ਪੰਨਾ:Folk-tales of Bengal.djvu/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਉਂ-ਜਿਉਂ ਬੱਚੀ ਵੱਡੀ ਹੁੰਦੀ ਗਈ, ਉਹ ਬੇਹੱਦ ਖੂਬਸੂਰਤ ਬਣ ਗਈ, ਪਰ ਮਾਂ ਆਪਣੇ ਪਿਆਰੇ ਭਰਾ ਵੱਲੋਂ ਉਸ ਨੂੰ ਦਿੱਤੇ ਗਏ ਦੁੱਖ ਕਰ ਕੇ ਉਸ਼ ਨੂੰ ਖੁਸ਼ੀ ਨਾਲ ਨਹੀਂ ਦੇਖ ਸਕਦੀ ਸੀ। ਜਦੋਂ ਲੜਕੀ ਵਿਆਉਣ ਯੋਗ ਹੋ ਗਈ, ਤਾਂ ਮਾਂ ਨੇ ਦੇਸ਼ ਤੋਂ ਭੱਜਣ ਦਾ ਫ਼ੈਸਲਾ ਕੀਤਾ ਤਾਂ ਕਿ ਇਸ ਤਰ੍ਹਾਂ ਉਹ ਆਪਣੀ ਭਿਆਨਕ ਕਿਸਮਤ ਨੂੰ ਟਾਲ ਸਕੇ। ਪਰ ਕਿਸਮਤ ਤੇ ਕਿਸੇ ਦਾ ਹਕੂਮਤ ਨਹੀਂ ਚੱਲਦੀ।ਦੋਨੇ ਮਾਂ ਤੇ ਧੀ ਭਟਕਦੇ ਹੋਏ ਉਸ ਬਾਗ਼ ਦੇ ਦਰਵਾਜ਼ੇ ਤੇ ਪਹੁੰਚੇ, ਜਿੱਥੇ ਦਲੀਮ ਕੁਮਾਰ ਰਹਿੰਦਾ ਸੀ। ਉਹ ਸ਼ਾਮ ਦਾ ਵੇਲਾ ਸੀ। ਕੁੜੀ ਨੇ ਕਿਹਾ ਕਿ ਉਹ ਪਿਆਸੀ ਹੈ ਅਤੇ ਪਾਣੀ ਪੀਣਾ ਚਾਹੁੰਦੀ ਹੈ। ਮਾਂ ਨੇ ਆਪਣੀ ਧੀ ਨੂੰ ਕਿਹਾ ਕਿ ਜਦ ਤੱਕ ਉਹ ਕੁਝ ਨਾਲ ਵਾਲੇ ਘਰਾਂ ਵਿੱਚੋਂ ਪੀਣ ਲਈ ਪਾਣੀ ਦੀ ਭਾਲ ਲਈ ਜਾਏਗੀ ਉਹਨਾਂ ਚਿਰ ਉਹ ਦਰਵਾਜ਼ੇ ਤੇ ਬੈਠੇ। ਇਸ ਸਮੇਂ ਦੌਰਾਨ ਕੁੜੀ ਨੇ ਉਤਸੁਕਤਾ ਵਿੱਚ ਬਾਗ਼-ਘਰ ਦੇ ਦਰਵਾਜ਼ੇ ਨੂੰ ਧਕੇਲਿਆ, ਜੋ ਆਪਣੇ ਆਪ ਖੁੱਲ੍ਹ ਗਿਆ। ਉਹ ਫਿਰ ਅੰਦਰ ਚਲੀ ਗਈ ਅਤੇ ਸੁੰਦਰ ਮਹਿਲ ਨੂੰ ਵੇਖਿਆ, ਅਤੇ ਜਦ ਉਸਨੇ ਬਾਹਰ ਆਉਣਾ ਚਾਹਿਆ ਤਾਂ ਦਰਵਾਜਾ ਆਪਣੇ ਆਪ ਬੰਦ ਹੋ ਗਿਆ, ਤਾਂ ਕਿ ਉਹ ਬਾਹਰ ਨਾ ਆ ਸਕੇ। ਜਿਵੇਂ ਰਾਤ ਨੂੰ ਰਾਜਕੁਮਾਰ ਪੁਨਰ-ਜੀਵਤ ਹੋਇਆ, ਉਸ ਨੇ ਗੇਟ ਦੇ ਨੇੜੇ ਇੱਕ ਮਨੁੱਖੀ ਚਿੱਤਰ ਦੇਖਿਆ। ਉਹ ਉਸ ਕੋਲ ਗਿਆ, ਅਤੇ ਇੱਕ ਕੁੜੀ ਨੂੰ ਦੇਖਿਆ ਜੋ ਬਹੁਤ ਹੀ ਸੁੰਦਰ ਸੀ। ਇਹ ਪੁੱਛਿਆ ਤੇ ਕਿ ਉਹ ਕੌਣ ਹੈ, ਉਸਨੇ ਡਾਲੀਮ ਕੁਮਾਰ ਨੂੰ ਆਪਣੇ ਛੋਟੇ ਜਿਹੇ ਇਤਿਹਾਸ ਦਾ ਸਾਰਾ ਵੇਰਵਾ ਦਿੱਤਾ- ਕਿਵੇਂ ਉਸ ਦਾ ਮਾਮਾ, ਵਿਧਾਤਾ-ਪੁਰਸ਼ ਨੇ ਉਸਦੇ ਜਨਮ ਸਮੇਂ ਉਸਦੇ ਮੱਥੇ ਤੇ ਲਿਖਿਆ ਸੀ ਕਿ ਉਸਦਾ ਵਿਆਹ ਇੱਕ ਮੁਰਦਾ ਲਾੜੇ ਨਾਲ ਹੋਏਗਾ, ਕਿਵੇਂ ਉਸਦੀ ਮਾਂ ਇੰਨੇ ਭਿਆਨਕ ਭਵਿੱਖ ਦੀ ਸੰਭਾਵਨਾ ਤੇ ਉਸ ਦੀ ਜ਼ਿੰਦਗੀ ਵਿੱਚ ਖੁਸ਼ੀ ਨਹੀਂ ਸੀ, ਅਤੇ