ਸਮੱਗਰੀ 'ਤੇ ਜਾਓ

ਪੰਨਾ:Ghadar Di Goonj.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩

ਹਿੰਦੀ ਹੋਣ ਨਾਂ ਜੇ ਵਿੱਚ ਵੈਨਕੋਵਰ ।

ਵਾਂਗ ਕੁਕੜਾਂ ਦੇ ਸਾਨੂੰ ਬੰਦੱ ਕੀਤਾ ।

ਇਕ ਦਿਨ ਦੇਣ ਰਾਸ਼ਨ ਸੱਤ ਦੀਨ ਬੰਦੱ ਰਖਣ

ਚਿੱਠੀ ਭੇਜਦੇ ਤਾਂ ਬਾਹਰ ਨਹੀਂ ਦਿੰਦੇ ।

ਨਾਲੇ ਵਿੱਚ ਅਖਬਾਰਾਂ ਦੇ ਲਿਖਣ ਝੂਠਾੱ ।

ਰੌਲਾ ਪੌਣ ਆਖਣ ਹਿੰਦੀ ਕਰਨ ਕੁਣਕੇ ।

ਯਾਰੋ ਰੈਹਿਮ ਕਾਨੂਨ ਇਨਸਾਫ ਕੁਝ ਨਾਂ ।

ਇਕ ਦਿਨ ਗੁੰਦਣਾਂ ਗੁੰਦਿਆ ਜ਼ਾਲਮਾਂ ਨੇ ।

ਅੱੱਧੀ ਰਾਤ ਵੇਲੇ ਧਾਵਾ ਉਠ ਕੀਤਾ ।

ਅਸੀਂ ਕਿਹਾ ਮੁੜ ਜਾਵਾਂਗੇ ਦੇਵੋ ਰਾਸ਼ਨ ।

ਕੌਣ ਸੁਣਦਾ ਅਸਾਂ ਨਿਆਣਿਆਂ ਦੀ ।

ਫੌਜੀ ਚਾਰ ਸੌ ਬੰਦੇ ਤੇ ਰਾਤ ਅੱਧੀ ।

ਅਸੀਂ ਸਮਝਿਆ ਮਰਨ ਭਲੇਰੜਾ ਹੈ ।

ਕਿਵੇਂ ਪੌਹੁੰਚਾਂਗੇ ਰਾਸ਼ਨ ਕੋਲ ਹੈ ਨਹੀ ।

ਇਕ ਭੁਖ ਪਿਆਸ ਦੇ ਚੂਰ ਕੀਤੇ ।

ਜੇਹਿੜਾਂ ਹਈ ਦੁਭਾਸੀਆ ਹਾਪਕਿਨਸਨ,

ਅਬ ਤੋ ਖਾਤਮਾਂ ਹੋਇਗਾ ਇਸੀ ਥਾਂ ਮੇਂ ।

ਜਦੋਂ ਵਿਚੱ ਜਹਾਜ਼ ਦੇ ਵੜਨ ਲਗੇ ।

ਸਾਡੇ ਹਥੱ ਖਾਲੀ ਓਨਾਂ ਕੋਲ ਸ਼ਸਤ੍ਰ ।

ਅਸੀਂ ਸੋਚਿਆ ਮਰੇ ਹੁਣ ਦੋਂਹੀ ਪਾਸੀਂ।

ਏਹੋ ਸੋਚ ਕੇ ਖਾਲਸਾ ਤਿਯਾਰ ਹੋਇਆ

ਹਿੰਦੂ, ਸਿੱਖ,ਉਠੇ ਬਚੇ ਗਾਜੀਆਂ ਦੇ।

ਉਠੇ ਸ਼ੇਰ ਜਵਾਨਾ ਪਠਾਣ ਬਾਂਕੇ ।

ਆਹਾ ਕਠੱ ਕੀਤਾ ਡਾਹਢਾ ਹਿੰਦੀਆਂ ਨੇ ।

ਇਕ ਦੂਸਰੇ ਦੇ ਅਗੇ ਹੋਇ ਲੜਦੇ ।

ਪੈਹਿਲੇ ਹੱਥ ਸਟੀਮ ਦੇ ਪੰਪ ਛੁਟੇ ।

ਅਸਾਂ ਸਿਸ ਨੂੰ ਰਖਿਆ ਤਲੀ ਉਤੇ ।

ਅਸੀਂ ਸ਼ੇਰਾਂ ਦੇ ਵਾਂਗ ਤਿਯਾਰ ਹੋਏ ।

ਗੋਰੇ ਚੜ੍ਹਨ ਨਾਂ ਦਿਤੇ ਜਹਾਜ਼ ਉਤੇ ।

ਜਾਲਮ ਠੀਕ ਦਿੰਦੇ ਭੁਖੇ ਮਾਰ ਸਾਨੂੰ ।।

ਸ਼ਾਇਦ ਸਮਝਿਆ ਈ ਵਫਾਦਾਰ ਸਾਨੂੰ ।।

ਦਿੰਦੇ ਦੁਖ ਬੇ ਤਰਸ ਹਜ਼ਾਰ ਸਾਨੂੰ ।।

ਪਾੜ ਕੈਹਿਣ ਭੁੱਲ ਗਈ ਵਿਚਾਰ ਸਾਨੂੰ ।।

ਬੜੇ ਖੁਸ਼ੀ ਹਨ ਤਿਯਾਰ ਬ੍ਰਤਿਯਾਰ ਸਾਨੂੰ ।।

ਵਿਚੇ ਵਿੱਚ ਦਿਤਾ ਭੁਖੇ ਮਾਰ ਸਾਨੂੰ ।।

ਦੁਖੀ ਕਰਨ ਦਿਨ ਰਾਤ ਬਸਯਾਰ ਸਾਨੂੰ ।।

ਲੱਗੀ ਮੂਲ ਨਹੀਂ ਖਬਰ ਸਾਰ ਸਾਨੂੰ ।।

ਕੈਹਿਣ ਛਡਣਾਂ ਨਹੀਂ ਦੇਣਾਂ ਮਾਰ ਸਾਨੂੰ ।।

ਸਚੇ ਕਰੋ ਖਾਂ ਕੌਲ ਅਕਰਾਰ ਸਾਨੂੰ।

ਲਗੇ ਕਰਨ ਸਿਰ ਤੇ ਮਾਰੋ ਮਾਰ ਸਾਨੂੰ

ਸ਼ਸਤ੍ਰ ਪੈਹਿਣ ਆਏ ਕਰਨ ਬਾਹਰ ਸਾਨੂੰ

ਮਤਾਂ ਦੇਣਗੇ ਏਹ ਹਥੀਂ ਮਾਰ ਸਾਨੂੰ।।

ਲੰਮਾਂ ਪੰਧ ਜਾਪਾਨ ਵਿਚਕਾਰ ਸਾਨੂੰ।।

ਹੋਰ ਦੁਖ ਪੈਗਏ ਬੇ ਸ਼ੁਮਾਰ ਸਾਨੂੰ ।।

ਅਗੇ ਹੋਇਆ ਕਹੇ ਲਲਕਾਰ ਸਾਨੂੰ ।।

ਹਥੀਂ ਆਪ ਪੈਹਿਲੀ ਗੋਲੀ ਮਾਰ ਸਾਨੂੰ

ਦਿਤੇ ਰੋਕ ਮਤਾਂ ਕ੍ਰਸਨ ਖੁਆਰ ਸਾਨੂੰ ।।

ਆਏ ਮਾਰਨੇ ਨੂੰ ਨਯੱਤ ਧਾਰ ਸਾਨੂੰ ।।

ਜੇ ਨਾਂ ਲੜੇ ਤਾਂ ਭੀ ਦੇਸਨ ਮਾਰ ਸਾਨੂੰ ।।

ਕਰਨੇ ਕੋਲਿਆਂ ਦੇ ਪਏ ਵਾਰ ਸਾਨੂੰ ।।

ਯਾਰੋ ਖੂਨ ਆਇਆ ਜੋਸ਼ ਮਾਰ ਸਾਨੂੰ ।।

ਅਗੇ ਹੋ ਲੜਦੇ ਧਕੇ ਮਾਰ ਸਾਨੂੰ ।।

ਕੌਮੀ ਖੂਨ ਆਯਾ ਜੋਸ਼ ਮਾਰ ਸਾਨੂੰ ।।

ਸਦੇ ਮੌਤ ਦੂਰੋਂ ਹਾਕਾਂ ਮਾਰ ਸਾਨੂੰ ।।

ਉਤੇ ਹਿੰਦੀਆਂ ਦੇ ਧੂੰਏਂ ਧਾਰ ਸਾਨੂੰ ।।

ਕੈਹਿੜਾ ਸਕਦਾ ਸੀ ਭੱਲਾ ਮਾਰ ਸਾਨੂੰ ।।

ਮਿਲਿਆ ਰੱਬ ਸਬੱਬ ਸ਼ਿਕਾਰ ਸਾਨੂੰ ।।

ਤਾਂ ਫਿਰ ਗੋਲੀਆਂ ਦੇ ਕੀਤੇ ਵਾਰ ਸਾਨੂੰ।