ਪੰਨਾ:Folk-tales of Bengal.djvu/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਲਈ, ਕਿੰਵੇ ਉਸਦੇ ਜਵਾਨ ਹੋਣ ਤੇ, ਇਹਨੇ ਭਿਆਨਕ ਤੁਫਾਨ ਨੂ ਟਾਲਣ ਡੀ ਕੋਸ਼ਿਸ਼ ਵਿੱਚ, ਉਹਨਾਂ ਨੇ ਆਪਣਾ ਘਰ ਛੱਡ ਦਿੱਤਾ ਅਤੇ ਵੱਖ-ਵੱਖ ਥਾਵਾਂ ਤੇ ਭਟਕਦੇ ਹੋਏ, ਕਿੰਵੇਂ ਉਹ ਬਾਗ਼-ਘਰ ਦੇ ਦਰਵਾਜ਼ੇ ਤੱਕ ਪਹੁੰਚੇ, ਅਤੇ ਕਿਵੇਂ ਉਸ ਦੀ ਮਾਂ ਹੁਣ ਉਸ ਲਈ ਪਾਣੀ ਦੀ ਤਲਾਸ਼ ਵਿੱਚ ਗਈ ਹੈ। ਦਾਲੀਮ ਕੁਮਾਰ ਨੇ, ਉਸ ਦੀ ਸਧਾਰਨ ਅਤੇ ਦੁਖਦਾਈ ਕਹਾਣੀ ਸੁਣਕੇ ਕਿਹਾ, "ਮੈਂ ਮੁਰਦਾ ਲਾੜਾ ਹਾਂ, ਅਤੇ ਤੈਨੂੰ ਮੇਰੇ ਨਾਲ ਵਿਆਹ ਕਰਵਾਉਣਾ ਚਾਹੀਦਾ ਹੈ, ਮੇਰੇ ਨਾਲ ਘਰ ਅੰਦਰ ਆ। " "ਤੂੰ ਕਿਵੇਂ ਮੁਰਦਾ ਲਾੜਾ ਹੋ ਸਕਦਾ ਜਦ ਕਿ ਤੂੰ ਮੇਰੇ ਨਾਲ ਖੜਾ ਹੋ ਕੇ ਮੇਰੇ ਨਾਲ ਗੱਲ ਕਰ ਰਿਹਾ ਹੈਂ?" ਲੜਕੀ ਨੇ ਕਿਹਾ। "ਤੈਨੂੰ ਇਹ ਬਾਦ ਵਿੱਚ ਸਮਝ ਆ ਜਾਵੇਗਾ" ਰਾਜਕੁਮਾਰ ਨੇ ਕਿਹਾ, " ਹੁਣ ਮੇਰੇ ਪਿੱਛੇ ਆਓ." ਕੁੜੀ ਘਰ ਵਿੱਚ ਰਾਜਕੁਮਾਰ ਦੇ ਮਗਰ ਜਾਂਦੀ ਹੈ। ਜਿਂਵੇ ਕਿ ਉਹ ਸਵੇਰ ਡੀ ਭੁੱਖੀ ਸੀ, ਰਾਜਕੁਮਾਰ ਨੇ ਉਸਦੀ ਖਾਤਰਦਾਰੀ ਕੀਤੀ। ਜਦੋਂ ਕੁੜੀ ਦੀ ਮਾਂ, ਬ੍ਰਹਮ ਵਿਧਾਤਾ-ਪੁਰਸ਼ ਦੀ ਭੈਣ,ਨੇਰਾ ਹੋਣ ਤੋਂ ਬਾਦ ਬਾਗ ਘਰ ਦੇ ਗੇਟ ਤੇ ਵਾਪਸ ਆਈ, ਆਪਣੀ ਧੀ ਨੂੰ ਵਾਜਾਂ ਮਾਰਨ ਲੱਗੀ, ਅਤੇ ਕੋਈ ਵੀ ਜਵਾਬ ਨਾ ਮਿਲਣ ਤੇ, ਉਹ ਆਸਪਾਸ ਦੇ ਝੌਂਪੜੀਆਂ ਵਿੱਚ ਉਸਨੂੰ ਲੱਭਣ ਗਈ। ਇਹ ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ ਉਸਨੂੰ ਕੀਤੇ ਵੀ ਨਹੀਂ ਦੇਖਿਆ ਗਿਆ।

ਜਦੋਂ ਵਿਧਾਤਾ-ਪੁਰਸ਼ ਦੀ ਭਾਣਜੀ ਦਲੀਮ ਕੁਮਾਰ ਦੀ ਪ੍ਰਾਹੁਣਾਚਾਰੀ ਦਾ ਅਨੰਦ ਮਾਣ ਰਹੀ ਸੀ, ਰੋਜ਼ ਡੀ ਤਰਾਂ ਉਸਦਾ ਦੋਸਤ ਆ ਗਿਆ। ਉਹ ਇੱਕ ਅਜਨਬੀ ਨੂੰ ਉੱਥੇ ਦੇਖ ਕ ਕਾਫ਼ੀ ਹੈਰਾਨ ਸੀ ਅਤੇ ਉਸਦੀ ਹੈਰਾਨੀ ਹੋਰ ਵੀ ਵੱਧ ਗਈ ਜਦੋਂ ਉਸ ਨੇ ਕੁੜੀ ਦੇ ਮੂਹੋਂ ਉਸਦੀ ਸਾਰੀ ਕਹਾਣੀ ਸੁਣੀ। ਤੁਰੰਤ ਹੀ ਇਹ ਫੈਸਲਾ ਕਰ ਲਿਆ ਗਿਆ ਕੇ ਦੋਨਾਂ ਨੂੰ ਵਿਆਹ ਦੇ ਬੰਨਣ ਵਿੱਚ ਬੰਨ ਦੇਣਾ ਚਾਹਿਦਾ ਹੈ। ਪੁਜਾਰੀਆਂ ਦੇ ਮਿਲਣ ਦਾ ਸਵਾਲ ਹੀ ਨਹੀਂ ਸੀ, ਇਸ ਲਈ ਉਹਨਾਂ ਦੇ ਵਿਆਹ ਦਿਆਂ ਰਸਮਾਂ ਗੰਧਰਵ ਵਿਆਹ ਅਨੁਸਾਰ ਕੀਤੀਆਂ ਗਈਆਂ।