ਸਮੱਗਰੀ 'ਤੇ ਜਾਓ

ਪੰਨਾ:Ghadar Di Goonj.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧

ਕਈ ਬਾਰ ਅਮਰੀਕਾ ਨੇ ਆਖ੍ਯਾ ਸੀ।

ਸਮਝੀ ਇਕ ਨਾਂ ਅਸਾਂ ਨਮਾਣਿਆਂ ਨੇ।

ਮੁੜ ਮੁੜ ਔਂਦੇ ਸਾਂ ਫੇਰ ਜਾਵੰਦੇ ਸਾਂ।

ਬੁਰੇ ਹਾਲ ਅੰਦਰ ਭਾਵੇਂ ਦੁਖੀ ਫਿਰਦੇ।

ਖਬਰ ਨਹੀਂ ਕਿਓਂ ਗਿਰ ਗਈ ਮਤ ਸਾਡੀ।

ਤਾਂਹੀ ਪਤਾ ਲਗਾ ਭੈੜੇ ਮਰਜ਼ ਵਾਲਾ।

ਭੁਲ ਦਾਉ ਚਾਲਾਕ ਦੇ ਨਾਲ ਲਾਇਆ।

ਮਿੱਠਾ ਬੋਲਨਾਂ ਤੇ ਗੁੱਝਾ ਘਾਤ ਕਰਨਾਂ।

ਰੁਲਦੇ ਰੁਲਦਿਆਂ ਨੂੰ ਮੁਦਤ ਗੁਜ਼ਰ ਗਈ ਸੀ।

ਪੈਸਾ ਇੱਕ ਨਾਂ ਸੀ ਪੱਲੇ ਖਰਚਣੇ ਨੂੰ।

ਕਿਸਮਤ ਫਿਰੀ ਜ਼ਮਾਨੇ ਨੇ ਗੇੜ ਲਾਇਆ।

ਚਲੋ ਹਿੰਦੀਓ ਚਲੋ ਕਨੇਡੜੇ ਨੂੰ।

ਦੁਖੀ ਸੁਖੀ ਪੈਸਾ ਪੈਸਾ ਜਮਾ ਕਰਕੇ।

ਡਾਲੇ ਸਤਰ ਹਜ਼ਾਰ ਨੂੰ ਬੋਟ ਲੈਕੇ।

ਜਿਸਦੀ ਖੁਸ਼ੀ ਆ ਚੜ੍ਹੇ ਬੇ ਖੌਫ ਹੋ ਕੇ।

ਨਾਲੇ ਦੇਖਨਾਂ ਜੇ ਕਦਰ ਆਪਣੀ ਨੂੰ।

ਜਦੋਂ ਤੁਰਨ ਲਗੇ ਔਕੜ ਪੇਸ਼ ਆਈ।

ਅੱਗੇ ਜਾਵਣੇ ਤੋਂ ਸਾਨੂੰ ਰੋਕ ਦਿਤਾ।

ਪਕੜ ਲਿਆ ਸ੍ਰਦਾਰ ਗੁਰਦਿਤ ਸਿੰਘ ਨੂੰ।

ਕੀਤੇ ਯਤਨ ਡਰੌਣ ਦੇ ਹਿੰਦੀਆਂ ਨੂੰ।

ਨਹੀਂ ਡੋਲਣਾ ਹਿੰਦਿਓ ਸਬ੍ਰ ਕਰਨਾਂ।

ਠੀਕ ਜਾਵਸਾਂ ਵਿੱਚ ਕਨੇਡੇ ਦੇ ਇਕ ਵਾਰੀ।

ਆਖਰ ਰਵਾਂ ਹੋਇਆ ਬੇੜਾ ਹਿੰਦੀਆਂ ਦਾ।

ਬੁਰੇ ਹਾਲ ਮਹੀਨੇ ਦੇ ਬਾਦ ਜਾਕੇ।

ਅੱਗੇ ਰੰਗ ਮੌਲਾ ਵਾਲੇ ਹੋਰ ਦੇਖੋ।

ਦੋ ਤਿਨ ਮੀਲ ਸ਼ੈਹਰੋਂ ਬਾਹਰ ਖੜਾ ਕੀਤਾ।

ਉੱਤਰ ਸਕਦੇ ਨਾਂ ਖੂਬ ਕੈਦ ਕੀਤੇ।

ਲੱਗੀ ਖਬਰ ਕਨੇਡੇ ਦੇ ਹਿੰਦੀਆਂ ਨੂੰ।


ਉਠੋ ਹਿੰਦਿਓ ਸੈਨਤਾਂ ਮਾਰ ਸਾਨੂੰ॥

ਅਕਲ ਸੈਨਤਾਂ ਦੀ ਮਧਮ ਕਾਰ ਸਾਨੂੰ॥

ਆਵੇ ਜ਼ਰਾ ਨਾ ਸਬਰ ਕਰਾਰ ਸਾਨੂੰ॥

ਲਗੇ ਨੇਕ ਦਿਲ ਤਾਂ ਭੀ ਸ੍ਰਕਾਰ ਸਾਨੂੰ॥

ਕੀਤਾ ਵੱਸ ਕਿੰਕੂ ਮੰਤਰ ਮਾਰ ਸਾਨੂੰ॥

ਜਦੋਂ ਫੁਟ ਆਇਆ ਜਿਸਮੋਂ ਬਾਹਰ ਸਾਨੂੰ॥

ਕੀਤਾ ਕਾਬੂ ਫਰੰਗ ਮਦਾਰ ਸਾਨੂੰ॥

ਭੈੜੀ ਲੱਭੀ ਅੰਗ੍ਰੇਜ਼ੀ ਸ੍ਰਕਾਰ ਸਾਨੂੰ॥

ਮਿਲਿਆ ਨਹੀਂ ਸੀ ਕੋਈ ਗ਼ਮਖਾਰ ਸਾਨੂੰ॥

ਨਾ ਕੋਈ ਦਿਸਦਾ ਸੀ ਮਦਦ ਗਾਰ ਸਾਨੂੰ॥

ਕੀਤੀ ਆਪ ਕ੍ਰਿਪਾ ਕਰਤਾਰ ਸਾਨੂੰ॥

ਕਿਹਾ ਸਿੰਘ ਗੁਰਦਿਤ ਸ੍ਰਦਾਰ ਸਾਨੂੰ॥

ਕੀਤਾ ਸਾਰਿਆਂ ਤਾਈੰ ਤਯਾਰ ਸਾਨੂੰ॥

ਕੀਤਾ ਸਾਰਿਆਂ ਨੂੰ ਅਸਵਾਰ ਸਾਨੂੰ॥

ਕਿਹਾ ਸਿੰਘ ਗੁਰਦਿਤ ਲਲਕਾਰ ਸਾਨੂੰ॥

ਕਿਵੇਂ ਜਾਣੇ ਅੰਗ੍ਰੇਜੀ ਸ੍ਰਕਾਰ ਸਾਨੂੰ॥

ਕਾਣੀਂ ਅੱਖ ਦਿਸ ਪਈ ਦਗ਼ੇਦਾਰ ਸਾਨੂੰ॥

ਇਹ ਬਦਮਾਸ਼ ਕੀਤਾ ਪੈਹਲਾ ਵਾਰ ਸਾਨੂੰ॥

ਬੁਹ ਸਵਾਲ ਕੀਤੇ ਪੇਚਦਾਰ ਸਾਨੂੰ॥

ਦਿਸ ਪਈ ਬਦਮਾਸ਼ ਦੀ ਕਾਰ ਸਾਨੂੰ॥

ਕਿਹਾ ਸਿੰਘ ਹੁਰਾਂ ਥਾਪੀ ਮਾਰ ਸਾਨੂੰ॥

ਕੀਤੇ ਸ਼ੇਰ ਇਹ ਕੌਲ ਕਰਾਰ ਸਾਨੂੰ॥

ਖੜਕਣ ਲੱਗ ਪਈ ਤਾਰ ਪ੍ਰਤਾਰ ਸਾਨੂੰ॥

ਆਯਾ ਨਜ਼ਰ ਕਨੇਡੇ ਦਾ ਬਾਰ ਸਾਨੂੰ॥

ਦੁਖ ਮਿਲਨ ਲੱਗੇ ਬੇ ਸ਼ੁਮਾਰ ਸਾਨੂੰ॥

ਪਹਰੇ ਖੂਬ ਲਾਏ ਬੇ ਸ਼ੁਮਾਰ ਸਾਨੂੰ॥

ਪਾਣੀ ਵਿੱਚ ਪੱਕੇ ਜਿੰਦੇ ਮਾਰ ਸਾਨੂੰ॥

ਆਏ ਮਿਲਣ ਹੋ ਤਯਾਰ ਬ੍ਰ ਤਯਾਰ ਸਾਨੂੰ॥