ਪੰਨਾ:Folk-tales of Bengal.djvu/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੂਓ ਰਾਣੀ ਨੇ ਆਪਣੇ ਮੁੰਡੇ ਤੇ ਜ਼ਿੱਦ ਤੋਂ ਮਜਬੂਰ ਹੋਕੇ ਉਸ ਦੁਸ਼ਟ ਘੜੀ ਵਿੱਚ ਬੱਚੇ ਨੂੰ ਉਸਦੀ ਜ਼ਿੰਦਗੀ ਦਾ ਰਹੱਸ ਦੱਸ ਦਿੱਤਾ। ਅਗਲੇ ਦਿਨ ਕਬੂਤਰ ਫਿਰ, ਕਿਸਮਤ ਨਾਲ,ਦੂਓ ਰਾਣੀ ਦੇ ਕਮਰੇ ਵਿੱਚ ਉੱਡ ਆਏ। ਡਾਲੀਮ ਓਹਨਾਂ ਲਈ ਗਿਆ; ਮਤਰੇਈ ਮਾਂ ਨੇ ਮਿੱਠੇ ਬੋਲਾਂ ਨਾਲ ਮੁੰਡੇ ਨੂੰ ਰੂਝਾ ਕੇ, ਰਹੱਸ ਦਾ ਗਿਆਨ ਲੈ ਲਿਆ। ਡੂਆ ਰਾਣੀ ਨੇ , ਦਲੀਮ ਕੁਮਾਰ ਦੀ ਜ਼ਿੰਦਗੀ ਦੇ ਰਹੱਸ ਨੂ ਜਾਣਨ ਤੋਂ ਬਾਦ ਬਿਨਾ ਸਮੇਂ ਗੁਵਾਏ ਉਸ ਨੂੰ ਆਪਣੇ ਖਤਰਨਾਕ ਡਿਜ਼ਾਈਨ ਦੀ ਪੈਰਵੀ ਲਈ ਵਰਤਿਆ। ਉਸਨੇ ਉਸ ਦੇ ਨੌਕਰਾਂ-ਨੌਕਰਾਣੀਆ ਨੂੰ ਭੰਗ ਦਿਆਂ ਕੁਝ ਸੁੱਕੇ ਡੰਡੇ ਲਿਆਉਣ ਲਈ ਕਿਹਾ, ਜੋ ਬਹੁਤ ਭੁਰਭੁਰੇ ਹੋਣ ਅਤੇ ਜੋ ਦਬਾਉਣ ਤੇ, ਇਕ ਅਜੀਬ ਆਵਾਜ਼ ਕਰਦੇ ਹੋਣ ਜਿੰਵੇ ਮਨੁੱਖੀ ਸ਼ਰੀਰ ਵਿੱਚ ਜੋੜਾਂ ਦਿਆਂ ਹੱਡੀਆਂ ਟੁੱਟਣ ਤੇ ਆਉਂਦੀ ਹੈ। ਇਹ ਭੰਗ ਦੇ ਡੰਡੇ ਉਸ ਨੇ ਆਪਣੇ ਬਿਸਤਰੇ ਥੱਲੇ ਰੱਖੇ ਅਤੇ ਉਹਨਾਂ ਉੱਤੇ ਲੇਟ ਕੇ ਇੰਝ ਜਤਾਇਆ ਜਿਂਵੇ ਉਹ ਉਹ ਖ਼ਤਰਨਾਕ ਰੂਪ ਵਿੱਚ ਬੀਮਾਰ ਹੋਵੇ। ਮਹਾਰਾਜਾ,ਹਾਲਾਂਕਿ ਉਹ ਉਸਨੂੰ ਇਹਨਾ ਪਿਆਰ ਨਹੀਂ ਸੀ ਕਰਦਾ ਜਿੰਨਾ ਕੇ ਉਹ ਆਪਣੀ ਦੂਜੀ ਰਾਣੀ ਨੂੰ ਕਰਦਾ ਸੀ, ਕਰਤੱਵ ਦਾ ਬੰਨਿਆ ਉਸਦੀ ਬਿਮਾਰੀ ਵਿੱਚ ਉਸਨੂੰ ਮਿਲਣ ਜਾਂਦਾਂ ਸੀ। ਰਾਣੀ ਨੇ ਇਹ ਦਿਖਾਵਾ ਕੀਤਾ ਕਿ ਉਸ ਦੀਆਂ ਹੱਡੀਆਂ ਟੁੱਟ ਰਹੀਆਂ ਸਨ; ਜਦੋਂ ਉਹ ਪਾਸਾ ਲੈਂਦੀ ਤਾਂ ਭੰਗ ਦੇ ਡੰਡੇ ਲੋੜੀਂਦੀ ਆਵਾਜ਼ ਕਰਦੇ। ਰਾਜੇ ਨੇ ਇਹ ਮੰਨਦੇ ਹੋਏ ਕੇ ਦੂਓ ਰਾਣੀ ਗੰਭੀਰ ਤੌਰ ਤੇ ਬਿਮਾਰ ਸੀ, ਆਪਣੇ ਸਭ ਤੋਂ ਵਧੀਆ ਡਾਕਟਰ ਨੂੰ ਉਸਦੀ ਦੇਖਭਾਲ ਕਰਨ ਦਾ ਆਦੇਸ਼ ਦਿੱਤਾ। ਡਾਕਟਰ ਤੇ ਰਾਣੀ ਮਿਲੇ ਹੋਏ ਸਨ। ਡਾਕਟਰ ਨੇ ਰਾਜੇ ਨੂੰ ਕਿਹਾ ਕਿ ਰਾਣੀ ਦੀ ਸ਼ਿਕਾਇਤ ਦਾ ਇੱਕੋ ਉਪਾਅ ਸੀ, ਓਹ ਇਹ ਕਿ ਜੋ ਚੀਜ਼ ਮਹਿਲ ਦੇ ਸਾਹਮਣੇ ਵਾਲੇ ਤਲਾਬ ਡੀ ਵੱਡੀ ਬੋਅਲ ਮੱਛੀ ਦੇ ਅੰਦਰ ਹੈ ਉਸਨੂੰ ਰਾਣੀ ਦੇ ਸ਼ਰੀਰ ਤੇ ਲਗਾਇਆ ਜਾਵੇ। ਇਸ ਅਨੁਸਾਰ ਰਾਜੇ ਦਾ ਮਛੇਰਿਆਂ ਨੂੰ ਬੁਲਾਇਆ ਗਿਆ ਅਤੇ ਉਸ ਬੋਅਲ ਨੂੰ ਫੜਨ ਲਈ ਹੁਕਮ ਦਿੱਤਾ। ਪਿਹਲੀ ਵਾਰੀ ਜ਼ਾਲ ਸੁੱਟਣ ਤੇ ਹੀ ਮੱਛੀ ਫੱਸ ਗਈ।