ਸਮੱਗਰੀ 'ਤੇ ਜਾਓ

ਪੰਨਾ:Ghadar Di Goonj.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਰਤ ਮਾਤਾ ਦੀ ਦੁੱਖ ਭਰੀ ਪੁਕਾਰ

ਮੇਰੀ ਅਰਜ ਨੂੰ ਨਾਲ ਖਿਯਾਲ ਸੁਣਨਾਂ।

ਪਾਜੀ ਗੋਰਿਆਂ ਨੇ ਮੈਨੂੰ ਤੰਗ ਕੀਤਾ।

ਬੱਚੇ ਬੱਚੀਆਂ ਹਿੰਦ ਦੇ ਫਿਰਨ ਰੁਲਦੇ।

ਭਾਰਤ ਬੱਚੀਆਂ ਜੇਲਾਂ ਦੇ ਵਿੱਚ ਤੜਫਣ।

ਭਾਰਤ ਵਿੱਚ ਨਾਂ ਢੂੰਡਿਆਂ ਮਿਲੇ ਕੌਡੀ।

ਕੁਤੇ ਖਾਣ ਫਰੰਗੀ ਦੇ ਪੇਟ ਭਰਕੇ।

ਜ਼ਿਮੀ ਬਾਰ ਦੀ ਮਿਲੇ ਇਸਾਈਆਂ ਨੂੰ।

ਵਾਰਸ ਹਿੰਦ ਦੇ ਬਣੇਂ ਅੰਗ੍ਰੇਜ਼ ਜ਼ਾਲਮ।

ਨੈਹਿਰਾਂ ਖੂਹਾਂ ਜ਼ਮੀਨਾਂ ਦੇ ਤੁਸੀਂ ਮਾਲਕ।

ਕੁਲ ਤੋ ਪਖਾਨੇ ਜੰਗੀ ਪਲਟਣਾਂ ਜੋ।

ਪੈਣ ਕਾਲ ਤੇ ਮੌਤ ਪਲੇਗ ਆਵੇ।

ਮੌਜ ਕੁਲ ਜਹਾਨ ਦੀ ਲੈਣ ਗੋਰੇ।

ਨਾਲ ਤ੍ਰ੍ਲਿਆਂ ਮੂਲ ਨਂਹੀ ਕੁਝ ਬਣਨਾਂ।

ਹਿੰਦੂ ਵੇਦ ਤੇ ਸਿੰਘਾਂ ਗ੍ਰੰਥਾਂ ਵਾਲੀ।

ਘਰੋਂ ਚੋਰ ਨੂੰ ਪਕੜ ਕੇ ਬਾਹਰ ਕਢੋ।

ਬਸਤੀ ਤੀਹ ਕਰੋੜ ਦਾ ਨਾਮ ਸੁਣ ਕੇ।

ਉਤੋਂ ਕਰਨ ਸਫਾਈਆਂ ਦਿਲੋਂ ਖੋਟੇ।

ਤੁਸੀਂ ਕਰੋ ਤਿਯਾਰੀਆਂ ਗਦਰ ਦੀਆਂ।

ਦੁਨੀਆਂ ਦੇਖ ਕੇ ਤੁਸਾਂ ਸ਼ਾਬਾਸ਼ ਦੇਸੀ।

ਖਾਤ੍ਰ ਮੁਲਕ ਦੀ ਜਿਨਾਂ ਨੇ ਜਾਨ ਵਾਰੀ।

ਹਿੰਦ ਬਾਗ ਬਣਿਆਂ ਖਾਤ੍ਰ ਹਿੰਦੀਆਂ ਦੀ।

ਤੁਸੀਂ ਆਪਣੀ ਫੌਜ ਤਿਯਾਰ ਕਰਲੋ।

ਗੋਲੀ ਤੋਪ ਬੰਦੂਕ ਭੀ ਤਿਯਾਰ ਕਰਲੋ।

ਜੰਗ ਕਰਨ ਦੇ ਲਈ ਤਿਯਾਰ ਹੋ ਜੋ।

ਖੰਡਾ ਸਾਰ ਦਾ ਪਕੜ ਮੈਦਾਨ ਗੱਜੋ।

ਪਾੜ ਪਾੜ ਕੇ ਪਾਜੀਆਂ ਬਾਂਦਰਾਂ ਨੂੰ।


ਮੇਰੇ ਸਿਖ ਹਿੰਦੂ ਮੁਸਲਮਾਨ ਵੀਰੋ॥

ਆਈ ਨੱਕ ਤੇ ਮੈਂਡੜੀ ਜਾਨ ਵੀਰੋ॥

ਢੋਈ ਮਿਲੇ ਨਾਂ ਵਿੱਚ ਜਹਾਨ ਵੀਰੋ॥

ਕੰਬ ਉਠਿਆ ਜਿਮੀ ਅਸਮਾਨ ਵੀਰੋ॥

ਮਾਲਾ ਹੋਇਆ ਇੰਗ੍ਲਸਤਾਨ ਵੀਰੋ॥

ਭੁਖੇ ਹਿੰਦ ਦੇ ਮਰਨ ਇਨਸਾਨ ਵੀਰੋ॥

ਦੇਸ਼ੀ ਉਜੜੇ ਪਿਛਾਂ ਨੂੰ ਜਾਣ ਵੀਰੋ॥

ਕੀਤੇ ਪਕੜ ਬੇ ਦਖਲ ਕ੍ਰਿਸਾਣ ਵੀਰੋ॥

ਕਾੱਦੇ ਵਾਸਤੇ ਭਰੋਂ ਲਗਾਣ ਵੀਰੋ॥

ਭਾੜੇ ਭੰਗੱ ਦੇ ਦੇਵੰਦੇ ਜਾਨ ਵੀਰੋ॥

ਹੈਜਾ ਤਾਪ ਤੇ ਰੋਗ ਭੀ ਖਾਣ ਵੀਰੋ॥

ਹਿੰਦੀ ਫੋਕੇ ਹੀ ਸੰਖੱ ਬਜਾਣ ਵੀਰੋ॥

ਮੇਰਾ ਆਖਰੀ ਸੁਣੋ ਫੁਰਮਾਨ ਵੀਰੋ॥

ਮੁਸਲਮਾਨਾਂ ਨੂੰ ਕਸਮ ਕੁਰਾਨ ਵੀਰੋ॥

ਕਾਇਮ ਆਪਣਾਂ ਕਰੋ ਨਿਸ਼ਾਨ ਵੀਰੋ॥

ਸਾਰੀ ਖਲਕ ਖੁਦਾ ਹੈਰਾਨ ਵੀਰੋ॥

ਖੋਟੇ ਖੋਟ ਹੀ ਨਿਤ ਕਮਾਨ ਵੀਰੋ॥

ਤੁਸਾਂ ਵਲ ਹੈ ਗਦਰ ਦਾ ਧਿਯਾਨ ਵੀਰੋ॥

ਮੂਹੋਂ ਕਹੇਗੀ ਹਿੰਦੀ ਬਲਵਾਨ ਵੀਰੋ॥

ਸਿਰ ਤੇ ਝੂਲਦੇ ਫਿਰਨ ਨਿਸ਼ਾਨ ਵੀਰੋ॥

ਕਿਓ ਨਾਂ ਬਣਨ ਹਿੰਦੀ ਬਾਗਵਾਨ ਵੀਰੋ॥

ਹਿੰਦੋਸਤਾਨੀਓ ਬਣੋਂ ਬਲ ਵਾਨ ਵੀਰੋ॥

ਹੋਰ ਜੰਗ ਦਾ ਕੁਲ ਸਾਮਾਨ ਵੀਰੋ॥

ਸਿੰਘੋਂ ਹਿੰਦੂਓ ਤੇ ਮੁਸਲਮਾਨ ਵੀਰੋ॥

ਵੇਲਾ ਜੰਗ ਦਾ ਪੌਹੁੰਚਿਆ ਆਨ ਵੀਰੋ॥

ਕਰੋ ਜੁਲਮ ਨੂੰ ਵਿਚੋਂ ਰਵਾਨ ਵੀਰੋ॥


Big text