ਕਰਕੇ ਬੋਟ ਕਰਾਏ ਤੇ ਵੀਰ ਸਾਡੇ। ਔਂਦੇ ਦੇਖ ਭਰਾਵਾਂ ਨੂੰ ਜੋਸ਼ ਆਇਆ। ਭਾਰਤ ਵਰਸ਼ ਦੇ ਨਾਮ ਦੇ ਮਾਰ ਨਾਹਰੇ। ਪਕੜ ਲਏ ਪੁਲਿਸ ਦੇ ਬੋਟ ਨੇ ਆ। ਬਾਤ ਚੀਤ ਨਹੀਂ ਕਰਨ ਦਾ ਹੁਕਮ ਤੁਮਕੋ। ਅਸੀਂ ਪੁਛਿਆ ਅਸਾਂ ਕਈ ਖੂਨ ਕੀਤਾ। ਚੁਪ ਰਹੋ ਬਦਮਾਸ਼ ਜਵਾਬ ਆਯਾ। ਭਲਾ ਕਰ ਕੀ ਸਕਦੇ ਸਾਂ ਓਸ ਵੇਲੇ। ਸੁਕੇ ਨਹੀਂ ਜਾਂਦੇ ਏਸ ਹੱਦ ਵਿਚੋਂ। ਬੋਟ ਪਕੜ ਲੈ ਗਏ ਭਾਈਆਂ ਔਦਿਆਂ ਦਾ। ਨਾਂ ਓਹ ਮਿਲੇ ਨਾਂ ਕੀਤੀਆਂ ਮੂਲ ਗਲਾਂ। ਯਾਰੋ ਬਿਨਾਂ ਕਸੂਰ ਦੇ ਬੰਦ ਕੀਤੇ। ਨਾਂ ਕੋਈ ਪੁਛਦਾ ਤੇ ਨਾਂ ਕੋਈ ਦਸਦਾਈ। ਆਖਰ ਤੋਰ ਵਿਕਟੋਰਿਓਂ ਲਿਆ ਬੇੜਾ। ਨਾਂ ਕੁਝ ਪਛਿਆ ਹਾਲ ਨਿਮਾਣਿਆਂ ਦਾ। ਦੂਜੇ ਰੋਜ ਵੈਨਕੋਵਰ ਆਣ ਪੌਹੁੰਚੇ। ਪੰਜ ਸਤ ਹਜਾਰ ਗਜ਼ ਫਾਸਲੇ ਤੋ। ਪਹਰੇ ਵਿੱਚ ਜਹਾਜ਼ ਦੇ ਵਾੜ ਦਿਤੇ। ਕਿਸ ਨੂੰ ਦਸੀਏ ਦਿੱਲ ਦਾ ਹਾਲ ਯਾਰੋ। ਬਾਤ ਚੀਤ ਕਰਨੋਂ ਸਾਨੂੰ ਬੰਦ ਕੀਤਾ। ਬੇੜੀ ਵਿੱਚ ਆਕੇ ਕੋਈ ਨਹੀਂ ਮਿਲਸੀ। ਕੰਢੇ ਜਾਉਨੇ ਦਾ ਯਾਰੋ ਹੁਕਮ ਨਹੀਂ। ਪਾਣੀਂ ਆਨ ਮੁਕਾ ਲੰਗ੍ਰ ਮਸਤ ਹੋਇਆ। ਪਾਣੀਂ ਪੀਣ ਨੂੰ ਨਾਂ ਅੰਨ ਖਾਣ ਨੂੰ ਨਾਂ। ਯਾਰੋ ਵਿੱਚ ਪ੍ਰਦੇਸ਼ ਦੇ ਸੁਰਤ ਆਵੇ। ਪਏ ਦੁਖ ਤੇ ਦੁਖ ਹਜ਼ਾਰ ਸੈਹਿਣੇ। ਨਾਂ ਤੇ ਆਪ ਦਿੰਦੇ ਤੇ ਨਾਂ ਲੈਣ ਦਿੰਦੇ। ਰਾਸਨ ਹਿੰਦੀਆਂ ਦਾ ਗਵਰਮਿੰਟ ਦੇਵੇ।
|
ਆਏ ਮਿਲਣ ਸਮੁੰਦ੍ਰ ਵਿਚਕਾਰ ਸਾਨੂੰ॥ ਦਿਲੋਂ ਖੂਨ ਆਇਆ ਜੋਸ਼ ਮਾਰ ਸਾਨੂੰ॥ ਦੂਰੋਂ ਰਹੇ ਸਨੱ ਸੈਨਤਾਂ ਮਾਰ ਸਾਨੂੰ॥ ਖਬਰ ਨਹੀਂ ਸੀ ਕੀ ਇਸਰਾਰ ਸਾਨੂੰ॥ ਇਕ ਕਿਹਾ ਗੋਰੇ ਹਾਕਾਂ ਮਾਰ ਸਾਨੂੰ॥ ਕਰੜਾ ਹੁਕਮਕਿਓਂ ਲਾਇਆ ਸ੍ਰਕਾਰ ਸਾਨੂੰ॥ ਆਹ!ਫਿਰ ਗਈ ਦਿਲਾਂ ਵਿੱਚ ਤਾਰ ਸਾਨੂੰ॥ ਸ਼ੇਰ ਬੰਦ ਸਾਂ ਜਿੰਦਰੇ ਮਾਰ ਸਾਨੂੰ॥ ਦਿਸੇ ਜੁਲਮ ਦੇ ਐਨ ਆਸਾਰ ਸਾਨੂੰ॥ ਜਾਣੀਂ ਜਿਓਂਦਿਆਂ ਨੂੰ ਗਏ ਮਾਰ ਸਾਨੂੰ॥ ਰਹੇ ਦਿਲਾਂ ਦੇ ਦਿਲੀਂ ਗੁਬਾਰ ਸਾਨੂੰ॥ ਸ਼ੈਦ ਸਮਝਿਆ ਕੀ ਡਾਕੇ ਮਾਰ ਸਾਨੂੰ॥ ਦਿਸੇ ਜੁਲਮ ਦਾ ਅੰਧ ਗੁਬਾਰ ਸਾਨੂੰ॥ ਅੱਧੀ ਰਾਤ ਕਾਲੀ ਧੰਦੂਕਾਰ ਸਾਨੂੰ॥ ਦਸਣ ਨਹੀਂ ਲੈਚਲੇ ਕਿਸ ਬਾਰ ਸਾਨੂੰ॥ ਦੂਰ ਖੜਾ ਕੀਤਾ ਬਾਹਰ ਵਾਰ ਸਾਨੂੰ॥ ਕੀਤਾ ਬੰਦ ਪਾਣੀਂ ਵਿਚਕਾਰ ਸਾਨੂੰ॥ ਬਾਹਰ ਬੋਟ ਲਾਏ ਪਹਰੇਦਾਰ ਸਾਨੂੰ॥ ਕੋਈ ਪੁਛਦਾ ਨਾਂ ਗਮਖੁਯਾਰ ਸਾਨੂੰ॥ ਖੂਬ ਟਕਰੀ ਨੇਕ ਸ੍ਰਕਾਰ ਸਾਨੂੰ॥ ਕਿਹਾ ਹਿੰਦੀਓ ਤੁਸਾਂ ਲਲਕਾਰ ਸਾਨੂੰ॥ ਲਾਇਆ ਹੁਕਮ ਕਰੜਾ ਸ੍ਰਕਾਰ ਸਾਨੂੰ॥ ਕੋਈ ਪੁਛਦਾ ਨਾਂ ਖਬਰ ਸਾਰ ਸਾਨੂੰ॥ ਰਿਹਾ ਮਸਤ ਲੰਗ੍ਰ ਦਿਨਚਾਰ ਸਾਨੂੰ॥ ਫਾਕੇ ਕਟਣੇ ਪਏ ਕਈ ਬਾਰ ਸਾਨੂੰ॥ ਆਹ!ਬਿਨਾਂ ਯਾਰੋ ਮਦੱਦ ਗਾਰ ਸਾਨੂੰ॥ ਰਾਸ਼ਨ ਭਾਈਆਂ ਤੇ ਕਰਨ ਲਚਾਰ ਸਾਨੂੰ॥ ਹਥੀਂ ਆਪਣੀ ਵਾਹ ਕਰੇ ਪ੍ਯਾਰ ਸਾਨੂੰ॥
|
ਪੰਨਾ:Ghadar Di Goonj.pdf/16
Jump to navigation
Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੨
