ਹੁਣ ਨਹੀਂ ਵਫਾਦਾਰੀ ਵਾਲੇ ਗੀਤ ਗੌਂਦੇ । ਕਨੋਂ ਫੜੱ ਕੇ ਜਦੱ ਗੋਰੇ ਬਾਹਿਰ ਕਢੇ । ਕਤਲ ਆਮ ਕੀਤੀ ਜਦ ਪਾਜੀਆਂ ਦੀ । ਜਬਾ ਕੱਟ ਫਰੰਗ ਦੀ ਸੁਟੱ ਦੇਈਏ । ਜਿਨਾਂ ਅਜੱ ਸਾਡੇ ਨਾਲ ਜੁਲਮ ਹੋਇਆ । ਸਾਨੂੰ ਕਸਮ ਸ਼ਰੀਰ ਦੀ ਹਿੰਦ ਵੀਰੋ । ਹਿੰਦੀ ਮਰੇ ਨਂਹੀ ਹੈ ਅਜੇ ਜਿੰਦੇ ਬਾਕੀ । ਨਂਹੀ ਬਾਪ ਦਾਦੇ ਵਾਲਾ ਖੂਨ ਸੁਕਾ । ਸਾਨੂੰ ਵਿਚੱ ਮੈਦਾਨ ਦੇ ਖੜੇ ਸਮਝੋ । ਮੁਸਲਮਾਨ ਹਿੰਦੂ ਸਿਖੱ ਰਲ ਸਾਰੇ । ਅਂਸੀ ਜੀਉਂਦੇ ਹਾਂ ਬਚੇ ਗਾਜ਼ੀਆਂ ਦੇ । ਮੁਸਲਮਾਨ ਹਿੰਦੂ ਜਿਵੇਂ ਪਾੜ ਮਾਰੇ । ਉਠੋ ਹਿੰਦੀਓ ਤਿਯਾਰ ਬਰ ਤਿਯਾਰ ਹੋ ਜੋ । ਦੁਖੀ ਮਿਟਣ ਵਾਲੇ ਨਂਹੀ ਦਾਗ ਸਾਡੇ ।
|
ਚਲੱ ਦੇਸ਼ ਅੰਦ੍ਰ ਰੌਲਾ ਪਾ ਦਿਆਂਗੇ ।। ਅਸੀ ਆਪਣਾਂ ਜ਼ੋਰ ਦਿਖਾ ਦਿਆਂਗੇ ।। ਤਦੋਂ ਜੁਲਮ ਦਾ ਸਬਕ ਸਖਾ ਦਿਆਂਗੇ ।। ਕਾਲਾ ਲੋਕ ਤੁਮ ਕੈਹਿਣ ਹੱਟਾ ਦਿਆਂਗੇ ।। ਗਿਣ ਗਿਣ ਦੂਣਿਆਂ ਨੂੰ ਬਿੰਦੇ ਲਾ ਦਿਆਂਗੇ ।। ਜਿਨਾਂ ਜੁਲਮ ਹੋਇਆ ਵਟਾ ਲਾ ਦਿਆਂਗੇ ।। ਸਾਰੇ ਜੱਗ ਨੂੰ ਸਾਫ ਦਖਲਾ ਦਿਆਂਗੇ ।। ਵੀਰੋ ਪਤਾ ਫਰੰਗੱ ਨੂੰ ਲਾ ਦਿਆਂਗੇ ।। ਪਾਜੀ ਬਕਰੇ ਵਾਂਗ ਝਟਕਾ ਦਿਆਂਗੇ ।। ਬੇਈਮਾਨ ਦਾ ਤੁਖਮ ਮਟਾ ਦਿਆਂਗੇ ।। ਬਦਲਾ ਤੁਰਕੀ ਈਰਾਨ ਦਾ ਲਾ ਦਿਆਂਗੇ ।। ਜਲਦੀ ਪਤਾ ਫਰੰਗੱ ਨੂੰ ਲਾ ਦਿਆਂਗੇ ।। ਅਂਸੀ ਆਪਣੀ ਡਿਊਟੀ ਵਜਾ ਦਿਆਂਗੇ।। *ਫਰਜ ਕਢੇ ਸੁਖਨ ਜਬਾਨੋਂ ਨਭਾ ਦਿਆਂਗੇ ।। |
ਪਿਯਾਰੇ ਵਤਨ ਵਾਸ਼ੀਆਂ ਨੂੰ ਸੰਦੇਸਾ
ਕਾਮਾਗਾਟਾ ਮਾਰੂ ਦੇ ਹਿੰਦੀਆਂ ਵਲੋਂ
ਸੁਣਿਆਂ ਹੋਵਸੀ ਤੁਸਾਂ ਨੇ ਵਤਨ ਵਾਲੋ । ਰੋਟੀ ਬਾਝ ਭੁਖੇ ਪਾਣੀਂ ਬਾਝ ਪਿਆਸੇ । ਪੈਸਾ ਲਖਾਂ ਹਜ਼ਾਰਾਂ ਹੀ ਖਰਚ ਕਰਕੇ । ਬਾਹਰੋਂ ਮਿਲੇ ਧਕੇ ਮਾਰਨ ਫੌਜ ਆਈ । ਸਦੀਆਂ ਰਹੇ ਗੁਲਾਮ ਨਾਂ ਤਾਣ ਟੁਟਾੱ । ਦੁਸ਼ਮਨ ਵਾਰ ਕੀਤੇ ਰੋਕੇ ਅਸਾਂ ਸਾਰੇ । ਕੱਟੀ ਭੁਖ ਪਿਆਸ ਤੇ ਸਹੇ ਫਾਕੇ । ਲਿਆ ਪਰਖ ਕਾਨੂਨ ਫਰੰਗੀਆਂ ਦਾ । ਆਖਰ ਕੂਚ ਕੀਤਾ ਪਿਯਾਰੇ ਵਤਨ ਵਲੇਂ । ਹਿੰਦੀ ਸਮਝੱਦੇ ਯਾਰ ਜਾਪਾਨ ਤਾਂਈ । ਲਾਏ ਜ਼ਖ਼ਮ ਕਾਰੀ ਸਾਡੇ ਵਿਚੱ ਸੀਨੇ ।
|
ਅਸੀ ਲਖਾਂ ਹੀ ਕਸ਼ਟੱ ਉਠਾੱ ਗਏ ਹਾਂ ।। ਆਸਣ ਸਾਗਰਾਂ ਵਿਚੱ ਜਮਾ ਗਏ ਹਾਂ ।। ਦੁਖ ਜਾਨ ਤੇ ਸਖਤ ਉਠਾੱ ਗਏ ਹਾਂ ।। ਖਾਲੀ ਹਥੱ ਦੋ ਹਥੱ ਦਖਾ ਗਏ ਹਾਂ ।। ਸਾਰੀ ਖਲਕ ਨੂੰ ਸਬਕ ਸਖਾ ਗਏ ਹਾਂ ।। ਜਾਲਮ ਰਾਜ ਨੂੰ ਪਰਖ ਪਰਖਾ ਗਏ ਹਾਂ ।। ਸਿਰੜ ਸਚੱ ਦੇ ਬੋਲ ਕਮਾ ਗਏ ਹਾਂ ।। ਦੁਸ਼ਮਨ ਕੈਂਪ ਤੇ ਹਲ ਚਲੀ ਪਾ ਗਏ ਹਾਂ ।। ਗੈਹਿਰੇ ਸਾਗਰਾਂ ਤੇ ਚਕੱਰ ਲਾ ਗਏ ਹਾਂ ।। ਉਸ ਦੇ ਵਾਰ ਤੋਂ ਅਸੀਂ ਘਬਰਾ ਗਏ ਹਾਂ ।। ਓੜਕ ਅਸੀਂ ਭੀ ਓਸਨੂੰ ਲਾ ਗਏ ਹਾਂ |