ਪੰਨਾ:Ghadar Di Goonj.pdf/11

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹੀ ਸਮਝਦੀ ਮੈਂ ਸ਼ੈਦ ਖੇਡਦਾ ਹੈ

ਪਾਪੀ ਲੁਟ ਕੇ ਨਹੀਂ ਕਨੈਤ ਕੀਤੀ

ਮਾਤਾ ਕਹੇ ਉਡ ਜਾਵਸੀ ਨਾਮ ਜਲਦੀ

ਮ.ਮੁਦਤਾਂ ਗੁਜਰੀਆਂ ਵਿਚ ਦੁਖਾਂ।

ਦੁਖ ਵਧਦਾ ਵਧਦਾ ਵਧੱ ਗਿਆ ।

ਫੋੜੇ ਉਗਦੇ ਤੇ ਦਾਰ ਨਹੀਂ ਕੀਤੀ ।

ਦਾਰੂ ਦਸਦੀ ਹਾਂ ਜਲਦ ਕਰੋ ਪੁਤਰੋ।

ਯ.ਯਾਦ ਕਰ ਕਰ ਪਈ ਝੂਰਦੀ ਹਾਂ।

ਕਮਰ ਵਾਂਗ ਕੁਮਾਨ ਦੇ ਝੁਕੀ ਮੇਰੀ ।

ਰੰਗੱ ਹੋਰ ਤੋਂ ਹੋਰ ਸਿਯਾਹ ਹੋਇਆ ।

ਅਕਾਂੱ ਵਾਂਗ ਸੰਦੀ ਮਾਤਾ ਕਦ੍ਰ ਭੀ ਨਹੀਂ ।

ਰ.ਰੋਂਦਿਆਂ ਤੋ ਭਲਾ ਬਣੂਂਗਾ ਕੀ।

ਪੈਰ ਪੈਰ ਉਤੇ ਪਏ ਤਰੈਹਕਦੇ ਹੋ ।

ਸ਼ੇਰਾਂ ਵਾਂਗ ਆਜ਼ਾਦ ਹੋ ਫਿਰੋ ਖੁਲੇ ।

ਜੇ ਕਰ ਅਸਲ ਦੀ ਨਸਲ ਹੋ ਸ਼ੇਰ ਮਰਦੋ।

ਲ.ਲੋਕ ਪ੍ਰਲੋਕ ਵਿਚੱ ਪੈਣ ਧਕੇ।

ਹਿੰਦੋਸਤਾਨੀ ਗੁਲਾਮ ਹਨ ਗੋਰਿਆਂ ਦੇ।

ਹਿੰਦੂ ਸਿੰਘ ਗਾਜੀ ਰਾਜਪੂਤ ਬਾਂਕੇ।

ਹਿੰਦੂ ਕੁਲੀ ਡਰੱਟੀ ਤੁਹਾਨੂੰ ਕੈਹਿਣ ਗੋਰੇ

ਵ.ਵਾਓ ਜਮਾਨੇ ਦੀ ਫਿਰੀ ਕਿਕੁੰ।

ਆਪਸ ਵਿੱਚ ਲੜਾ ਕੇ ਗਰਕ ਕੀਤੇ।

ਏਨਾ ਗੋਰਿਆਂ ਦਗੇ ਦਿਆਂ ਬੋਰਿਆਂ ਨੇ।

ਮਾਤਾ ਕਹੇ ਫਰੰਗੀਆਂ ਦਗੇ ਬਾਜਾਂ।

ੜ. ਆੜ ਅੰਦਰ ਦਗੇ ਬਾਜ ਬੈਠਾ।

ਮਿਠਾ ਬੋਲ ਜਾਲਮ ਗੁਝਾ ਘਾਤ ਕਰਦਾ।

ਜਲਦੀ ਗਦਰ ਕਰਕੇ ਕਢੋ ਗੋਰਿਆਂ ਨੂੰ।

ਕਰੋ ਗਦਰ ਤੇ ਬਣੋ ਅਜਾਦ ਸ਼ੇਰੋ।

ਦਗੇ ਬਾਜ ਦੀ ਚਾਲ ਨੇ ਕੰਮ ਤਮਾਮ ਕੀਤਾ।।

ਮੈਨੂੰ ਦੇਸ਼ ਪ੍ਰਦੇਸ਼ ਬਦ ਨਾਮ ਕੀਤਾ।।

ਜੇ ਕਰ ਗਦਰ ਸਾ ਨਾਂ ਇੰਤਜ਼ਾਮ ਕੀਤਾ।।

ਡਾਹਢੀ ਅਜ ਹੋ ਗਈ ਬੀਮਾਰ ਹਾਂ ਮੈਂ।।

ਮੁਹਲਕ ਮਰਜ਼ ਨੇ ਕੀਤੀ ਲਾਚਾਰ ਹਾਂ ਮੈਂ

ਜਿਸਮ ਗੱਲ ਰਿਹਾ ਹੋਈ ਬੇਜ਼ਾਰ ਹਾਂ ਮੈਂ।।

ਬੱਸ ਗਦਰ ਸੰਦੀ ਤਲਬਗਾਰ ਹਾਂ ਮੈਂ।।

ਕੇਹੇ ਨਾਜ਼ ਅੰਦ੍ਰ ਤੱਤੀ ਪਲੀ ਸੀ ਮੈਂ ।।

ਕਦੇ ਵਾਂਗ ਸ਼ਮਸ਼ਾਦ ਸੇ ਖਾਲੀ ਸੀ ਮੈਂ।।

ਕਦੇ ਸੂਰਖ ਸੰਧੂਰ ਦੀ ਡਲੀ ਸੀ ਮੈਂ।।

ਕਦੇ ਖਿਲੀ ਚੰਬੇ ਦੀ ਕਲੀ ਸੀ ਮੈਂ।।

ਉਠੋ ਮਰਦੋ ਕਿੳਂ ਹੌਸਲਾ ਹਾਰ ਬੈਠੇ।।

ਆਣ ਧਰਮ ਤੇ ਸ਼ਰਮ ਵਿਸਾਰ ਬੈਠੇ।।

ਵਾਂਗ ਗਿਦੜਾਂ ਕਿੳਂ ਦਿਲੱ ਧਾਰ ਬੈਠੇ।।

ਮਾਤਾ ਰੋਂਦੜੀ ਨੂੰ ਕਿੳਂ ਵਿਸਾਰ ਬੈਠੇ।।

ਹੋਕੇ ਮਰਦ ਸੰਦੀ ਤੁਸਾਂ ਨੂੰ ਸ਼੍ਰਮ ਕਿੳਂ ਨਹੀਂ।।

ਦੁਨੀਆਂ ਕਹੇ ਹੁੰਦਾ ਸੀ ਨੇ ਵਰਮ ਕਿੳਂ ਨਹੀਂ।।

ਸ਼ੇਰਾਂ ਵਿਚ ਸੇਰਾਂ ਵਾਲੇ ਕ੍ਰਮ ਕਿੳਂ ਨਹੀ

ਹੁੰਦਾ ਹਿੰਦੀਆਂ ਦਾ ਖੂਨ ਗਰਮ ਕਿੳਂ ਨਹੀਂ।।

ਮੇਰੇ ਪਾਪੀਆਂ ਨੇ ਬਾਗ ਸਾੜ ਸੁੱਟੇ।।

ਮੇਰੇ ਸ਼ੇਰ ਪੁਤਰ ਕਿਵੇਂ ਪਾੜ ਸੁੱਟੇ।।

ਮੇਰੇ ਵਸੱਦੇ ਸ਼ੈਹਿਰ ਉਜਾੜ ਸੁੱਟੇ।।

ਮੇਰੀ ਜਿੰਦ ਦੇ ਥੰਮ ਉਖਾੜ ਸੁਟੇ।।

ਤੁਸਾਂ ਗੁਰਮੁਖੋ ਅੱਖੀਆਂ ਮੀਟੀਆਂ ਕਿਓਂ।।

ਤੁਸਾਂ ਭੋਲਿਓ ਲਾਈਆਂ ਪ੍ਰੀਤੀਆਂ ਕਿਓ।।

ਸਟਾਂ ਖਾਇਕੇ ਲਵੋ ਕਚੀਚੀਆਂ ਕਿਓਂ।।

ਮਾਤਾ ਕਹੇ ਭੁੱਲ ਫੜੀਆਂ ਕੁਰੀਤੀਆਂ ਕਿਓਂ।।