇ ਹੋ ਕਿ ਤੁਹਾਡੀ ਜ਼ਿੰਦਗੀ ਕਿਸ ਨਾਲ ਬੰਨੀ ਹੋਈ ਹੈ, ਅਤੇ ਜੋ ਤੁਹਾਡੀ ਮਾਂ ਦੱਸੇਗੀ ਓਹ ਮੈਨੂੰ ਦੱਸੋ, ਤਾਂ ਮੈਂ ਤੁਹਾਡੇ ਕਬੂਤਰ ਦੇ ਦੇਵਾਂਗੀ, ਨਹੀਂ ਤਾਂ ਨਹੀਂ।