ਪੰਨਾ:Ghadar Di Goonj.pdf/21

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਮਤਾਂ ਸਮਝਕੇ ਯਾਰ ਪਯਾਰ ਕਰਸੋਂ ।

ਓੜਕ ਝਲਕੇ ਦੁਖੱ ਮੁਸੀਬਤਾਂ ਨੂੰ ।

ਅਬਲਾ ਨਾਰ ਮਾਤਾ ਹਿੰਦੋਸਤਾਨ ਸਾਡੀ

ਕੀਤਾ ਤੰਗ ਫਰੰਗ ਨੇ ਬੌਹਤ ਸਾਨੂੰ ।

ਹਿੰਦੀ ਘੂਕ ਸੁਤੇ ਪਾਸਾ ਪਰਤਦੇ ਨਾਂ ।

ਪੁਲਸ ਪਕੜਨਾਂ ਚਾਹੇ ਸ਼ਦਾਰ ਜੀ ਨੂੰ ।

ਸਾਡੇ ਬਾਗ ਤੇ ਖਿਜਾਂ ਫਰੰਗ ਆਈ ।

ਕਦੇ ਵਿਚੱ ਅਸਮਾਨ ਦੇ ਚਮਕਦੇ ਸਾਂ

ਕਦੇ ਵਿਚ ਪ੍ਰਵਾਰ ਦੇ ਖੇਲਦੇ ਸਾਂ ।

ਖਾਤ੍ਰ ਹਿੰਦੱ ਦੀ ਜਿੰਦੜੀ ਵਾਰ ਬਾਜੀ

ਗਲਾਂ ਨਾਲ ਨਾਂ ਹੋਵੰਦੇ ਗਦਰ ਯਾਰੋ ।

ਜਿਸਮ ਲਿਆ ਸੀ ਹਿੰਦੱ ਦਾ ਖੂਨ ਪੀਕੇ

ਮੌਤ ਕੁਤੇ ਦੀ ਮਰਨ ਡਰਪੋਕ ਹਿੰਦੀ ।

ਬਚੇ ਸ਼ੇਰ ਦੇ ਸ਼ੇਰਾਂ ਵਿਚ ਰੈਹਿੰਦੇ ।

ਲਗਾ ਜੰਗੱ ਸ਼ਮਸ਼ੇਰ ਨੂੰ ਦੇਰ ਦਾ ਸੀ ।

ਮੁਲਕ ਲੁਟਿਆ ਆਣ ਪ੍ਰਦੇਸ਼ੀਆਂ ਨੇ ।

ਚਮਨ ਸੁਕਦਾ ਸੀ ਪਾਂਣੀ ਬਾਝ ਸਾਡਾ ।

ਬਤੀ ਧਾਰ ਪੀਤਾ ਮਿੱਠਾ ਸ਼ੀਰ ਮਾਤਾ ।

ਜਲਦੀ ਮਿਲੇਗੀ ਗਦਰ ਦੀ ਫੌਜ ਏਥੇ

ਮਰਨਾਂ ਅੰਤ ਸੀ ਅੱਜ ਨਾਂ ਕਲ ਮਰਦੇ ।

ਉਠੋ ਗਦਰ ਦੇ ਪ੍ਰਮੀਓ ਬੌਹੁਤ ਜਲਦੀ ।

ਹੋਸੀ ਮੇਲ ਨਾਂ ਤੁਸਾਂ ਦੇ ਨਾਲ ਸਾਡਾ ।

ਤਾਜਾ ਰਖਣਾਂ ਜਖਮ ਨਾਂ ਸੁਕ ਜਾਵੇ ।

ਬੌਹਤ ਚਿਰਾਂ ਤੋਂ ਵਕਤ ਉੜੀਕਦੇ ਸਾਂ ।

ਬੱਤੀ ਕੋਟ ਵੀਰੋ ਵੰਡੋ ਦ੍ਰਦ ਸਾਡਾ ।

ਜਿਸਮ ਅਸਾਂ ਦਾ ਗੋਲੀਆਂ ਨਾਲ ਭਰਿਆ ।

ਪੌਹੁੰਚੇ ਆਖਰ ਪ੍ਰੇਮ ਪਯਾਰਿਆਂਦਾ ।

ਕਾਲੇ ਨਾਗ ਨੂੰ ਅਸੀਂ ਸਮਝਾ ਗਏ ਹਾਂ ।।

ਭਾਰਤ ਮਾਤ ਦੀ ਗੋਦ ਵਿਚੱ ਆ ਗਏ ਹਾਂ ।।

ਦੁਖੀ ਦੇਖ ਕੇ ਜੋਸ਼ ਵਿਚ ਆ ਗਏ ਹਾਂ ।।

ਅਸੀ ਓਸਦਾ ਦਿਲੱ ਧੜੱਕਾ ਗੲੇ ਹਾਂ ।।

ਹਲੂਣਾਂ ਮਾਰਕੇ ਅਸੀਂ ਜਗਾੱ ਗਏ ਹਾਂ ।।

ਰੰਗ ਅਸੀਂ ਭੀ ਹੋਰ ਬਦਲਾ ਗਏ ਹਾਂ ।।

ਹੈਸਾਂ ਫੁਲੱ ਗੁਲਾਬ ਕਮਲਾ ਗਏ ਹਾਂ ।।

ਸੂਰਜ ਬਦਲਿਆਂ ਹੇਠੱ ਹੁਣ ਆ ਗਏ ਹਾਂ ।।

ਬਾਲ ਬੱਚਾ ਸਭ ਛੋੜ ਸਿਧਾ ਗਏ ਹਾਂ ।।

ਸਿਰਾਂ ਦੀ ਸਭ ਅਂਸੀ ਲਾ ਗਏ ਹਾਂ ।।

ਗਦਰ ਕਰਨ ਦੀ ਰੀਤ ਬਤਾ ਗਏ ਹਾਂ ।।

ਮਾਤ ਚਰਨਾਂ ਦੇ ਰੀਤ ਬਤਾ ਗਏ ਹਾਂ ।।

ਮੌਤ ਫਖਰ ਦੀ ਮਰਨ ਸਖਾ ਗਏ ਹਾਂ ।।

ਅੰਤ ਸ਼ੇਰ ਦੀ ਝਪਟੱ ਚਲਾ ਗਏ ਹਾਂ ।।

ਅੰਤ ਜਾਨ ਫਰੰਗ ਤੇ ਲਾ ਗਏ ਹਾਂ ।।

ਅੰਤ ਸ਼ੇਰ ਦੀ ਝਪਟੱ ਚਲਾ ਗਏ ਹਾਂ ।।

ਖੂਨ ਜਿਗ੍ਰ ਤੋਂ ਨੈਹਿਰ ਚਲਾ ਗਏ ਹਾਂ ।।

ਤੇਰੀ ਜਾਨ ਤੋਂ ਸਾਨੂੰ ਘੁਮਾ ਗਏ ਹਾਂ ।।

ਅਸੀ ਗਦਰ ਦੀ ਬਿਗਲ ਵਜਾ ਗਏ ਹਾਂ ।।

ਮੌਤ ਸ਼ਾਨ ਵਾਲੀ ਅਂਸੀ ਪਾ ਗਏ ਹਾਂ ।।

ਪਿਛੋ ਕਿਹੋ ਨਾ ਵਕਤ ਵਿਹਾ ਗਏ ਹਾਂ ।।

ਛਡੇ ਜਿਸਮ ਉਡਾਰੀਆਂ ਲਾਗ ਗਏ ਹਾਂ ।।

ਸੀਨੇ ਦੁਸ਼ਮਨਾਂ ਦੇ ਜੇਹਿੜਾ ਲਾ ਗਏ ਹਾਂ ।।

ਗਲੱ ਵਿਚੱ ਹਾਰ ਸ਼ਹੀਦੀ ਦਾ ਪਾ ਗਏ ਹਾਂ ।।

ਜਿਵੇਂ ਤੁਸਾਂਦਾ ਅਸੀ ਵੰਡਾ ਗਏ ਹਾਂ ।।

ਜਾਲਮ ਰਾਜ ਦੀ ਜੜਾਂ ਹਲਾ ਗਏ ਹਾਂ ।।

ਦਰਦ ਦਿਲਾਂ ਦੇ ਦਿਲਾਂ ਵਿਚ ਲਾ ਗੲੇ ਹਾਂ ।।